ਨਵਾਂਸ਼ਹਿਰ (ਦੇਸ ਰਾਜ ਬਾਲੀ):- ਸੀਨੀਅਰ ਸਿਟੀਜ਼ਨਜ਼ ਐਸੋਸੀਏਸ਼ਨ, ਨਵਾਂਸ਼ਹਿਰ ਵੱਲੋਂ ਅੰਤਰਰਾਸ਼ਟਰੀ ਸੀਨੀਅਰ ਸਿਟੀਜ਼ਨ ਦਿਵਸ ਸਬੰਧੀ ਕਰਵਾਇਆ ਜਾਣ ਵਾਲਾ ਸਮਾਗਮ ਕੁਝ ਕਾਰਨਾਂ ਕਰਕੇ 23 ਅਕਤੂਬਰ ਦੀ ਬਜਾਏ ਹੁਣ ਵੀਰਵਾਰ, 22 ਅਕਤੂਬਰ ਨੂੰ ਕਰਵਾਇਆ ਜਾਵੇਗਾ। ਇਹ ਜਾਣਕਾਰੀ ਦਿੰਦਿਆਂ ਐਸੋਸੀਏਸ਼ਨ ਦੇ ਪ੍ਰਧਾਨ ਐਸ.ਕੇ. ਪੁਰੀ ਨੇ ਦੱਸਿਆ ਕਿ ਸਮਾਗਮ ਪਹਿਲਾਂ ਦੱਸੇ ਗਏ ਪ੍ਰੋਗਰਾਮ ਅਨੁਸਾਰ ਬਾਈ ਜੀ ਦੀ ਕੁਟੀਆ, ਪੰਡੋਰਾ ਮੁਹੱਲਾ, ਨਵਾਂਸ਼ਹਿਰ ਵਿਖੇ ਸਵੇਰੇ 10:30 ਵਜੇ ਸ਼ੁਰੂ ਹੋਵੇਗਾ।

ਸਮਾਗਮ ਵਿੱਚ ਸ਼ਹੀਦ ਭਗਤ ਸਿੰਘ ਨਗਰ ਦੇ ਡਿਪਟੀ ਕਮਿਸ਼ਨਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ। ਸਿਹਤ, ਪੁਲਿਸ ਅਤੇ ਸਮਾਜਿਕ ਸੁਰੱਖਿਆ ਵਿਭਾਗਾਂ ਦੇ ਉੱਚ ਅਧਿਕਾਰੀ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਿਰਕਤ ਕਰਨਗੇ।

ਸਮਾਗਮ ਵਿੱਚ ਹਾਜ਼ਰ ਮਹਿਮਾਨਾਂ ਅਤੇ ਮੈਂਬਰਾਂ ਦੇ ਮਨੋਰੰਜਨ ਲਈ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤੇ ਜਾਣਗੇ। ਸਾਰਿਆਂ ਲਈ ਦੁਪਹਿਰ ਦੇ ਖਾਣੇ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ।

ਪ੍ਰਧਾਨ ਪੁਰੀ ਨੇ ਐਸੋਸੀਏਸ਼ਨ ਦੇ ਸਾਰੇ ਸਤਿਕਾਰਯੋਗ ਮੈਂਬਰਾਂ ਨੂੰ ਆਪਣੇ ਪਰਿਵਾਰਕ ਮੈਂਬਰਾਂ ਸਮੇਤ ਸਮੇਂ ਸਿਰ ਸਮਾਗਮ ਵਿੱਚ ਪਹੁੰਚਣ ਦੀ ਅਪੀਲ ਕੀਤੀ ਹੈ।

ਇਸ ਮੌਕੇ ਐਸੋਸੀਏਸ਼ਨ ਦੇ ਸਲਾਹਕਾਰ ਪ੍ਰੋਫੈਸਰ ਐਸ.ਕੇ. ਬਰੂਟਾ, ਸੀਨੀਅਰ ਮੀਤ ਪ੍ਰਧਾਨ ਰਾਮਧਨ ਚੌਧਰੀ, ਮੀਤ ਪ੍ਰਧਾਨ ਲਲਿਤ ਓਹਰੀ, ਜਨਰਲ ਸਕੱਤਰ ਸੁਖਦੇਵ ਸ਼ਰਮਾ, ਸਕੱਤਰ ਹੁਸਨ ਲਾਲ ਬਾਲੀ, ਖ਼ਜ਼ਾਨਚੀ ਅਸ਼ੋਕ ਸ਼ਰਮਾ, ਪ੍ਰੈੱਸ ਸਕੱਤਰ ਪ੍ਰਸ਼ੋਤਮ ਬੈਂਸ, ਰਾਕੇਸ਼ ਜਿਓਤੀ ਅਤੇ ਮਨੋਹਰ ਲਾਲ ਆਹੂਜਾ ਆਦਿ ਵੀ ਹਾਜ਼ਰ ਸਨ।