ਫਿਰੋਜਪੁਰ:- ਪੰਜਾਬ ਦੇ ਲੋਕ ਨਾਚਾਂ ਦੇ ਖੇਤਰ ਵਿੱਚ ਤਿੰਨ ਦਹਾਕਿਆ ਤੋਂ ਪੰਜਾਬ ਦੇ ਮਸ਼ਹੂਰ ਵਿਰਸੇ ਵਿੱਚ ਵਡਮੁਲਾ ਯੋਗਦਾਨ ਪਾਉਣ ਦੇ ਸਬੰਧ ਵਿੱਚ ਪੰਜਾਬ ਦੇ ਸੂਬਾ ਪੱਧਰੀ ਸਮਾਗਮ ਫਿਰੋਜਪੁਰ ਵਿੱਚ ਗਿੱਧਿਆ ਦੀ ਰਾਣੀ ਅੰਤਰਰਾਸ਼ਟਰੀ ਕਲਾਕਾਰ ਮੈਡਮ ਸਤਵੀਰ ਕੌਰ ਧਾਲੀਵਾਲ ਨੂੰ ਮਾਨਯੋਗ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਜੀ ਵੱਲੋਂ ਸਟੇਟ ਅਵਾਰਡ 2026 ਨਾਲ ਸਨਮਾਨਿਤ ਕੀਤਾ ਗਿਆ।
ਜਿਕਰ ਯੋਗ ਹੈ ਕਿ ਅੰਤਰਰਾਸ਼ਟਰੀ ਕਲਾਕਾਰ ਸਤਵੀਰ ਕੌਰ ਧਾਲੀਵਾਲ ਵੱਲੋਂ ਬੱਗਾ ਲੋਕ ਨਾਚ ਅਕੈਡਮੀ ਰਾਹੀਂ ਸੈਂਕੜੇ ਲੋਕ ਨਾਚ ਸਿਖਲਾਈ ਕੈਂਪ ਲਗਾ ਕੇ ਹਜ਼ਾਰਾ ਸਿਖਿਆਰਥੀਆਂ ਨੂੰ ਤਿਆਰ ਕਰਕੇ ਕਲਾ ਪ੍ਰਤੀ ਉਤਸ਼ਾਹਿਤ ਕੀਤਾ ਗਿਆ ਅਤੇ ਦੇਸ਼ ਦੇ ਚੋਟੀ ਦੇ ਸ਼ਹਿਰਾਂ-ਮਾਹਾਨਗਰਾਂ ਵਿੱਚ ਕਈ ਕਈ ਵਾਰ 300 ਸਟੇਟ ਲੈਵਲ ਦੇ ਮੇਲਿਆ ਵਿੱਚ ਅਤੇ ਦਰਜਨ ਤੋਂ ਵੱਧ ਇੰਟਰਨੈਸ਼ਨਲ ਮੇਲਿਆ ਵਿੱਚ ਆਪਣੀਆਂ ਟੀਮਾਂ ਸਮੇਤ ਹਾਜਰੀ ਲਗਵਾ ਕੇ ਕਲਾ ਦਾ ਪ੍ਰਦਰਸ਼ਨ ਕਰ ਚੁੱਕੇ ਹਨ। 
ਅੱਜ ਕੱਲ ਨੋਰਥ ਜੋਨ ਕਲਚਰਲ ਸੈਂਟਰ(ਭਾਰਤ ਸਰਕਾਰ) ਅਤੇ ਆਈ.ਸੀ.ਸੀ.ਆਈ. ਦਿੱਲੀ ਵੱਲੋਂ ਕੈਂਪ ਅਤੇ ਟੂਰ ਲਗਾ ਕੇ ਪੰਜਾਬ ਦੇ ਮਸ਼ਹੂਰ ਵਿਰਸੇ ਅਤੇ ਪੰਜਾਬੀ ਮਾ ਬੋਲੀ ਦੀ ਸੇਵਾ ਕਰ ਰਹੇ ਹਨ। ਉਹਨਾਂ ਇਸ ਮੌਕੇ ਖੁਸ਼ੀ ਸਾਂਝੀ ਕਰਦੇ ਹੋਏ ਦੱਸਿਆ ਕਿ ਇਹ ਅਵਾਰਡ ਸਾਰੇ ਬੱਗਾ ਲੋਕ ਨਾਚ ਅਕੈਡਮੀ ਦੇ ਹਜ਼ਾਰਾ ਸਿਖਿਆਰਥੀ ਬੱਚਿਆ ਦੇ ਨਾਮ ਹੈ ਜਿਹਨਾਂ ਨੇ ਮੇਰੀ ਅਕੈਡਮੀ ਤੋਂ ਕਲਾਂ ਸਿੱਖ ਕੇ ਦੇਸ਼ ਵਿਦੇਸ਼ਾਂ ਵਿੱਚ ਕਲਾਂ ਦਾ ਪ੍ਰਦਰਸ਼ਨ ਕੀਤਾ, ਅਤੇ ਪੰਜਾਬ ਦੇ ਮਸ਼ਹੂਰ ਵਿਰਸੇ ਦਾ ਨਾਮ ਰੋਸ਼ਨ ਕੀਤਾ।