ਪਟਿਆਲਾ 5 ਜੁਲਾਈ:- ਅੱਜ ਤਰਕਸ਼ੀਲ ਸੁਸਾਇਟੀ ਪੰਜਾਬ ਦੀ ਪਟਿਆਲਾ ਇਕਾਈ ਦੀ ਦੀ ਇੱਕ ਵਿਸ਼ੇਸ਼ ਮੀਟਿੰਗ ਬੰਗ ਮੀਡੀਆ ਕੰਪਲੈਕਸ ਵਿਖੇ ਹੋਈ। ਇਸ ਮੀਟਿੰਗ ਦੀ ਪ੍ਰਧਾਨਗੀ ਸ੍ਰੀ ਸ਼ਤੀਸ਼ ਕੁਮਾਰ ਆਲੋਵਾਲ ਵਿੱਤ ਵਿਭਾਗ ਮੁੱਖੀ ਨੇ ਕੀਤੀ ਤੇ ਜਿਸ ਵਿਚ ਕੇਂਦਰ ਸਰਕਾਰ ਵੱਲੋਂ ਦੇਸ਼ ਵਿਚ ਭਗਵਾਂਕਰਨ ਲਾਗੂ ਕਰਨ ਦੀ ਨਿਖੇਧੀ ਕੀਤੀ ਗਈ।
ਇਸ ਮੀਟਿੰਗ ਦੇ ਵੇਰਵੇ ਦਿੰਦਿਆਂ ਮੀਡੀਆ ਮੁਖੀ ਰਾਮ ਸਿੰਘ ਬੰਗ ਨੇ ਦੱਸਿਆ ਕਿ ਸਿਖਿਆ ਖੋਜ ਤੇ ਸਿਖਲਾਈ ਸਬੰਧੀ ਕੌਮੀਂ ਕੌਂਸਲ ਦੀ ਸਮਾਜਿਕ ਵਿਗਿਆਨ ਦੀ ਨਵੀਂਆਂ ਪਾਠ ਪੁਸਤਕਾਂ ਵਿੱਚ ਮਨੂਸਮ੍ਤੀ ਦੇ ਸਲੋਕ ਸ਼ਾਮਿਲ ਕਰਨਾ ਭਾਜਪਾ ਸਰਕਾਰ ਦੀ ਗੈਰ ਵਿਗਿਆਨਕ ਸੋਚ ਦਾ ਨਤੀਜਾ ਹੈ ਅਤੇ ਔਰਤਾਂ ਪ੍ਰਤੀ ਗੈਰ- ਇਖਲਾਕੀ ਮਾਨਸਿਕਤਾ ਦਾ ਪ੍ਰਗਟਾਵਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਮਨੂਸਮ੍ਤੀ ਪ੍ਰਾਚੀਨ ਗ੍ਰੰਥ ਨੂੰ ਨੇਕ ਜੀਵਨ ਲਈ ਜ਼ਰੂਰੀ ਦੱਸ ਕੇ ਝੂਠਾ ਪ੍ਰਚਾਰ ਕਰ ਰਹੀ ਹੈ।
ਵੈਦਿਕ ਕਾਲ ਦੇ ਹਵਾਲੇ ਨਾਲ ਭਾਜਪਾ ਨੇ ਔਰਤਾਂ ਦੇ ਸਤਿਕਾਰ ਦੀ ਗੱਲ ਕੀਤੀ ਹੈ ਉਹ ਵੀ ਬੇਬੁਨਿਆਦ ਤੇ ਝੂਠ ਦਾ ਪੁਲੰਦਾ ਹੈ ਕਿਉਂਕਿ ਉਸ ਸਮੇਂ ਔਰਤਾਂ ਨੂੰ ਰਾਜਿਆਂ, ਜਗੀਰਦਾਰਾਂ ਅਤੇ ਪ੍ਰੋਹਿਤਾਂ ਦੀ ਦਾਸੀਆਂ ਤੇ ਨਿੱਜੀ ਜਾਇਦਾਦ ਸਮਝਿਆ ਜਾਂਦਾ ਸੀ। ਔਰਤਾਂ ਦਾ ਕੰਮ ਬੱਚੇ ਪੈਦਾ ਕਰਨ ਤੇ ਮਰਦਾਂ ਨੂੰ ਖੁਸ਼ ਰੱਖਣ ਤੱਕ ਸੀਮਤ ਸੀ। ਇਹ ਵਿਚਾਰ ਇਸ ਗ੍ਰੰਥ ਵਿੱਚ ਮੌਜੂਦ ਹਨ, ਇਸ ਲਈ ਮਨੂਸਮ੍ਤੀ ਨੂੰ ਕਦੇ ਵੀ ਲੋਕ ਹਿਤੈਸ਼ੀ ਗ੍ਰੰਥ ਨਹੀਂ ਕਿਹਾ ਜਾ ਸਕਦਾ।
ਇਸ ਸਮੇਂ ਪਟਿਆਲਾ ਇਕਾਈ ਦੇ ਸ੍ਰੀ ਰਾਮ ਕੁਮਾਰ ਢਕੜਬਾ, ਸਨੇਹ ਲਤਾ, ਕੁਲਵੰਤ ਕੌਰ ਪਟਿਆਲਾ, ਗੁਰਪੂਰਨਜੀਤ ਸਿੰਘ, ਮਨੋਜ ਗਈ, ਡਾ਼ ਅਜੇ ਕੁਮਾਰ, ਜੇ ਪੀ ਸਿੰਘ, ਹਰਬੰਸ ਲਾਲ, ਪਰਮਿੰਦਰ ਸਿੰਘ, ਸੁਰਿੰਦਰ ਹੰਸ ਅਤੇ ਰਣਜੀਤ ਸਿੰਘ ਮਾਨ ਆਦਿ ਨੇ ਆਪਣੇ ਵਿਚਾਰ ਰੱਖੇ ਅਤੇ ਡਾਰਵਿਨ ਦੇ ਵਿਕਾਸ ਵਾਦ ਦੇ
ਸਿਧਾਂਤ ਨੂੰ ਵਿਦਿਆਰਥੀਆਂ ਦੇ ਸਿਲੇਬਸ ਵਿੱਚੋਂ ਬਾਹਰ ਕੱਢਣ ਲਈ ਭਾਜਪਾ ਸਰਕਾਰ ਦੀ ਨਿਖੇਧੀ ਕੀਤੀ।
ਇਸ ਮੀਟਿੰਗ ਵਿੱਚ ਤਰਕਸ਼ੀਲ ਮੈਗਜੀਨ ਦਾ ਜੁਲਾਈ - ਅਗਸਤ 2026 ਅੰਕ ਰਿਲੀਜ਼ ਕੀਤਾ ਗਿਆ। ਸੁਸਾਇਟੀ ਦੇ ਕੰਮ ਕਾਜ਼ ਨੂੰ ਹੋਰ
ਸੁਚਾਰੂ ਢੰਗ ਨਾਲ ਕਰਨ ਲਈ ਪ੍ਰਣ ਕੀਤਾ ਗਿਆ ਤਾਂ ਕਿ ਆਮ ਲੋਕਾਂ ਵਿਚੋਂ ਅੰਧਵਿਸ਼ਵਾਸ ਦੂਰ ਕਰਕੇ ਵਿਗਿਆਨਕ ਵਿਚਾਰਧਾਰਾ ਵਿਕਸਤ ਕੀਤੀ ਜਾ ਸਕੇ ਤਾਂ ਕਿ ਇਕ ਨਵਾਂ ਨਰੋਏ ਸਮਾਜ ਦੀ ਸਥਾਪਨਾ ਕੀਤੀ ਜਾ ਸਕੇ। ਇਸ ਮੌਕੇ ਆਉਂਦੇ ਦਿਨਾਂ ਵਿੱਚ ਵਿਕਾਸ ਵਾਦ ਦੇ ਸਿਧਾਂਤ ਤੇ ਇਕ ਸੈਮੀਨਾਰ ਕਰਨ ਲਈ ਵਿਚਾਰ ਹੋਈ।
ਸਮਾਜਿਕ ਵਿਗਿਆਨ ਦੀ ਨਵੀਂਆਂ ਪਾਠ ਪੁਸਤਕਾਂ ਵਿੱਚ ਮਨੂਸਮ੍ਤੀ ਦੇ ਸਲੋਕ ਸ਼ਾਮਿਲ ਕਰਨਾ ਭਾਜਪਾ ਸਰਕਾਰ ਦੀ ਗੈਰ ਵਿਗਿਆਨਕ ਸੋਚ ਦਾ ਨਤੀਜਾ ਹੈ ਤਰਕਸੀ਼ਲ ਸੁਸਾਇਟੀ ਪੰਜਾਬ ਪਟਿਆਲਾ ਇਕਾਈ
