ਚੰਡੀਗੜ੍ਹ, 20 ਨਵੰਬਰ - ਆਈਏਐਸ ਅਧਿਕਾਰੀ ਸ੍ਰੀ ਪੰਕਜ, ਜੋ ਮੌਜੂਦਾ ਵਿੱਚ ਪਾਣੀਪਤ ਵਿੱਚ ਵਧੀਕ ਡਿਪਟੀ ਕਮਿਸ਼ਨਰ ਅਤੇ ਜਿਲ੍ਹਾ ਨਾਗਰਿਕ ਸੰਸਾਧਨ ਸੂਚਨਾ ਅਧਿਕਾਰੀ ਅਤੇ ਨਗਰ ਨਿਗਮ ਪਾਣੀਪਤ ਦੇ ਕਮਿਸ਼ਨਰ ਵਜੋ ਕੰਮ ਕਰ ਰਹੇ ਹਨ, ਨੂੰ ਵੱਧ ਕਾਰਜਭਾਰ ਸੌਂਪਿਆ ਗਿਆ ਹੈ।
ਹੁਣ ਉਹ ਕਰਨਾਲ ਦੇ ਵਧੀਕ ਡਿਪਟੀ ਕਮਿਸ਼ਨਰ ਅਤੇ ਜਿਲ੍ਹਾ ਨਾਗਰਿਕ ਸੰਸਾਧਨ ਸੂਚਨਾ ਅਧਿਕਾਰੀ ਦੇ ਨਾਲ-ਨਾਲ ਜਿਲ੍ਹਾ ਪਰਿਸ਼ਦ ਕਰਨਾਲ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਡੀਆਰਡੀਏ ਕਰਨਾਲ ਦੇ ਮੁੱਖ ਕਾਰਜਕਾਲੀ ਅਧਿਕਾਰੀ ਦੀ ਵੀ ਜਿਮੇਵਾਰੀ ਨਿਭਾਉਣਗੇ।
ਇਸ ਸਬੰਧ ਵਿੱਚ ਆਦੇਸ਼ ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ ਵੱਲੋਂ ਜਾਰੀ ਕੀਤੇ ਗਏ ਹਨ।
ਆਈਏਐਸ ਅਧਿਕਾਰੀ ਪੰਕਜ ਨੂੰ ਵੱਧ ਕਾਰਜਭਾਰ
