ਚੰਡੀਗੜ੍ਹ, 27 ਨਵੰਬਰ - ਹਰਿਆਣਾ ਦੇ ਊਰਜਾ ਮੰਤਰੀ ਸ੍ਰੀ ਅਨਿਲ ਵਿਜ ਨੇ ਕਿਹਾ ਕਿ ਭਾਰਤ ਨੂੰ ਇੱਕ ਵਾਰ ਫਿਰ ਕਾਮਨਵੈਲਥ ਗੇਮਸ ਦੀ ਮੇਜਬਾਨੀ ਮਿਲੀ ਹੈ, ਜੋ ਪੂਰੇ ਦੇਸ਼ ਲਈ ਮਾਣ ਦੀ ਗੱਲ ਹੈ। ਉਨ੍ਹਾਂ ਨੇ ਕਿਹਾ ਕਿ ਇਹ ਉਪਲਬਧੀ ਭਾਰਤ ਦੀ ਵੱਧਦੀ ਵਿਸ਼ਵ ਪ੍ਰਤਿਸ਼ਠਾ ਅਤੇ ਖੇਡ ਖੇਤਰ ਵਿੱਚ ਉਨ੍ਹਾਂ ਦੀ ਮਜਬੂਤ ਪਹਿਚਾਣ ਨੂੰ ਦਰਸ਼ਾਉਂਦੀ ਹੈ।
ਊਰਜਾ ਮੰਤਰੀ ਸ੍ਰੀ ਵਿਜ ਪੱਤਰਕਾਰਾਂ ਦੇ ਸੁਆਲਾਂ ਦਾ ਜਵਾਬ ਦੇ ਰਹੇ ਸਨ।
ਕਾਮਨਵੈਲਥ ਗੇ੍ਰਸ ਦੀ ਮੇਜਬਾਨੀ ਨੂੰ ਲੈ ਕੇ ਪੁੱਛੇ ਗਏ ਸੁਆਲ 'ਤੇ ਉਨ੍ਹਾਂ ਨੇ ਕਿਹਾ ਕਿ ਬਹੁਤ ਸਵਾਗਤ ਹੈ। ਦੂਜੀ ਵਾਰ ਮੇਜਬਾਨੀ ਪ੍ਰਾਪਤ ਹੋਣਾ ਦੇਸ਼ ਲਈ ਗੌਰਵਪੂਰਣ ਲੰਮ੍ਹਾ ਹੈ।
ਰੋਹਤਕ ਵਿੱਚ ਇੱਕ ਖਿਡਾਰੀ ਦੀ ਮੌਤ 'ਤੇ ਚਿੰਤਾ ਜਤਾਉਂਦੇ ਹੋਏ ਸ੍ਰੀ ਵਿਜ ਨੇ ਕਿਹਾ ਕਿ ਇਹ ਬਹੁਤ ਦੁਖਦ ਘਟਨਾ ਹੈ। ਇਸੀ ਗੰਭੀਰਤਾ ਨਾਲ ਜਾਂਚ ਹੋਣੀ ਚਾਹੀਦੀ ਹੈ ਅਤੇ ਜੇਕਰ ਕਿਸੇ ਅਧਿਕਾਰੀ ਦੀ ਲਾਪ੍ਰਵਾਹੀ ਪਾਈ ਜਾਂਦੀ ਹੈ ਤਾਂ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
ਇਸ ਮਾਮਲੇ 'ਤੇ ਕਾਂਗਰਸ ਵੱਲੋਂ ਚੁੱਕੇ ਗਏ ਸੁਆਲਾਂ 'ਤੇ ਪ੍ਰਤੀਕ੍ਰਿਆ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਕਾਂਗਰਸ ਦੇ ਕੋਲ ਕੋਈ ਮੁੱਦਾ ਨਹੀਂ ਬਚਿਆ ਹੈ, ਇਸ ਲਈ ਹਰ ਵਿਸ਼ਾ ਨੂੰ ਰਾਜਨੀਤਿਕ ਰੰਗ ਦੇਣ ਦਾ ਯਤਨ ਕੀਤਾ ਜਾ ਰਿਹਾ ਹੈ, ਪਰ ਇਸ ਸੰਵੇਦਨਸ਼ੀਲ ਮੁੱਦੇ 'ਤੇ ਰਾਜਨੀਤੀ ਨਹੀਂ, ਜਵਾਬਦੇਹੀ ਤੈਅ ਹੋਣੀ ਚਾਹੀਦੀ ਹੈ।
ਕਾਮਨਵੈਲਥ ਗੇਮਸ ਦੀ ਮੇਜਬਾਨੀ ਭਾਰਤ ਲਈ ਮਾਣ ਦਾ ਲੰਮ੍ਹਾ ਊਰਜਾ ਮੰਤਰੀ ਅਨਿਲ ਵਿਜ
