ਮਾਹਿਲਪੁਰ, 7 ਅਗਸਤ- ਸਤਿਕਾਰਯੋਗ ਰਾਜੀਵ ਬੰਗੜ ਮੈਨੇਜਰ ਪੰਜਾਬ ਨੈਸ਼ਨਲ ਬੈਂਕ ਜੀ ਦੇ 54ਵੇਂ ਜਨਮ ਦਿਨ ਤੇ ਕਰਮ ਪੈਲਸ ਮਾਹਿਲਪੁਰ ਵਿਖੇ ਹੋਏ ਇੱਕ ਸਮਾਗਮ ਦੌਰਾਨ ਜੈ ਭੀਮ ਕਾਰਵਾਂ ਚੈਰੀਟੇਬਲ ਸੁਸਾਇਟੀ ਰਜਿਸਟਰ ਮਾਹਿਲਪੁਰ ਦੇ ਸਮੂਹ ਸਾਥੀਆਂ ਵੱਲੋਂ ਮੈਨੇਜਰ ਰਾਜੀਵ ਬੰਗੜ ਅਤੇ ਉਹਨਾਂ ਦੀ ਧਰਮ ਪਤਨੀ ਸ਼੍ਰੀਮਤੀ ਸ਼ਸ਼ੀ ਬੰਗੜ ਸੀਨੀਅਰ ਮੀਤ ਪ੍ਰਧਾਨ ਨਗਰ ਪੰਚਾਇਤ ਮਾਹਿਲਪੁਰ ਜਨਰਲ ਸਕੱਤਰ ਜੈ ਭੀਮ ਕਾਰਵਾ ਚੈਰੀਟੇਬਲ ਸੁਸਾਇਟੀ ਰਜਿਸਟਰਡ ਮਾਹਿਲਪੁਰ ਨੂੰ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੀ ਤਸਵੀਰ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਸਮੂਹ ਮੈਂਬਰਾਂ ਨੇ ਸ੍ਰੀ ਰਾਜੀਵ ਬੰਗੜ ਅਤੇ ਸ੍ਰੀਮਤੀ ਸ਼ਸ਼ੀ ਬੰਗੜ ਜੀ ਦੇ ਮਿਲਾਪੜੇ ਸੁਭਾਅ ਅਤੇ ਉਹਨਾਂ ਦੀਆਂ ਸਮਾਜ ਪ੍ਰਤੀ ਕੀਤੀਆਂ ਜਾ ਰਹੀਆਂ ਸੇਵਾਵਾਂ ਨੂੰ ਯਾਦ ਕਰਦੇ ਹੋਏ ਉਹਨਾਂ ਨੂੰ ਵਧਾਈਆਂ ਦਿੱਤੀਆਂ।
ਇਸ ਮੌਕੇ ਰੇਖਾ ਰਾਣੀ ਪ੍ਰਧਾਨ, ਅਮਰਜੀਤ ਕੌਰ, ਸੁਮੀਤਾ, ਗਗਨਦੀਪ ਕੌਰ, ਸੋਨੀਆ, ਜੀਵਨ ਕੁਮਾਰੀ, ਤਰਸੇਮ ਕੌਰ, ਸੁਰਿੰਦਰ ਕੌਰ ਐਮ.ਸੀ, ਪਰਮਜੀਤ ਕੌਰ ਮੁੱਗੋਵਾਲ, ਸੁਖਵਿੰਦਰ ਕੌਰ, ਲੈਕਚਰਰ ਦਵਿੰਦਰ ਕੌਰ, ਸੰਤੋਸ਼ ਕੁਮਾਰੀ, ਪਰਵੀਨ , ਦੀਆ, ਪ੍ਰਭਜੋਤ ਕੌਰ, ਮਾਸਟਰ ਜੈ ਰਾਮ ਬਾੜੀਆਂ, ਡਾਕਟਰ ਪਰਮਿੰਦਰ ਸਿੰਘ,ਥਾਣੇਦਾਰ ਬਲਵਿੰਦਰ ਕੁਮਾਰ, ਸੁਖਵਿੰਦਰ ਕੁਮਾਰ, ਹੰਸ ਰਾਜ ਕਨੇਡਾ, ਧਰਮ ਸਿੰਘ ਫੌਜੀ, ਲਖਵਿੰਦਰ, ਅੱਸ਼, ਸਾਹਿਲ, ਨਿਰਮਲ ਸਿੰਘ ਮੁੱਗੋਵਾਲ ਸੰਚਾਲਕ ਨਿਰਵਾਣੁ ਕੁਟੀਆ ਮਾਹਿਲਪੁਰ ਸਮੇਤ ਸ੍ਰੀ ਰਾਜੀਵ ਬੰਗੜ ਅਤੇ ਸ੍ਰੀਮਤੀ ਸ਼ਸ਼ੀ ਬੰਗੜ ਜੀ ਦੇ ਪਰਿਵਾਰਕ ਮੈਂਬਰ ਅਤੇ ਹੋਰ ਸਕੇ ਸਬੰਧੀ ਹਾਜ਼ਰ ਸਨ।
ਇਸ ਮੌਕੇ ਨਿਰਮਲ ਕੌਰ ਬੋਧ ਅਤੇ ਥਾਣੇਦਾਰ ਸੁਖਦੇਵ ਸਿੰਘ ਜੋ ਕਿ ਇਸ ਵੇਲੇ ਨਿਊਜ਼ੀਲੈਂਡ ਵਿਖੇ ਹਨ, ਵੱਲੋ ਸ਼੍ਰੀ ਰਾਜੀਵ ਬੰਗੜ ਅਤੇ ਸ਼ਸ਼ੀ ਬੰਗੜ ਜੀ ਨੂੰ ਫੋਨ ਤੇ ਵਿਸ਼ੇਸ਼ ਤੌਰ ਤੇ ਵਧਾਈ ਦਿੱਤੀ ਗਈ।
ਰਾਜੀਵ ਬੰਗੜ ਜੀ ਦੇ ਬੇਟੇ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਵੀ ਉਹਨਾਂ ਨੂੰ ਵਧਾਈਆਂ ਦੇ ਕੇ ਇਸ ਮੌਕੇ ਖੁਸ਼ੀ ਦਾ ਇਜ਼ਹਾਰ ਕੀਤਾ। ਸ਼੍ਰੀ ਰਾਜੀਵ ਬੰਗੜ ਅਤੇ ਸ੍ਰੀਮਤੀ ਸ਼ਸ਼ੀ ਬੰਗੜ ਵੱਲੋਂ ਜੈ ਭੀਮ ਕਾਰਵਾਂ ਦੇ ਕਰਮ ਪੈਲਸ ਵਿਖੇ ਪਹੁੰਚੇ ਸਾਰੇ ਹੀ ਸਾਥੀਆਂ ਨੂੰ ਰਾਤ ਦਾ ਖਾਣਾ ਖਿਲਾਇਆ ਗਿਆ। ਸਾਰੇ ਸਾਥੀਆਂ ਨੇ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਵੱਲੋਂ ਦਰਸਾਏ ਮਾਰਗ ਤੇ ਚੱਲਣ ਦਾ ਪ੍ਰਣ ਕੀਤਾ।
ਸਤਿਕਾਰਯੋਗ ਰਾਜੀਵ ਬੰਗੜ ਮੈਨੇਜਰ ਪੰਜਾਬ ਨੈਸ਼ਨਲ ਬੈਂਕ ਜੀ ਦੇ 54ਵੇਂ ਜਨਮ ਦਿਨ ਤੇ ਕਰਮ ਪੈਲਸ ਵਿਖੇ ਲੱਗੀਆਂ ਰੌਣਕਾਂ
