ਗੜ੍ਹਸ਼ੰਕਰ 8 ਸਤੰਬਰ:- ਨਗਰ ਕੌਂਸਲ ਗੜ੍ਹਸ਼ੰਕਰ ਵਿਖੇ ਕਾਰਜ ਸਾਧਕ ਅਫ਼ਸਰ  ਮਦਨ ਸਿੰਘ ਜੀ ਦੀ ਅਗਵਾਈ ਹੇਠ ਸਮੂਹ ਸਫਾਈ  ਸੇਵਕਾਂ ਵੱਲੋਂ ਪੱਕੇ ਹੋਣ ਦੀ ਖੁਸ਼ੀ ਵਿੱਚ ਮਾਣਯੋਗ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਸ. ਜੈ ਕ੍ਰਿਸ਼ਨ ਸਿੰਘ ਰੌੜੀ ਜੀ ਅਤੇ ਕਾਰਜਕਾਰੀ ਪ੍ਰਧਾਨ ਸ੍ਰੀਮਤੀ ਜਸਵਿੰਦਰ ਕੌਰ ਮਾਨ ਜੀ ਨੂੰ ਸਨਮਾਨਿਤ ਕੀਤਾ ਗਿਆ। 
ਇਸ ਕੰਮ ਨੂੰ ਨੇਪਰੇ ਚਾੜ੍ਹਨ ਲਈ ਸਮੂਹ ਕੌਂਸਲਰ ਸਹਿਬਾਨਾਂ ਵਲੋਂ ਡਿਪਟੀ ਸਪੀਕਰ  ਸ .ਜੈ ਕ੍ਰਿਸ਼ਨ  ਸਿੰਘ ਰੌੜੀ ਦਾ  ਵਿਸ਼ੇਸ਼ ਤੌਰ ਧੰਨਵਾਦ ਕੀਤਾ ਗਿਆ  , ਜਿਹਨਾਂ ਵਿੱਚ ਸੀਨੀਅਰ ਮੀਤ ਪ੍ਰਧਾਨ ਕ੍ਰਿਪਾਲ ਪਾਲਾ , ਸੁਮਿਤ ਸੋਨੀ, ਦੀਪਕ ਕੁਮਾਰ, ਹਰਪ੍ਰੀਤ ਸਿੰਘ , ਸ੍ਰੀਮਤੀ ਭਾਵਨਾ ਕ੍ਰਿਪਾਲ, ਸ਼ਾਮਿਲ ਸਨ। 
ਇਹਨਾਂ ਤੋਂ ਇਲਾਵਾ ਸ਼ਹਿਰ ਦੇ ਨੰਬਰਦਾਰ ਸ਼੍ਰੀ ਹਰਿੰਦਰ ਸਿੰਘ ਮਾਨ , ਚੇਅਰਮੈਨ ਬਲਦੀਪ ਸਿੰਘ ਸੈਣੀ,  ਸਾਬਕਾ ਸਰਪੰਚ  ਤਰਸੇਮ ਰਾਣਾ ਰਾਮਪੁਰ (ਬਿਲੜੋਂ), ਦਲਵੀਰ ਸਿੰਘ ਰਾਜੂ  , ਲੇਖ ਰਾਜ  ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਨਗਰ ਕੌਂਸਲ ਗੜ੍ਹਸ਼ੰਕਰ ਦਾ ਸਮੂਹ ਸਟਾਫ ਦੇ ਕਰਮਚਾਰੀ ਹਾਜ਼ਰ ਸਨ।