ਹੁਸ਼ਿਆਰਪੁਰ- ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਜੀ, ਸਿੰਘ ਸਾਹਿਬ ਗਿਆਨੀ ਗੁਰਦਿਆਲ ਸਿੰਘ ਜੀ ਅਜਨੋਹਾ ਦਾ ਜੱਦੀ ਪਿੰਡ ਅਜਨੋਹਾ ਵਿਖੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਭਾਈ ਹਰਵਿੰਦਰ ਸਿੰਘ ਖਾਲਸਾ ਅਜਨੋਹਾ ਨੇ ਦੱਸਿਆ ਕਿ 1947 ਤੋਂ ਬਾਅਦ ਪਹਿਲੀ ਵਾਰ ਸਰਬ ਸੰਮਤੀ ਨਾਲ ਪੰਚਾਇਤ ਚੁਣੀ ਗਈ ਸੀ। ਅੱਜ ਫਿਰ ਨੰਬਰਦਾਰੀ ਦੀ ਚੋਣ ਸਰਬ ਸੰਮਤੀ ਨਾਲ ਕਰਕੇ ਫਿਰ ਰਚਿਆ ਇਤਿਹਾਸ ।
ਪਿੰਡ ਅਜਨੋਹਾ ਦੇ ਸਵ. ਜੋਗਾ ਸਿੰਘ ਫ਼ੌਜੀ ਦੀ ਨੰਬਰਦਾਰੀ ਸੀਟ ਖਾਲੀ ਹੋਈ ਸੀ। 1.5 ਸਾਲ ਪਹਿਲਾ ਪਿੰਡ ਅਜਨੋਹਾ ਦੇ ਪੰਜ ਜਾਣਿਆਂ ਨੇ ਨੰਬਰਦਾਰੀ ਦੇ ਕਾਗਜ ਭਰੇ ਸਨ। ਇਸ ਵਕਤ ਤਿੰਨ ਜਾਣੇ ਰਹਿ ਗਏ। ਗੁਰਪ੍ਰੀਤ ਸਿੰਘ ਗੁਗਲੀ ਖਾਲਸਾ, ਹਰਜੀਤ ਸਿੰਘ ਅਤੇ ਨਿਰਮਲ ਸਿੰਘ ਨਿੰਮਾ। ਇਹਨਾਂ ਵਿੱਚ ਮਜਬੂਤ ਦਾਵੇਦਾਰ ਗੁਰਪ੍ਰੀਤ ਸਿੰਘ ਗੁਗਲੀ ਖਾਲਸਾ ਸਨ। ਨੰਬਰਦਾਰੀ ਲੈਣ ਲਈ ਪੰਜ ਤੋਂ ਦਸ ਲੱਗ ਜਾਂਦੇ ਹਨ। ਉੱਪਰ ਲੀਡਰਾਂ ਕੋਲੋਂ ਸਿਫਾਰਿਸ਼ਾਂ ਪਾਉਣੀਆਂ ਪੈਂਦੀਆਂ ਹਨ। ਗੁਰਪ੍ਰੀਤ ਸਿੰਘ ਖਾਲਸਾ ਜੀ ਪਹਿਲ ਕਰਦੇ ਹੋਏ।
ਬਾਕੀ ਦੋ ਮੈਂਬਰਾਂ ਨਾਲ ਗੱਲਬਾਤ ਕਰਕੇ ਗੁਰਦੁਆਰਾ ਸਾਹਿਬ ਅਕਾਲੀ ਬਾਬਾ ਫੂਲਾ ਸਿੰਘ ਜੀ ਵਿਖੇ ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਅਰਦਾਸ ਬੇਨਤੀ ਕਰਕੇ। ਤਿੰਨ ਪਰਚੀਆਂ ਪਾਈਆਂ ਗਈਆਂ ਗੁਰੂ ਘਰ ਦੇ ਵਜ਼ੀਰ ਸਤਨਾਮ ਸਿੰਘ ਖਾਲਸਾ ਜੀ ਵੱਲੋਂ ਇੱਕ ਪਰਚੀ ਚੱਕੀ ਗਈ ਜਿਸ ਵਿੱਚ ਨਿਰਮਲ ਸਿੰਘ ਨਿੰਮੇ ਦਾ ਨਾਮ ਨਿਕਲਿਆ । ਬਾਕੀ ਦੋ ਮੈਂਬਰਾਂ ਨੇ ਅਤੇ ਮੌਜੂਦ ਸੰਗਤਾਂ ਨੇ ਨਿਰਮਲ ਸਿੰਘ ਨਿੰਮੇ ਨੂੰ ਵਧਾਈਆਂ ਦਿੱਤੀਆਂ। ਗੁਰਪ੍ਰੀਤ ਸਿੰਘ ਗੁਗਲੀ ਖਾਲਸਾ ਵਧੀਆ ਦੇ ਪਾਤਰ ਹਨ । ਜਿਨ੍ਹਾਂ ਦੇ ਸਦਕਾ ਇਹ ਨੇਕ ਕਾਰਜ ਪੂਰਾ ਹੋਇਆ। ਜੇ ਅਸੀਂ ਹਰ ਫੈਸਲਾ ਗੁਰੂ ਸਾਹਿਬ ਜੀ ਦੀ ਹਜੂਰੀ ਕਰਾਂਗੇ ਇਸ ਤੋਂ ਉੱਪਰ ਕੋਈ ਗੱਲ ਨਹੀਂ ਹੋ ਸਕਦੀ।
ਇਸ ਮੌਕੇ ਹਾਜ਼ਰ ਸੰਸਥਾ ਮੁਖੀ ਭਾਈ ਹਰਵਿੰਦਰ ਸਿੰਘ ਖਾਲਸਾ ਅਜਨੋਹਾ, ਗੁਰੂ ਘਰ ਵਜ਼ੀਰ ਸਤਨਾਮ ਸਿੰਘ ਖਾਲਸਾ, ਗੁਰਪ੍ਰੀਤ ਸਿੰਘ ਗੁਗਲੀ ਖਾਲਸਾ, ਨੰਬਰਦਰੀ ਲਈ ਚੁਣੇ ਗਏ ਨਿਰਮਲ ਸਿੰਘ ਨਿੰਮਾ, ਹਰਜੀਤ ਸਿੰਘ,ਪੰਚ ਸਤਨਾਮ ਸਿੰਘ,ਸਾਬਕਾ ਡੀ.ਐਸ.ਪੀ ਰਜਿੰਦਰ ਸਿੰਘ, ਸੁਰਜੀਤ ਸਿੰਘ ਸੀਤੂ ਬਾਬਾ ਅਤੇ ਕ੍ਰਿਪਾਲ ਸਿੰਘ ਪਾਲਾ ਆਦਿ
You May Also Like
ਮਹਾਰਾਜਾ ਅਗਰਸੇਨ ਜਯੰਤੀ 10 ਅਕਤੂਬਰ ਨੂੰ ਲਾਲ ਕਿਲੇ 'ਤੇ ਸ਼ਾਨਦਾਰ ਤਰੀਕੇ ਨਾਲ ਮਨਾਈ ਜਾਵੇਗੀ: ਵਿਪਿਨ ਗੋਯਲ
Police Administration and Sangharsh Committee Reach Agreement, Tippers Will Not Operate from 7 AM to 7 PM
ਡੇਅਰੀ ਵਿਕਾਸ ਵਿਭਾਗ ਨੇ ਲਗਾਇਆ ਦੁੱਧ ਉਤਪਾਦਕ ਜਾਗਰੂਕਤਾ ਕੈਂਪ