ਗੜ੍ਹਸ਼ੰਕਰ:- ਅੱਜ ਸਿਹਤ ਵਿਭਾਗ ਦੀ ਟੀਮ ਵੱਲੋਂ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ "ਬੇਟੀ ਬਚਾਓ, ਬੇਟੀ ਪੜਾਉ" ਤਹਿਤ ਰੈਲੀ ਕੱਢੀ ਗਈ ਜਿਸ ਵਿੱਚ ਵੱਡੀ ਗਿਣਤੀ ਚ ਪਿੰਡ ਵਾਸੀ ਅਤੇ ਸਕੂਲ ਸਟਾਫ ਸਾਮਿਲ ਹੋਏ। ਇਸ ਮੌਕੇ ਸਿਹਤ ਵਿਭਾਗ ਦੇ ਮੁਲਾਜ਼ਮਾਂ ਨੇ ਕਿਹਾ ਕਿ ਬੇਟੀ ਸਾਡੇ ਘਰ ਦੀ ਖੁਸ਼ੀ ਤੇ ਰੌਸ਼ਨੀ ਹੁੰਦੀ ਹੈ। ਅਜਕੱਲ ਬੇਟੀ ਅਤੇ ਬੇਟੇ ਚ ਕੋਈ ਫਰਕ ਨਹੀਂ ਹੈ।ਬੇਟੀ ਮਾਂ ਬਾਪ ਦੀ ਸਾਰ ਹੁੰਦੀ ਹੈ ਰੱਬ ਦੀ ਵੱਡੀ ਦਾਤ ਮੰਨੀ ਜਾਦੀ ਹੈ।
ਜਿਵੇ ਅਸੀ ਪੁੱਤ ਨੂੰ ਪਿਆਰ ਕਰਦੇ ਹਾਂ ਉਸ ਤਰਾਂ ਦਾ ਪਿਆਰ ਬੇਟੀ ਨੂੰ ਵੀ ਕਰਨਾ ਚਾਹੀਦਾ ਹੈ। ਬੇਟੀ ਨੂੰ ਉਚ ਸਿੱਖਿਆ ਦੇਣੀ ਚਾਹੀਦੀ ਹੈ ਕਿਉਂਕਿ ਪੜੀ ਲਿਖੀ ਬੇਟੀ ਦੋ ਪਰਿਵਾਰਾਂ ਨੂੰ ਸਿਖਿਅਤ ਕਰਨ ਸਕਦੀ ਹੈ। ਇਸ ਮੌਕੇ ਸਰਪੰਚ ਰਣਜੀਤ ਸੂਦ ਨੇ ਵੀ ਪਿੰਡ ਵਾਸੀਆਂ ਨੂੰ ਬੇਟੀਆਂ ਪ੍ਰਤੀ ਜਾਗਰੂਕ ਕੀਤਾ।
ਇਸ ਮੌਕੇ ਸਿਹਤ ਵਿਭਾਗ ਦੀ ਟੀਮ ਚ ਰਿਤਿਕਾ, ਪ੍ਰਿਆ ਸ਼ਰਮਾ, ਸਰਪੰਚ ਰਣਜੀਤ ਸੂਦ, ਮਾਸਟਰ ਕਰਨੈਲ ਸਿੰਘ ਅਤੇ ਸਕੂਲ ਸਟਾਫ ਹਾਜ਼ਰ ਸੀ।
ਸਿਹਤ ਵਿਭਾਗ ਵੱਲੋਂ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਬੇਟੀ ਬਚਾਉ ਬੇਟੀ ਪੜਾਉ ਤਹਿਤ ਰੈਲੀ ਕੱਢੀ
