ਮੋਹਾਲੀ, 26 ਨਵੰਬਰ:- ਐਡਵੋਕੇਟ ਹਰਵੀਰ ਸਿੰਘ ਅਟਵਾਲ ਦਾ ਜਨਮ 9 ਦਸੰਬਰ 1987 ਪਟਿਆਲਾ ਵਿਖੇ ਹੋਇਆ। ਉਹਨਾਂ ਦੀ ਪਰਵਰਿਸ਼ ਇੱਕ ਜੱਟ ਸਿੱਖ ਪਰਿਵਾਰ ਵਿੱਚ ਹੋਈ ਅਤੇ ਉਹਨਾਂ ਆਪਣੀ ਸਾਰੀ ਪੜ੍ਹਾਈ ਪਟਿਆਲਾ ਚੰਡੀਗੜ੍ਹ ਵਰਗੇ ਸ਼ਹਿਰਾਂ ਤੋਂ ਪ੍ਰਾਪਤ ਕੀਤੀ। ਉਹਨਾਂ ਆਪਣੀ ਗਰੈਜੂਏਸ਼ਨ ਗਵਰਮੈਂਟ ਬਿਕਰਮ ਕਾਲਜ ਆਫ ਕਮਰਸ, ਫਿਰ ਐਮਬੀਏ ਚੰਡੀਗੜ੍ਹ ਗਰੁੱਪ ਆਫ ਕਾਲਜਸ ਮੋਹਾਲੀ ਫਿਰ ਅਤੇ ਐਲ .ਐਲ.ਬੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪ੍ਰਾਪਤ ਕੀਤੀ।
 ਉਹਨਾਂ ਦੇ ਦਾਦਾ ਜੀ (ਸਵ.ਸ. ਰਛਪਾਲ ਸਿੰਘ ਅਟਵਾਲ ਜਿਨਾਂ ਨੇ ਬਤੌਰ ਡੀ.ਐਸ .ਪੀ ਆਪਣੀਆਂ ਸੇਵਾਵਾਂ ਪੰਜਾਬ ਪੁਲਿਸ ਵਿੱਚ ਨਿਭਾਈਆਂ ਸਨ।ਉਹਨਾਂ ਦੇ ਪਿਤਾ ਜੀ ਸਰਦਾਰ ਜੋਗਿੰਦਰ ਸਿੰਘ ਅਟਵਾਲ ਜਿਨਾਂ ਨੇ ਬਤੌਰ ਸਭ ਇੰਸਪੈਕਟਰ ਪੰਜਾਬ ਪੁਲਿਸ ਆਵਦੀਆਂ ਸੇਵਾਵਾਂ ਨਿਭਾਈਆਂ ਅਤੇ ਮਾਤਾ ਜੀ ਸ਼੍ਰੀਮਤੀ ਗੁਰਜੀਤ ਕੌਰ ਨੇ ਪਰਵਰਿਸ਼ ਕੀਤੀ। ਪੰਜਾਬ ਕਾਂਗਰਸ ਵਿੱਚ ਸ਼ਾਮਿਲ ਹੋਣ ਤੋਂ ਪਹਿਲਾਂ ਉਹ ਇੱਕ ਸਮਾਜ ਸੇਵੀ ਵਜੋਂ ਵੀ ਆਪਣੀਆਂ ਸੇਵਾਵਾਂ ਨਿਭਾਉਂਦੇ ਰਹੇ ਹਨ। 
ਉਹਨਾਂ ਸਮਾਜ ਵਿੱਚ ਵੱਧ ਰਹੀਆਂ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਆਪਣੀਆਂ ਮੁਸ਼ਕਿਲਾਂ ਸਮਝ ਕੇ ਹੱਲ ਕਰਨ ਦੇ ਯਤਨ ਕੀਤੇ ਅਤੇ ਇਸ ਸੰਘਰਸ਼ ਦੇ ਯੁੱਗ ਵਿੱਚ ਆਪਣੀ ਹੋਂਦ ਨੂੰ ਕਾਇਮ ਕਰਨ ਲਈ ਲੀਗਲ ਪ੍ਰੋਫੈਸ਼ਨ ਨਾਲ ਲੋਕਾਂ ਦੀਆਂ ਜ਼ਿੰਦਗੀ ਵਿੱਚ ਅਟਕਲਾਂ ਨੂੰ ਸੁਖਾਵਾਂ ਕੀਤਾ।ਐਡਵੋਕੇਟ ਹਰਵੀਰ ਸਿੰਘ ਅਟਵਾਲ ਨੇ 2017 ਵਿੱਚ ਪੰਜਾਬੀ ਯੂਨੀਵਰਸਿਟੀ ਵਿਖੇ ਆਪਣੀ ਐਲ.ਐਲ.ਬੀ ਦੀ ਪੜ੍ਹਾਈ ਪੂਰੀ ਕੀਤੀ। ਡਿਗਰੀ ਪ੍ਰਾਪਤ ਕਰਕੇ ਜ਼ਿਲਾ ਕਚਹਿਰੀ ਪਟਿਆਲਾ ਵਿਖੇ ਬਤੌਰ ਐਡਵੋਕੇਟ ਆਪਣੀਆਂ ਸੇਵਾਵਾਂ ਨਿਭਾਉਣੀਆਂ ਸ਼ੁਰੂ ਕੀਤੀਆਂ।
 ਸਾਲ 2023 ਵਿੱਚ ਪੰਜਾਬ ਯੂਥ ਕਾਂਗਰਸ ਵੱਲੋਂ ਲੀਗਲ ਸੈਲ ਦੇ ਸਟੇਟ ਕੋਆਰਡੀਨੇਟਰ ਨਿਯੁਕਤ ਹੋਏ ਅਤੇ ਪੂਰੇ ਮਨ ਤਨ ਨਾਲ ਆਪਣੀਆਂ ਸੇਵਾਵਾਂ ਨਿਭਾਉਂਦੇ ਹੋਏ ਹਰ ਜ਼ਿਲ੍ਹੇ ,ਹਰ ਕਸਬੇ, ਹਰ ਸ਼ਹਿਰ ਵਿੱਚ ਵਕੀਲ ਭਾਈਚਾਰੇ ਵਿੱਚ ਲੀਗਲ ਸੈਲ ਦੀ ਅਹਿਮੀਅਤ ਨੂੰ ਸਮਝਾਇਆ ਅਤੇ ਨਿਯੁਕਤੀਆਂ ਕੀਤੀਆਂ ਗਈਆਂ। ਜਿਸ ਦੇ ਫਲ ਸਦਕਾ ਅੱਜ ਉਹਨਾਂ ਨੂੰ ਇੰਡੀਅਨ ਯੂਥ ਕਾਂਗਰਸ ਲੀਗਲ ਸੈਲ ਦੇ ਨੈਸ਼ਨਲ ਚੇਅਰ ਪਰਸਨ ਐਡਵੋਕੇਟ ਰੂਪੇਸ਼ ਸਿੰਘ ਭਧੂਰੀਆ ਵੱਲੋਂ ਪੰਜਾਬ ਸਟੇਟ ਦੇ ਲੀਗਲ ਸੈਲ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ। 
ਐਡਵੋਕੇਟ ਹਰਵੀਰ ਸਿੰਘ ਅਟਵਾਲ ਨੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਸ੍ਰੀ ਮੋਹਿਤ ਮਹਿੰਦਰਾ ਜੀ ਅਤੇ ਜਨਰਲ ਸੈਕਟਰੀ ਆਰਗਨਾਈਜੇਸ਼ਨ ਦੀਪਕ ਖੋਸਲਾ ਜੀ ਅਤੇ ਪੰਜਾਬ ਯੂਥ ਕਾਂਗਰਸ ਇੰਚਾਰਜ ਡਾਕਟਰ ਐਸ ਆਰ ਲੈਂਕਾ ਜੀ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਹਨਾਂ ਇਹ ਵੀ ਭਰੋਸਾ ਦਿੱਤਾ ਕਿ ਪੂਰੀ ਤਨ ਮਨ ਦੇਹੀ ਨਾਲ ਪੰਜਾਬ ਯੂਥ ਕਾਂਗਰਸ ਨੂੰ ਹੋਰ ਅੱਗੇ ਵਧਾਉਣ ਦਾ ਯਤਨ ਕਰਨਗੇ ਅਤੇ ਜਦ ਜਦ ਵੀ ਕਿਸੇ ਸਮਾਜ ਵਿੱਚ ਹੋ ਰਹੀ ਬੇਇਨਸਾਫੀ ਅਤੇ ਮੌਕੇ ਦੀਆਂ ਸਰਕਾਰਾਂ ਚਾਹੇ ਰਾਜ ਦੀ ਸਰਕਾਰ ਚਾਹੇ ਦੇਸ਼ ਦੀ ਸਰਕਾਰ ਦਾ ਡੱਟ ਕੇ ਸਾਹਮਣਾ ਕਰਨ ਦਾ ਉਪਰਾਲਾ ਵੀ ਕਰਨ ਗੇ।