ਪਟਿਆਲਾ:- ਗਿਆਨ ਜਯੋਤੀ ਐਜੂਕੇਸ਼ਨ ਸੁਸਾਇਟੀ (ਰਜਿ.) ਪਟਿਆਲਾ ਵਲੋਂ ਸ. ਉਪਕਾਰ ਸਿੰਘ ਪ੍ਰਧਾਨ ਦੀ ਅਗਵਾਈ ਵਿਚ ਵੀਰ ਹਕੀਕਤ ਰਾਏ ਸੀਨੀਅਰ ਸੈਕੰਡਰੀ ਸਕੂਲ ਪਟਿਆਲਾ ਵਿਖੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਪ੍ਰੋਗਰਾਮ ‘ਸਫ਼ਰ—ਏ—ਸ਼ਹਾਦਤ’ ਕਰਵਾਇਆ ਗਿਆ ਜਿਸ ਵਿਚ ਪਟਿਆਲਾ ਸ਼ਹਿਰ ਦੇ 20 ਵੱਖ—ਵੱਖ ਸਕੂਲਾਂ ਦੇ ਬੱਚਿਆਂ ਵੱਲੋਂ ਸਾਹਿਬਜ਼ਾਦਿਆਂ ਨਾਲ ਸਬੰਧਤ ਸ਼ਹੀਦੀ ਪ੍ਰਸੰਗ ਅਤੇ ਵਾਰਤਾਵਾਂ ਪੜ੍ਹੀਆਂ ਗਈਆਂ।
ਇਸ ਮੌਕੇ *ਤੇ ਵੀਰ ਹਕੀਕਤ ਰਾਏ ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਸਰਲਾ ਭਟਨਾਗਰ, ਮੈਡਮ ਰਾਣਾ ਸਿੱਧੂ, ਸ. ਗੁਰਪ੍ਰੀਤ ਸਿੰਘ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਸ੍ਰੀ ਤਿਲਕਰਾਜ ਗਰਗ, ਡਾਇਰੈਕਟਰ ਫਲੂਐਂਟ ਅਕੈਡਮੀ ਅਤੇ ਇਮੀਗ੍ਰੇਸ਼ਨ, ਮੈਡਮ ਆਸ਼ਾ ਸ਼ਰਮਾ ਅੰਤਰਰਾਸ਼ਟਰੀ ਕਵਿਤਰੀ, ਸ. ਸਤਿੰਦਰ ਸਿੰਘ ਨੰਦਾ ਨਾਟਕਕਾਰ ਅਤੇ ਡਿਪਟੀ ਡਾਇਰੈਕਟਰ, ਭਾਸ਼ਾ ਵਿਭਾਗ, ਪੰਜਾਬ ਇੰਸਪੈਕਟਰ ਸਰਬਜੀਤ ਕੌਰ, ਸ੍ਰੀ ਜਤਵਿੰਦਰ ਗਰੇਵਾਲ, ਸ੍ਰੀ ਪਰਮਿੰਦਰ ਭਲਵਾਨ, ਸ੍ਰੀਮਤੀ ਨਿਰਮਲ ਗੋਇਲ ਪ੍ਰਿੰਸੀਪਲ (ਰਿਟਾ.), ਸ੍ਰੀ ਨਰਿੰਦਰ ਸ਼ਰਮਾ ਬੈਂਕ ਅਧਿਕਾਰੀ (ਰਿਟਾ.), ਸ੍ਰੀ ਕਾਕਾ ਰਾਮ ਵਰਮਾ ਅਤੇ ਡਾ.ਹਰਨੇਕ ਸਿੰਘ ਢੋਟ ਵੱਲੋਂ ਪ੍ਰਧਾਨਗੀ ਮੰਡਲ ਵਿਚ ਸ਼ਮੂਲੀਅਤ ਕੀਤੀ ਗਈ।
ਮੀਟਿੰਗ ਦਾ ਸਮੁੱਚਾ ਪ੍ਰਬੰਧ ਵੀਰ ਹਕੀਕਤਰਾਏ ਸਕੂਲ ਦੇ ਸੀਨੀਅਰ ਅਧਿਆਪਿਕਾ ਮੈਡਮ ਨਰੇਸ਼ ਵੱਲੋਂ ਕੀਤਾ ਗਿਆ। ਸਟੇਜ ਸੰਚਾਲਨ ਡਾ.ਹਰਨੇਕ ਸਿੰਘ ਢੋਟ ਵਲੋਂ ਕੀਤਾ ਗਿਆ। ਸਮਾਗਮ ਦੇ ਸ਼ੁਰੂਆਤ ਤੇ ਸ. ਉਪਕਾਰ ਸਿੰਘ ਵਲੋਂ ਆਏ ਮਹਿਮਾਨਾਂ ਨੂੰ ‘ਜੀ ਆਇਆਂ’ ਕਹਿਣ ਦੇ ਨਾਲ—ਨਾਲ ਸੁਸਾਇਟੀ ਦੀਆਂ ਗਤੀਵਿਧੀਆਂ ਬਾਰੇ ਚਾਨਣਾ ਪਾਇਆ ਗਿਆ। ਸਮਾਗਮ ਦੀ ਸ਼ੁਰੂਆਤ ਵੀਰ ਹਕੀਕਤ ਰਾਏ ਸਕੂਲ ਦੇ ਵਿਦਿਆਰਥੀਆਂ ਵੱਲੋਂ ਧਾਰਮਿਕ ਸ਼ਬਦ ਦੇ ਗਾਇਣ ਨਾਲ ਕੀਤੀ ਗਈ।
ਸ. ਪਰਮਪਾਲ ਸਿੰਘ ਵਲੋਂ ਸਮੁੱਚੇ ਪ੍ਰੋਗਰਾਮ ਦਾ ਪ੍ਰਬੰਧ ਕੀਤਾ ਗਿਆ। ਇਸ ਮੌਕੇ *ਤੇ ਮੈਡਮ ਰਾਣਾ ਸਿੱਧੂ, ਸ੍ਰੀ ਜਤਵਿੰਦਰ ਗਰੇਵਾਲ, ਸ੍ਰੀ ਕਾਕਾ ਰਾਮ ਵਰਮਾ, ਸ. ਸਤਿੰਦਰ ਸਿੰਘ ਨੰਦਾ, ਪ੍ਰੋ.ਮੌਦ ਗਿੱਲ ਨੇ ਆਪਣੇ—ਆਪਣੇ ਭਾਸ਼ਣਾਂ ਵਿਚ ਸਾਹਿਬਜ਼ਾਦਿਆਂ ਦੀ ਸ਼ਹਾਦਤ ਨਾਲ ਸਬੰਧਤ ਇਤਿਹਾਸ *ਤੇ ਚਾਨਣਾ ਪਾਇਆ ਗਿਆ। ਜੂਨੀਅਰ ਵਰਗ ਵਿਚ ਹਰਸਿਮਰਨ ਕੌਰ ਸ੍ਰੀ ਪੀ.ਐਮ. ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਨੌਰ — ਪਹਿਲੇ ਸਥਾਨ *ਤੇ ਰਹੀ ਜਦੋਂ ਕਿ ਮਨਜੀਤ ਕੌਰ, ਨਿਊ ਪਾਵਰ ਹਾਊਸ ਕਾਲੋਨੀ ਸਕੂਲ ਦੂਸਰੇ ਸਥਾਨ *ਤੇ ਅਤੇ ਸ. ਬੂਟਾ ਸਿੰਘ ਢੁਡਿਆਲ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਤੀਜੇ ਸਥਾਨ *ਤੇ ਆਇਆ।
ਸੀਨੀਅਰ ਗਰੁੱਪ ਵਿਚ ਇੰਦੂ, ਵੀਰ ਹਕੀਕਤ ਰਾਏ ਸਕੂਲ ਪਹਿਲੇ ਸਥਾਨ *ਤੇ ਰਹੀ ਜਦੋਂ ਕਿ ਬਲਵਿੰਦਰ ਕੌਰ, ਸ੍ਰੀ ਪੀ.ਐਮ. ਸਕੂਲ ਸਨੌਰ ਦੂਸਰੇ ਸਥਾਨ *ਤੇ ਅਤੇ ਮੇਘਾ, ਆਤਮਾ ਰਾਮ ਕੁਮਾਰ ਸਭਾ ਸਕੂਲ ਤੀਜੇ ਸਥਾਨ *ਤੇ ਰਹੀ। ਓਵਰ ਆਲ ਟਰਾਫੀ ਸ੍ਰੀ ਪੀ.ਐਮ. ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਨੌਰ ਵੱਲੋਂ ਜਿੱਤੀ ਗਈ। ਇਸ ਤੋਂ ਇਲਾਵਾ ਸਿਮਰਨ ਕੌਰ, ਨਿਊ ਪਾਵਰ ਹਾਊਸ ਕਲੋਨੀ ਨੂੰ ਸੀਨੀਅਰ ਵਰਗ ਵਿਚ ਕੰਸੋਲੇਸ਼ਨ ਇਨਾਮ ਦਿੱਤਾ ਗਿਆ। ਪਰਨੀਤ ਕੌਰ ਮਲਟੀਪਰਪਜ਼ ਸਕੂਲ, ਪਟਿਆਲਾ ਅਤੇ ਆਰਤੀ, ਬਖ਼ਸ਼ੀਬੀਰ ਸਕੂਲ ਪਟਿਆਲਾ ਨੂੰ ਜੂਨੀਅਰ ਵਰਗ ਵਿਚ ਕੰਸੋਲੇਸ਼ਨ ਇਨਾਮ ਦਿੱਤਾ ਗਿਆ।
ਸਮਾਗਮ ਦੇ ਅੰਤ *ਤੇ ਸ. ਪਰਮਪਾਲ ਸਿੰਘ ਵਲੋਂ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। ਸਮਾਗਮ ਦੇ ਅੰਤ *ਤੇ ਬੱਚਿਆਂ ਅਤੇ ਮਹਿਮਾਨਾਂ ਨੂੰ ਚਾਹ ਦੇ ਨਾਲ ਸਮੋਸੇ ਰਿਫਰੈਸ਼ਮੈਂਟ ਵਜੋਂ ਦਿੱਤੇ ਗਏ।
ਗਿਆਨ ਜਯੋਤੀ ਐਜੂਕੇਸ਼ਨ ਸੁਸਾਇਟੀ ਰਜਿ ਪਟਿਆਲਾ ਵਲੋਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਪ੍ਰੋਗਰਾਮ ਸਫ਼ਰਏਸ਼ਹਾਦਤ ਕਰਵਾਇਆ ਗਿਆ
