ਨਵਾਂਸ਼ਹਿਰ, 17 ਫਰਵਰੀ:- ਗੁਰੂ ਕਿਰਪਾ ਇੰਟਰਨੈਸ਼ਨਲ ਕੰਨਿਆਦਾਨ ਸੰਸਥਾ ਰਜਿ. ਜਲੰਧਰ (ਪੰਜਾਬ) ਵੱਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ 649ਵੇਂ ਅਵਤਾਰ ਪੁਰਬ ਨੂੰ ਸਮਰਪਿਤ 10ਵਾਂ ਕੰਨਿਆਦਾਨ ਸਮਾਗਮ ਪਿੰਡ ਤੱਲ੍ਹਣ ਦੇ ਕੋਹਿਨੂਰ ਫਾਰਮ ਵਿਖੇ ਕਰਵਾਇਆ ਗਿਆ। ਜਿਸ ਵਿਚ 5 ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਆਨੰਦ ਕਾਰਜ ਕਰਵਾਏ ਗਏ। ਇਸ ਮੌਕੇ ਧਾਰਮਿਕ, ਰਾਜਨੀਤਿਕ ਅਤੇ ਸਮਾਜਿਕ ਸ਼ਖਸੀਅਤਾਂ ਵੱਲੋਂ ਵਿਸ਼ੇਸ਼ ਤÏਰ ਤੇ ਪੁੱਜ ਕੇ ਜੋੜਿਆਂ ਨੂੰ ਅਸ਼ੀਰਵਾਦ ਦਿੱਤਾ। ਇਸ ਮੌਕੇ ਸੰਸਥਾ ਦੇ ਚੇਅਰਮੈਨ ਡਾ ਪਰਮਜੀਤ ਮਡਾਰ, ਪ੍ਰਧਾਨ ਬੀਰ ਚੰਦ ਸੁਰੀਲਾ ਅਤੇ ਉਪ-ਪ੍ਰਧਾਨ ਸਰਦਾਰ ਸਰਵਣ ਸਿੰਘ ਨੇ ਕਿਹਾ ਕਿ ਸੰਸਥਾ ਹੁਣ ਤੱਕ 50 ਜੋੜਿਆਂ ਦੇ ਵਿਆਹ ਕਰਵਾ ਚੁੱਕੀ ਹੈ। ਜੋ ਕਿ ਆਪਣੀ ਵਿਆਹੁਤਾ ਜ਼ਿੰਦਗੀ ਖੁਸ਼ੀ ਨਾਲ ਬਤੀਤ ਕਰ ਰਹੇ ਹਨ।
ਸੰਸਥਾ ਵੱਲੋਂ ਵਿਆਹੁਤਾ ਲੜਕੀਆਂ ਨੂੰ ਘਰੇਲੂ ਵਰਤੋਂ ਵਾਲਾ ਸਮਾਨ ਨਾਲ ਹੀ ਦਿੱਤਾ ਜਾਂਦਾ ਹੈ। ਸੰਸਥਾ ਦੇ ਸਮੂਹ ਮੈਂਬਰ ਬੜੇ ਹੀ ਦਿਲ ਨਾਲ ਸਹਿਯੋਗ ਦੇ ਰਹੇ ਹਨ। ਜਿਸ ਲਈ ਸੰਸਥਾ ਸਮੂਹ ਦਾਨੀਆਂ ਅਤੇ ਸਹਿਯੋਗੀਆਂ ਦਾ ਤਹਿ ਦਿਲੋਂ ਧੰਨਵਾਦ ਕਰਦੀ ਹੈ ਅਤੇ ਆਸ ਕਰਦੀ ਹੈ ਕਿ ਸੰਸਥਾ ਵੱਲੋਂ ਅੱਗੇ ਤੋਂ ਕੀਤੇ ਜਾਣ ਵਾਲੇ ਕਾਰਜਾਂ ਵਿਚ ਸਮੂਹ ਮੈਂਬਰ ਅਤੇ ਸਹਿਯੋਗੀ ਇਸੇ ਤਰ੍ਹਾਂ ਸਹਿਯੋਗ ਦਿੰਦੇ ਰਹਿਣਗੇ।
ਇਸ ਮੌਕੇ ਰਾਜਵਿੰਦਰ ਕÏਰ ਥਿਆੜਾ ਇੰਚਾਰਜ ਜਲੰਧਰ ਕੈਂਟ, ਪਵਨ ਕੁਮਾਰ ਟੀਨੂੰ ਇੰਚਾਰਜ ਆਦਮਪੁਰ, ਦਿਨੇਸ਼ ਢੱਲ ਇੰਚਾਰਜ ਜਲੰਧਰ ਨਾਰਥ, ਚੰਦਨ ਗਰੇਵਾਲ ਚੇਅਰਮੈਨ ਸਫ਼ਾਈ ਕਰਮਚਾਰੀ ਕਮਿਸ਼ਨ ਪੰਜਾਬ, ਡਿਪਟੀ ਮੇਅਰ ਮਲਕੀਤ ਸਿੰਘ ਸੁਭਾਨਾ, ਦਲਵਿੰਦਰ ਦਿਆਲਪੁਰੀ, ਬਲਵਿੰਦਰ ਬੁੱਗਾ ਪ੍ਰਧਾਨ ਅਤੇ ਕੁਲਵਿੰਦਰ ਸੋਨੀ ਅੰਬੇਡਕਰ ਸੈਨਾ ਨੇ ਵਿਸ਼ੇਸ਼ ਤੋਰ ਤੇ ਹਾਜ਼ਰੀ ਭਰੀ। 10ਵੇਂ ਕੰਨਿਆਦਾਨ ਸਮਾਗਮ ਵਿਚ ਗੁਰੂ ਰਵਿਦਾਸ ਟਾਇਗਰ ਫੋਰਸ ਪੰਜਾਬ ਦੇ ਪ੍ਰਧਾਨ ਜੱਸੀ ਤੱਲਣ ਅਤੇ ਉਨਾਂ ਦੇ ਮੈਂਬਰਾਂ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ।
ਇਸ ਮੌਕੇ ਸੰਸਥਾ ਦੇ ਮੁੱਢਲੇ ਮੈਂਬਰ ਅਸ਼ਵਨੀ ਵਿਰਦੀ, ਸੁਰੇਸ਼ ਕੁਮਾਰ ਕਲੇਰ, ਖਜ਼ਾਨਚੀ ਹਰੀਸ਼ ਵਿਰਦੀ, ਸੁਰਿੰਦਰਪਾਲ ਜਨਾਗਲ, ਜਗਦੀਪ ਵਾਲੀਆ, ਮੀਡੀਆ ਸਲਾਹਕਾਰ ਬਲਰਾਜ ਸਿੰਘ, ਤਰਸੇਮ ਬੱਧਣ, ਸਕੱਤਰ ਡਾ ਮੱਖਣ ਲਾਲ, ਐਡਵੋਕੇਟ ਜਗਜੀਵਨ ਰਾਮ, ਮਦਨ ਸਿੰਘ, ਬਲਜੀਤ ਭੱਟੀ, ਮਾਸਟਰ ਗੁਰਕ੍ਰਿਪਾਲ ਸਿੰਘ, ਅਵਿਨਾਸ਼ ਵਿਰਦੀ, ਸੰਜੀਵ ਸਲਾਰਪੁਰ, ਸੰਜੀਵ ਭੱਟੀ, ਵਿਸ਼ਾਲ ਰੇਰੂ, ਨੰਬਰਦਾਰ ਨਛੱਤਰ ਕਲੇਰ, ਡਾ ਪ੍ਰਤਾਪ ਸਿੰਘ, ਬਲਜੀਤ ਚੀਮਾ, ਗੁਰਦਿਆਲ ਚੰਦ, ਜਸਵੀਰ ਸਿੰਘ, ਦਵਿੰਦਰ ਸੁਰੀਲਾ, ਗੁਰਪ੍ਰੀਤ ਕਲੇਰ ਆਦਿ ਹਾਜ਼ਰ ਸਨ।
ਗੁਰੂ ਕਿਰਪਾ ਇੰਟਰਨੈਸ਼ਨਲ ਕੰਨਿਆਦਾਨ ਸੰਸਥਾ ਵੱਲੋਂ ਤੱਲ੍ਹਣ ਵਿਖੇ ਕਰਵਾਇਆ ਗਿਆ 10ਵਾਂ ਸਮਾਗਮ 5 ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਹੋਏ ਆਨੰਦ ਕਾਰਜ
