ਨਵੀਂ ਦਿੱਲੀ:- ਸਰਕਾਰ ਨੇ ਬੁੱਧਵਾਰ ਨੂੰ ਮੋਬਾਈਲ ਨਿਰਮਾਤਾਵਾਂ ਨੂੰ ਸਮਾਰਟਫ਼ੋਨਾਂ 'ਤੇ ਸਾਈਬਰ ਸੁਰੱਖਿਆ ਐਪ 'ਸੰਚਾਰ ਸਾਥੀ' ਨੂੰ ਪਹਿਲਾਂ ਤੋਂ ਸਥਾਪਤ ਕਰਨ ਦੇ ਆਦੇਸ਼ ਨੂੰ ਵਾਪਸ ਲੈ ਲਿਆ ਹੈ।
ਦੂਰਸੰਚਾਰ ਵਿਭਾਗ ਨੇ ਕਿਹਾ ਕਿ ਸਿਰਫ਼ ਇੱਕ ਦਿਨ ਵਿੱਚ ਸਵੈ-ਇੱਛਾ ਨਾਲ ਐਪ ਡਾਊਨਲੋਡਾਂ ਵਿੱਚ 10 ਗੁਣਾ ਵਾਧੇ ਤੋਂ ਬਾਅਦ ਉਹ 'ਸੰਚਾਰ ਸਾਥੀ' ਐਪ ਦੀ ਇੰਸਟਾਲੇਸ਼ਨ ਨੂੰ ਲਾਜ਼ਮੀ ਕਰਨ ਵਾਲੇ ਆਦੇਸ਼ ਨੂੰ ਹਟਾ ਰਹੇ ਹਨ। ਦੂਰਸੰਚਾਰ ਵਿਭਾਗ ਨੇ ਇੱਕ ਬਿਆਨ ਵਿੱਚ ਕਿਹਾ, ‘‘ਵਰਤੋਂਕਾਰਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ ਅਤੇ ਐਪ ਨੂੰ ਸਥਾਪਤ ਕਰਨ ਦਾ ਆਦੇਸ਼ ਇਸ ਪ੍ਰਕਿਰਿਆ ਨੂੰ ਤੇਜ਼ ਕਰਨ ਅਤੇ ਘੱਟ ਜਾਗਰੂਕ ਨਾਗਰਿਕਾਂ ਲਈ ਐਪ ਨੂੰ ਆਸਾਨੀ ਨਾਲ ਉਪਲਬਧ ਕਰਾਉਣ ਲਈ ਸੀ।’
ਸਰਕਾਰ ਨੇ ਸੰਚਾਰ ਸਾਥੀ ਐਪ ਦੀ ਲਾਜ਼ਮੀ ਪ੍ਰੀਇੰਸਟਾਲੇਸ਼ਨ ਦਾ ਹੁਕਮ ਵਾਪਸ ਲਿਆ
