ਹੁਸ਼ਿਆਰਪੁਰ- ਹਲਕਾ ਗੜ੍ਹਸੰਕਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸਮੂਹ ਵਰਕਰਾਂ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੋਰਾਂ ਵੱਲੋਂ ਕੀਤੀਆਂ ਜਾ ਰਹੀਆਂ ਵੱਡੀਆਂ ਸੇਵਾਵਾਂ ਜਿਵੇਂ ਡੀਜਲ ਦੀ ਸੇਵਾ, ਬੰਨ੍ਹ ਲਾਉਣ ਲਈ ਨਗੰਦ ਸੇਵਾਵਾਂ, ਪਸੂਆਂ ਲਈ ਚਾਰੇ ਦੇ ਪ੍ਰਬੰਧ ਵਿੱਚ ਆਪਣੇ ਹਲਕੇ ਗੜ੍ਹਸੰਕਰ ਵੱਲੋਂ ਅੱਜ ਪਹਿਲੀ ਕਿਸ਼ਤ 7 ਲੱਖ ਰੁਪਏ ਦਾ ਯੋਗਦਾਨ ਪਾਇਆ ਗਿਆ।
ਸਮੂਹ ਵਰਕਰਾਂ ਨੇ ਜਿਲਾ ਪ੍ਰਧਾਨ ਲਖਵਿੰਦਰ ਸਿੰਘ ਲੱਖੀ ਜਥੇਦਾਰ ਇਕਬਾਲ ਸਿੰਘ ਖੇੜਾ ਹਰਪ੍ਰੀਤ ਸਿੰਘ ਰਿੰਕੂ ਬੇਦੀ ਜੋਗਾ ਸਿੰਘ ਇਬਰਾਹੀਮਪੁਰ ਅਵਤਾਰ ਸਿੰਘ ਨਾਨੋਵਾਲ ਹਰਪ੍ਰੀਤ ਸਿੰਘ ਬੈਂਸ ਦੀ ਅਗਵਾਈ ਵਿੱਚ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਹਲਕੇ ਗੜਸੰਕਰ ਵੱਲੋਂ ਟੋਟਲ 11 ਲੱਖ ਰੁਪਏ ਨਗਦ ਕਣਕ ਦਾ ਬੀਜ ਅਤੇ ਜ਼ਮੀਨਾਂ ਪੱਧਰੀਆਂ ਕਰਨ ਲਈ ਟਰੈਕਟਰ ਕਰਾਹ ਵੀ ਵੱਡੀ ਪੱਧਰ ਤੇ ਲੈ ਕੇ ਆਉਣ ਦਾ ਵਿਸ਼ਵਾਸ ਵੀ ਦਿਵਾਇਆ। ਹੜ੍ਹ ਪੀੜਤ ਆਪਣੇ ਭਰਾਵਾਂ ਨਾਲ ਡੱਟ ਕੇ ਖੜਾਂਗੇ।
ਇਸ ਮੌਕੇ ਲੰਬੜਦਾਰ ਜਸਕੰਮਲ ਸਿੰਘ ਢਾਡਾ ਕਲਾਂ ਜਗਦੇਵ ਸਿੰਘ ਗੜੀ ਮਨਸੋਵਾਲ ਕੁਲਵਰਨ ਸਿੰਘ ਮੋਇਲਾ ਮਨਜੋਤ ਸਿੰਘ ਟਾਂਡਾ ਜਸਪਾਲ ਸਿੰਘ ਰੁੜਕੀ ਖ਼ਾਸ ਬਲਵਿੰਦਰ ਸਿੰਘ ਸਾਬਕਾ ਸਰਪੰਚ ਖੇੜਾ ਸੁਖਵਿੰਦਰ ਸਿੰਘ ਢਾਂਡਾ ਇੰਦਰਜੀਤ ਸਿੰਘ ਸਲੇਮਪੁਰ ਅਵਤਾਰ ਸਿੰਘ ਲੰਬੜਦਾਰ ਢਾਂਡਾ ਕਲਾਂ ਹਰਮਿੰਦਰ ਸਿੰਘ ਹਰਜਿੰਦਰ ਖੇੜਾ ਚਰਨਜੀਤ ਸਿੰਘ ਰੇਸ਼ਮ ਸਿੰਘ ਹੀਰ ਅਵਤਾਰ ਸਿੰਘ ਆਦਿ ਸਾਮਿਲ ਸਨ।
ਹਲਕਾ ਗੜਸੰਕਰ ਵੱਲੋਂ ਕੁੱਲ 11 ਲੱਖ ਰੁਪਏ ਨਗਦ ਕਣਕ ਦਾ ਬੀਜ ਅਤੇ ਜ਼ਮੀਨਾਂ ਪੱਧਰੀਆਂ ਕਰਨ ਲਈ ਟਰੈਕਟਰ ਕਰਾਹ ਵੀ ਵੱਡੀ ਪੱਧਰ ਤੇ ਲੈ ਕੇ ਆਉਣ ਦਾ ਵਿਸ਼ਵਾਸ ਦਿਵਾਇਆ ਗਿਆ।
