ਹਰੋਲੀ/ਊਨਾ, 01 ਸਤੰਬਰ (ਰਾਜਵੀਰ ਚੋਪੜਾ):- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਅਧੀਨ ਚੱਲ ਰਹੇ ਦਸ਼ਮੇਸ਼ ਪਬਲਿਕ ਸਕੂਲ ਗੁਰਪਲਾਹ ਸਾਹਿਬ, ਜ਼ਿਲ੍ਹਾ ਊਨਾ (ਹਿਮਾਚਲ ਪ੍ਰਦੇਸ਼) ਵਿਖੇ ਮੰਗਲਵਾਰ ਨੂੰ ਸਕੂਲ ਦੇ ਨਵੇਂ ਐਡਮਿਨਿਸਟ੍ਰੇਸ਼ਨ ਬਲਾਕ ਦੇ ਨਿਰਮਾਣ ਕਾਰਜ ਦਾ ਸ਼ੁਭ ਆਰੰਭ ਕੀਤਾ ਗਿਆ।
ਇਸ ਮੌਕੇ ਅਰਦਾਸ ਉਪਰੰਤ ਸੰਤ ਬਾਬਾ ਸਤਨਾਮ ਸਿੰਘ ਜੀ ਕਾਰ ਸੇਵਾ ਕਿਲ੍ਹਾ ਸ੍ਰੀ ਅਨੰਦਗੜ੍ਹ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਅਤੇ ਡਾ. ਦਿਲਜੀਤ ਸਿੰਘ ਭਿੰਡਰ, ਅੰਤ੍ਰਿੰਗ ਕਮੇਟੀ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਾਂਝੇ ਤੌਰ ’ਤੇ ਨਵੇਂ ਐਡਮਿਨਿਸਟ੍ਰੇਸ਼ਨ ਬਲਾਕ ਦਾ ਨੀਂਹ ਪੱਥਰ ਰੱਖਿਆ।
ਸਕੂਲ ਦੀ ਪ੍ਰਿੰਸੀਪਲ ਬੀਬੀ ਦਲਵਿੰਦਰ ਕੌਰ ਨੇ ਇਸ ਮੌਕੇ ਪਹੁੰਚੀ ਸੰਗਤ ਅਤੇ ਸਾਰੇ ਪਤਵੰਤੇ ਸੱਜਣਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਨਵਾਂ ਐਡਮਿਨਿਸਟ੍ਰੇਸ਼ਨ ਬਲਾਕ ਸਕੂਲ ਦੇ ਪ੍ਰਬੰਧਾਂ ਨੂੰ ਹੋਰ ਬਿਹਤਰ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਏਗਾ।
ਇਸ ਮੌਕੇ ਪੰਚਾਇਤ ਗੁਰਪਲਾਹ ਸਾਹਿਬ ਦੀ ਪ੍ਰਧਾਨ ਬੀਬੀ ਮੀਨਾ ਦੇਵੀ ਸਮੇਤ ਪੰਚਾਇਤ ਮੈਂਬਰ, ਬਾਬਾ ਗੁਰਮੇਲ ਸਿੰਘ, ਮਾਸਟਰ ਹਰੀ ਸਿੰਘ, ਸ. ਅਰਜਨ ਸਿੰਘ ਟਾਹਲੀਵਾਲ, ਸ. ਅਮਰਜੀਤ ਸਿੰਘ ਬਸਦੇਹੜਾ, ਸ. ਹਰਜਿੰਦਰ ਸਿੰਘ ਸਨੋਲੀ, ਸ. ਅਵਤਾਰ ਸਿੰਘ, ਬਾਬਾ ਸੁੱਚਾ ਸਿੰਘ ਪਾਲਕਵਾਹ, ਕਮਲ ਸੈਣੀ, ਭਾਈ ਅਮਰੀਕ ਸਿੰਘ ਗ੍ਰੰਥੀ ਗੁਰਪਲਾਹ ਸਾਹਿਬ, ਭਾਈ ਕੁਲਵਿੰਦਰ ਸਿੰਘ, ਜੇ.ਈ. ਬਲਜਿੰਦਰ ਸਿੰਘ, ਸਿੱਖ ਮਿਸ਼ਨ ਹਿਮਾਚਲ ਪ੍ਰਦੇਸ਼ ਦੇ ਇੰਚਾਰਜ ਗੁਰਦੀਪ ਸਿੰਘ, ਸਾਰੇ ਪ੍ਰਚਾਰਕ, ਦਸ਼ਮੇਸ਼ ਪਬਲਿਕ ਸਕੂਲ ਦਾ ਸਮੂਹ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਰਹੇ।
ਪ੍ਰੋਗਰਾਮ ਧਾਰਮਿਕ ਮਾਹੌਲ ਅਤੇ ਸੰਗਤ ਦੀ ਹਾਜ਼ਰੀ ਵਿੱਚ ਸੰਪੰਨ ਹੋਇਆ।
ਦਸ਼ਮੇਸ਼ ਪਬਲਿਕ ਸਕੂਲ ਗੁਰਪਲਾਹ ਸਾਹਿਬ ਵਿਖੇ ਨਵੇਂ ਐਡਮਿਨਿਸਟ੍ਰੇਸ਼ਨ ਬਲਾਕ ਦਾ ਨੀਂਹ ਪੱਥਰ ਰੱਖਿਆ
