ਪਟਿਆਲਾ 18 ਅਪ੍ਰੈਲ:- ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ (1680) ਦੀ ਜਿਲਾ ਸਬ ਕਮੇਟੀ ਜੰਗਲਾਤ, ਜੰਗਲੀ ਜੀਵ, ਜੰਗਲਾਤ ਨਿਗਮ, ਜਿਲਾ ਸਬ ਕਮੇਟੀ ਦਾ ਪੁਨਰਗਠਨ ਕੀਤਾ ਗਿਆ। ਇਸ ਦੀ ਅਗਵਾਈ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ, ਫੈਡਰੇਸ਼ਨ ਦੇ ਵਰਕਿੰਗ ਜਿਲਾ ਪ੍ਰਧਾਨ ਸੂਰਜ ਪਾਲ ਯਾਦਵ ਨੇ ਕੀਤੀ।
ਜਿਸ ਮੌਕੇ ਤੇ ਵਿਭਾਗ ਵਿਚਲੇ ਰਹਿੰਦੇ ਕਾਮਿਆਂ ਨੂੰ ਰੈਗੂਲਰ ਕਰਨ ਰਹਿੰਦਿਆ ਤਨਖਾਹਾਂ ਜਾਰੀ ਕਰਨ, ਕੰਮਾਂ ਤੋਂ ਹਟਾਏ ਵਰਕਰਾਂ ਨੂੰ ਕੰਮਾਂ ਤੇ ਹਾਜਰ ਕਰਨ ਆਦਿ ਇਸ਼ੂਆਂ ਤੇ ਵਿਚਾਰ ਕੀਤਾ ਗਿਆ ਤੇ ਫੈਸਲਾ ਕੀਤਾ ਕਿ ਮੰਗਾਂ ਸਮੇਤ ਮਹਿੰਗਾਈ ਭੱਤਾ, ਪੁਰਾਣੀ ਪੈਨਸ਼ਨ ਪ੍ਰਾਪਤੀ ਆਦਿ ਇਸ਼ੂਆਂ ਤੇ ਵਣ ਭਵਨ ਮੋਹਾਲੀ ਵਿਖੇ ਮਈ ਵਿੱਚ ਧਰਨਾ ਦਿੱਤਾ ਜਾਵੇਗਾ।
ਕਮੇਟੀ ਵਿੱਚ ਸ਼ਾਮਲ ਕੀਤੇ ਆਗੂਆਂ ਦੇ ਨਾਮ ਇਸ ਪ੍ਰਕਾਰ ਹਨ ਪ੍ਰਧਾਨ ਤਰਲੋਚਨ ਗਿਰ ਮਾੜੂ ਪਟਿਆਲਾ, ਜਨਰਲ ਸਕੱਤਰ ਬਲਵਿੰਦਰ ਸਿੰਘ ਸਾਮਲਾ ਨਾਭਾ, ਸੀਨੀਅਰ ਮੀਤ ਪ੍ਰਧਾਨ ਤਰਲੋਚਨ ਮੰਡੋਲੀ ਰਾਜਪੁਰਾ, ਸੀਨੀਅਰ ਮੀਤ ਪ੍ਰਧਾਨ ਨਿਸ਼ਾਨ ਰਾਣਾ ਡੇਰਾਬਸੀ, ਅਡੀਸ਼ਨਲ ਜਨਰਲ ਸਕੱਤਰ ਚੰਦਰ ਭਾਨ ਮੋਹਾਲੀ/ਪਟਿਆਲਾ, ਮੀਤ ਪ੍ਰਧਾਨ ਸੱਤਪਾਲ ਲੰਗ ਪਟਿਆਲਾ, ਖਜਾਨਚੀ ਸੋਮ ਦੱਤ ਜੰਗਲੀ ਜੀਵ ਪਟਿਆਲਾ, ਪ੍ਰਚਾਰ ਸਕੱਤਰ ਕੁਲਵਿੰਦਰ ਸਿੰਘ ਕਾਲਵਾ ਜੰਗਲੀ ਜੀਵ ਪਟਿਆਲਾ, ਮੁੱਖ ਸਲਾਹਕਾਰ ਨਛੱਤਰ ਸਿੰਘ ਲਾਛੜੂ ਰਾਜਪੁਰਾ, ਸਹਾਇਕ ਸਕੱਤਰ ਹਰਜਿੰਦਰ ਸਿੰਘ ਅਮਲੋਹ, ਜਥੇਬੰਦਕ ਸਕੱਤਰ ਨਿਰਮਲ ਸਿੰਘ ਭਾਦਸੋਂ, ਦਫ਼ਤਰ ਸਕੱਤਰ ਲਖਵੀਰ ਸਿੰਘ ਛੱਤਬੀੜ ਬਲੂੜ, ਸਹਾਇਕ ਸਕੱਤਰ ਬਲਵਿੰਦਰ ਸਿੰਘ ਛੱਤਬੀੜ ਬਨੂੜ, ਸਹਾਇਕ ਸਕੱਤਰ ਜ਼ਸਵਿੰਦਰ ਸਿੰਘ ਭਾਦਸੋਂ ਆਦਿ ਚੁਣੇ ਗਏ।
