ਚਡੀਗੜ੍ਹ, 30 ਅਕਤੂਬਰ - ਹਰਿਆਣਾ ਰਾਜ ਉਦਯੋਗਿਕ ਅਤੇ ਅਵਸਰੰਚਨਾ ਵਿਕਾਸ ਨਿਗਮ (ਐਚਐਸਆਈਆਈਡੀਸੀ) ਨੂੰ ਹੁਣ ਜਲ ਅਤੇ ਸੀਵਰੇਜ ਕਨੈਕਸ਼ਨ 15 ਦਿਨਾਂ ਦੇ ਅੰਦਰ ਦੇਣਾ ਹੋਵੇਗਾ। ਇਸ ਦੇ ਇਲਾਵਾ ਸ਼ੋਧ ਜੋਨਿੰਗ ਪਲਾਨ ਦੀ ਮੰਜ਼ੂਰੀ ਦੀ ਪ੍ਰਕਿਰਿਆ ਵੀ 45 ਦਿਨਾਂ ਅੰਦਰ ਪੂਰੀ ਕਰਨੀ ਹੋਵੇਗੀ।
ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ, ਹਰਿਆਣਾ ਸਰਕਾਰ ਨੇ ਐਚਐਸਆਈਆਈਡੀਸੀ ਦੀ ਪੰਜ ਸੇਵਾਵਾਂ ਨੂੰ ਹਰਿਆਣਾ ਰਾਇਟ ਟੂ ਸਰਵਿਸ ਐਕਟ 2014 ਦੇ ਦਾਇਰੇ ਵਿੱਚ ਲਿਆਉਂਦੇ ਹੋਏ ਇਨ੍ਹਾਂ ਸੇਵਾਵਾਂ ਲਈ ਸਮਾਂ-ਸੀਮਾ ਨਿਰਧਾਰਿਤ ਕੀਤੀ ਹੈ।
ਨਾਲ ਹੀ ਐਚਐਸਆਈਆਈਡੀਸੀ ਜਨਤਕ ਪਖਾਨਿਆਂ ਦੀ ਰੋਜਾਨਾ ਸਫਾਈ ਯਕੀਨੀ ਕਰੇਗਾ। ਇਨ੍ਹਾਂ ਸਹੂਲਤਾਂ ਦੀ ਮਰੱਮਤ ਅਤੇ ਰੱਖਰਖਾਵ ਦਾ ਕੰਮ 15 ਦਿਨਾਂ ਅੰਦਰ ਪੂਰਾ ਕਰੇਗਾ। ਇਸ ਨਾਲ ਉਦਯੋਗਿਕ ਅਤੇ ਸਿਵਲ ਅਵਸਰੰਚਨਾ ਦੀ ਗੁਣਵੱਤਾ ਵਿੱਚ ਵਰਣਯੋਗ ਸੁਧਾਰ ਹੋਵੇਗਾ।
ਜਲ ਅਤੇ ਸੀਵਰੇਜ ਕਨੈਕਸ਼ਨ ਜਨਤਕ ਪਖਾਨਿਆਂ ਦੀ ਸਫਾਈ ਅਤੇ ਉਸਾਰੀ ਅਤੇ ਰੱਖਰਖਾਵ ਲਈ ਇੰਜੀਨਿਅਰਿੰਗ ਡਿਵੀਜਨ ਦੇ ਖੇਤਰੀ ਪ੍ਰਭਾਰੀ ਨੂੰ ਨਾਮਜਦ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ। ਵਿਭਾਗ ਮੁੱਖੀ ਨੂੰ ਪਹਿਲੀ ਸ਼ਿਕਾਇਤ ਨਿਵਾਰਣ ਅਥਾਰਿਟੀ ਨਿਗਮ ਦੇ ਪ੍ਰਬੰਧ ਨਿਦੇਸ਼ਕ ਨੂੰ ਦੂਜੀ ਸ਼ਿਕਾਇਤ ਨਿਵਾਰਣ ਅਥਾਰਿਟੀ ਨਾਮਜਦ ਕੀਤਾ ਗਿਆ ਹੈ।
ਇਸੇ ਤਰ੍ਹਾਂ ਸ਼ੋਧ ਜੋਨਿੰਗ ਪਲਾਨ ਦੇ ਸਬੰਧ ਵਿੱਚ ਮੁੱਖ ਦਫ਼ਤਰ 'ਤੇ ਤੈਨਾਤ ਡਿਸਟ੍ਰਿਕਟ ਟਾਉਨ ਪਲਾਨਰ/ਸੀਨਿਅਰ ਟਾਉਨ ਪਲਾਨਰ ਨੂੰ ਨਾਮਜਦ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ। ਚੀਫ਼ ਟਾਉਨ ਪਲਾਨਰ ਪਹਿਲੀ ਸ਼ਿਕਾਇਤ ਨਿਵਾਰਨ ਅਥਾਰਿਟੀ ਅਤੇ ਨਿਗਮ ਦੇ ਪ੍ਰਬੰਧ ਨਿਦੇਸ਼ਕ ਦੂਜੀ ਸ਼ਿਕਾਇਤ ਨਿਵਾਰਨ ਅਥਾਰਿਟੀ ਹੋਣਗੇ।