ਹੁਸ਼ਿਆਰਪੁਰ- ਯੁਵਾ ਖੇਡ ਭਲਾਈ ਬੋਰਡ ਅਤੇ ਇਮੈਨੁਅਲ ਸਪੋਰਟਸ ਕਲੱਬ ਵੱਲੋਂ ਨੰਨ੍ਹੇ-ਮੁੰਨੇ ਪਲੇਅ ਵੇਅ ਸਕੂਲ, ਕਪੂਰਥਲਾ ਵਿਖੇ ਕੋਚ ਸੁਖਦੀਪ ਸਿੰਘ ਬਾਜਵਾ ਦੀ ਅਗਵਾਈ ਵਿੱਚ 'ਫਿਟਨੈੱਸ ਐਂਡ ਸਪੋਰਟਸ ਈਵੈਂਟ' ਕਰਵਾਇਆ ਗਿਆ। ਇਸ ਸਮਾਗਮ ਵਿੱਚ ਸਕੂਲ ਦੇ ਸਾਰੇ ਬੱਚਿਆਂ ਨੇ ਭਾਗ ਲਿਆ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਯੁਵਾ ਖੇਡ ਭਲਾਈ ਬੋਰਡ ਦੇ ਪ੍ਰਧਾਨ ਰਾਜੀਵ ਵਾਲੀਆ ਪਹੁੰਚੇ। ਸਕੂਲ ਦੀ ਮੁੱਖ ਅਧਿਆਪਕਾ ਦੀਪਾ ਸੇਠੀ, ਗੌਰਵ ਸੇਠੀ, ਚੰਚਲ ਮੋਮੀ ਅਤੇ ਕੋਚ ਸੁਖਦੀਪ ਸਿੰਘ ਬਾਜਵਾ ਨੇ ਪ੍ਰਧਾਨ ਰਾਜੀਵ ਵਾਲੀਆ ਦਾ ਸਵਾਗਤ ਕੀਤਾ ਅਤੇ ਧੰਨਵਾਦ ਕੀਤਾ।
ਰਾਜੀਵ ਵਾਲੀਆ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਬੱਚੇ ਚਾਹੇ ਛੋਟੇ ਹੋਣ ਜਾਂ ਵੱਡੇ, ਉਨ੍ਹਾਂ ਨੂੰ ਖੇਡਾਂ ਵਿੱਚ ਹਿੱਸਾ ਲੈਣਾ ਚਾਹੀਦਾ ਹੈ। ਖੇਡਾਂ ਵਿੱਚ ਹਿੱਸਾ ਲੈਣ ਨਾਲ ਜਿੱਥੇ ਬੱਚਿਆਂ ਦਾ ਸਰੀਰਕ ਵਿਕਾਸ ਹੁੰਦਾ ਹੈ, ਉੱਥੇ ਹੀ ਉਨ੍ਹਾਂ ਦਾ ਦਿਮਾਗ ਵੀ ਤਣਾਅ ਮੁਕਤ ਰਹਿੰਦਾ ਹੈ ਅਤੇ ਪੜ੍ਹਾਈ ਵਿੱਚ ਵੀ ਉਨ੍ਹਾਂ ਦਾ ਮਨ ਲੱਗਦਾ ਹੈ। ਉਨ੍ਹਾਂ ਨੇ ਈਵੈਂਟ ਵਿੱਚ ਭਾਗ ਲੈਣ ਵਾਲੇ ਬੱਚਿਆਂ ਨੂੰ ਪ੍ਰਮਾਣ ਪੱਤਰ ਦੇ ਕੇ ਸਨਮਾਨਿਤ ਕੀਤਾ ਅਤੇ ਉਨ੍ਹਾਂ ਦਾ ਮਨੋਬਲ ਵਧਾਇਆ।
ਇਸ ਮੌਕੇ ਸਕੂਲ ਦੀ ਮੁੱਖ ਅਧਿਆਪਕਾ ਦੀਪਾ ਸੇਠੀ ਨੇ ਕਿਹਾ ਕਿ ਰਾਜੀਵ ਵਾਲੀਆ ਅਤੇ ਉਨ੍ਹਾਂ ਦੀ ਟੀਮ ਵੱਲੋਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਚੁੱਕੇ ਗਏ ਕਦਮਾਂ ਸਦਕਾ ਨੌਜਵਾਨ ਖੇਡਾਂ ਨਾਲ ਜੁੜ ਰਹੇ ਹਨ। ਸਕੂਲ ਦੇ ਸਮੂਹ ਸਟਾਫ ਮੈਂਬਰਾਂ ਨੇ ਯੁਵਾ ਖੇਡ ਭਲਾਈ ਬੋਰਡ ਦੇ ਪ੍ਰਧਾਨ ਰਾਜੀਵ ਵਾਲੀਆ ਨੂੰ ਸਨਮਾਨ ਚਿੰਨ੍ਹ ਭੇਟ ਕੀਤਾ।
ਨੰਨ੍ਹੇਮੁੰਨੇ ਪਲੇਅ ਵੇਅ ਸਕੂਲ ਵਿੱਚ ਫਿਟਨੈੱਸ ਐਂਡ ਸਪੋਰਟਸ ਈਵੈਂਟ ਕਰਵਾਇਆ ਗਿਆ ਰਿਪੋਰਟ ਵਾਲੀਆ
