ਗੜ੍ਹਸ਼ੰਕਰ 7 ਅਕਤੂਬਰ:- ਗੜ੍ਹਸ਼ੰਕਰ- ਨੂਰਪੁਰ ਬੇਦੀ ਮੁੱਖ ਮਾਰਗ ਤੇ ਪਿੰਡ ਗੋਗੋਂ ਵਿਖੇ ਇੱਕ ਸਕਾਰਪੀਉ ਗੱਡੀ ਪਲਟਣ ਕਾਰਨ ਵਾਪਰੇ ਭਿਆਨਕ ਸੜਕ ਹਾਦਸੇ ਚ ਇੱਕ ਔਰਤ ਦੀ ਮੌਤ ਹੋ ਗਈ ਜਦਕਿ ਇੱਕ ਹੋਰ ਇਸਤਰੀ ਸਮੇਤ ਚਾਰ ਜਣੇ ਗੰਭੀਰ ਜ਼ਖਮੀ ਹੋ ਗਏ। ਇੱਕ ਸਕਾਰਪੀਓ ਕਾਰ ਨੰਬਰ ਪੀ ਬੀ ਜ਼ੀਰੋ ਸੱਤ ਏ ਪੀ 4116 ਜੋ ਕਿ ਪਿੰਡ ਬੋੜਾ ਵੱਲੋਂ ਗੜ੍ਹਸ਼ੰਕਰ ਵੱਲ ਆ ਰਹੀ ਸੀ ਕਿ ਪਿੰਡ ਗੋਗੋਂ ਨਜ਼ਦੀਕ ਪਹੁੰਚਣ ਤੇ ਕਿਸੇ ਕਾਰਨ ਬੇਕਾਬੂ ਹੋਈ ਸਕਾਰਪੀਓ ਗੱਡੀ ਸੜਕ ਦੇ ਦੂਸਰੇ ਪਾਸੇ ਇੱਕ ਘਰ ਦੀ ਕੰਧ ਨਾਲ ਜਾ ਟਕਰਾਈ
ਜਿਸ ਕਾਰਨ ਚਾਲਕ ਸਮੇਤ ਗੱਡੀ ਸਾਵਾਰ ਪੰਜੇ ਵਿਅਕਤੀ ਗੰਭੀਰ ਰੂਪ ਚ ਜਖਮੀ ਹੋ ਗਏ ਜਿਨ੍ਹਾਂ ਨੂੰ ਪਿੰਡ ਵਾਸੀਆਂ ਨੇ ਲੋਕਾਂ ਦੀ ਮਦਦ ਨਾਲ ਸਿਵਲ ਹਸਪਤਾਲ ਗੜ੍ਹਸ਼ੰਕਰ ਪਹੁੰਚਾਇਆ। ਜਿੱਥੇ ਹਸਪਤਾਲ ਪੁੱਜਦਿਆਂ ਰਸਤੇ ਚ ਹੀ ਇੱਕ ਔਰਤ ਦੀ ਮੌਤ ਹੋ ਗਈ ਜਿਸਦਾ ਨਾਮ ਪਰਮਜੀਤ ਕੌਰ 50 ਪਤਨੀ ਬਲਵੀਰ ਸਿੰਘ ਪਿੰਡ ਘਾਗੋਂ ਰੋੜਾਂ ਵਾਲੀ ਦੱਸਿਆ ਜਾਂਦਾ ਹੈ।
ਜਦ ਕਿ ਗੰਭੀਰ ਜ਼ਖਮੀਆਂ ਚ ਰਾਜਵੀਰ ਪਤਨੀ ਜਸਵਿੰਦਰ ਸਿੰਘ, ਬਬੀਤਾ 30 ਪਤਨੀ ਰਾਹੁਲ, ਹੈਪੀ 30 ਪੁੱਤਰ ਬਲਵੀਰ ਸਿੰਘ ਅਤੇ ਪ੍ਰਿੰਸ ਕੁਮਾਰ ਉਮਰ ਕਰੀਬ 32 ਸਾਲ ਨੂੰ ਅਗਲੇਰੇ ਇਲਾਜ ਲਈ ਰੈਫਰ ਕਰ ਦਿੱਤਾ ਗਿਆ। ਮਿਲੀ ਜਾਣਕਾਰੀ ਅਨੁਸਾਰ ਸਾਰੇ ਗੱਡੀ ਸਵਾਰ ਪਿੰਡ ਘਾਗੋਂ ਰੋੜਾਂ ਵਾਲੀ ਤਹਿਸੀਲ ਗੜ੍ਹਸ਼ੰਕਰ ਦੇ ਵਸਨੀਕ ਦੱਸੇ ਜਾਂਦੇ ਹਨ।
ਗੜ੍ਹਸ਼ੰਕਰਨੂਰ ਪੁਰ ਬੇਦੀ ਮੁੱਖ ਮਾਰਗ ਤੇ ਪਿੰਡ ਗੋਗੋਂ ਵਿਖੇ ਵਾਪਰੇ ਭਿਆਨਕ ਸੜਕ ਹਾਦਸੇ ਚ ਇੱਕ ਔਰਤ ਦੀ ਮੌਤ ਹੋ ਗਈ ਜਦਕਿ ਇੱਕ ਹੋਰ ਇਸਤਰੀ ਸਮੇਤ ਚਾਰ ਜਣੇ ਗੰਭੀਰ ਜ਼ਖਮੀ
