ਪਟਿਆਲਾ:- ਮਿਤੀ 18/11/2025 ਨੂੰ ਕੈਲੀਬਰ ਪਬਲਿਕਸ਼ਨ, ਪਟਿਆਲਾ ਵੱਲੋਂ ਧੀ ਇਬਾਦਤ ਤੇ ਜਨਮ ਦਿਨ ਮੌਕੇ ਸੁਪ੍ਰਸਿੱਧ ਚਿੱਤਰਕਾਰ ਤੇ ਸ਼ਾਇਰ ਸਿਧਾਰਥ ਨਾਲ ਰੂ-ਬ-ਰੂ ਕਰਵਾਇਆ ਗਿਆ। ਸਿਧਾਰਥ ਬਾਰੇ ਬੋਲਦਿਆਂ ਫਿਲਮੀ ਅਦਾਕਾਰ ਹਰਜੀਤ ਕੈੰਥ  ਨੇ ਕਿਹਾ ਕਿ ਸਿਧਾਰਥ ਜੀ ਬਹੁਤ ਮਿਹਨਤੀ ਬਿਰਤੀ ਦੇ ਇਨਸਾਨ ਹਨ, ਜਿਹਨਾਂ ਨੇ ਕਰੜੀ ਮਿਹਨਤ ਸਦਕਾ ਕਲਾ ਦੇ ਖੇਤਰ ਵਿੱਚ ਆਪਣਾ ਨਿਵੇਕਲਾ ਸਥਾਨ ਬਣਾਇਆ ਹੈ । ਇਸ ਤੋਂ ਇਲਾਵਾ ਸਾਹਿਤਕ ਖੇਤਰ ਵਿੱਚ ਵੀ ਇਹਨਾਂ ਨੇ ਵੱਖਰੀਆਂ ਤੇ ਸੰਜੀਦਾ ਰਚਨਾਵਾਂ ਦਿੱਤੀਆਂ ਹਨ।
            ਸਿਧਾਰਥ ਜੀ ਨੇ ਆਪਣੇ ਜੀਵਨ, ਚਿੱਤਰਕਾਰੀ, ਸਾਹਿਤਕ ਖੇਤਰ ਆਦਿ ਬਾਰੇ ਵਿਸਥਾਰਤ ਗੱਲਬਾਤ ਕੀਤੀ। ਉਹਨਾਂ ਨੇ ਕਿਹਾ ਕਿ ਉਹ ਸਿੱਖ ਪਰਿਵਾਰ ਨਾਲ ਸਬੰਧਿਤ ਹਨ, ਜਿਨਾਂ ਦਾ ਅਸਲ ਨਾਮ ਹਰਜਿੰਦਰ ਸਿੰਘ ਹੈ। ਸਿਧਾਰਥ ਉਹਨਾਂ ਨੂੰ ਉਹਨਾਂ ਦੇ ਗੁਰੂ ਦੁਆਰਾ ਦਿੱਤਾ ਗਿਆ ਨਾਮ ਹੈ।  ਰੰਗਾਂ ਦੀ ਗੁੜਤੀ ਉਹਨਾਂ ਨੂੰ ਆਪਣੀ ਮਾਂ ਤੋਂ ਮਿਲੀ, ਜਿਹਨਾਂ ਨੂੰ 'ਰੰਗਾਂ ਵਾਲੀ ਮਾਈ' ਕਿਹਾ ਜਾਂਦਾ ਸੀ। ਰੰਗਾਂ ਦੀ ਪਰਿਵਾਰਕ ਵਿਰਾਸਤ ਨੂੰ ਉਹ ਰਹੇ ਹਨ। 
ਉਹਨਾਂ ਕਿਹਾ ਕਿ ਮੇਰੀਆਂ ਬਣਾਈਆਂ ਕਲਾ ਕਿਰਤੀਆਂ ਨੂੰ ਵਿਸ਼ਵ ਪੱਧਰ 'ਤੇ ਮਾਨਤਾ ਮਿਲੀ ਹੈ। ਸਾਹਿਤਕ ਖੇਤਰ ਵਿੱਚ ਵੀ ਪਾਠਕਾਂ ਨੇ ਮੇਰੀਅਆਂ ਕਿਤਾਬਾਂ ਬਹੁਤ ਦਿੱਤੀ ਹੈ। ਇਸ ਤੋਂ ਇਲਾਵਾ ਉਹਨਾਂ ਨੇ ਕਵਿਤਾਵਾਂ ਤੇ ਗੀਤਾਂ  ਸਾਂਝੇ ਕਰਕੇ ਆਪਣੀ ਆਵਾਜ਼ ਨਾਲ ਸਭ ਨੂੰ ਆਨੰਦ ਨਾਲ ਸ਼ਰਸਾਰ ਕੀਤਾ।  ਪਹੁੰਚੇ ਹੋਏ ਲੇਖਕ/ ਪਾਠਕਾਂ ਨੇ ਉਹਨਾਂ ਨੂੰ ਬਹੁਤ ਸਾਰੇ ਸਵਾਲ ਪੁੱਛੇ ਤੇ  ਉਹਨਾਂ ਦੀ ਜ਼ਿੰਦਗੀ ਦੇ ਬਹੁਤ ਸਾਰੇ ਨਿਵੇਕਲੇ ਪੱਖਾਂ ਨੂੰ ਜਾਣਿਆ। ਇਸ ਤੋਂ ਬਾਅਦ ਇਬਾਦਤ ਨੇ ਆਪਣੇ ਜਨਮ ਦਿਨ ਦਾ  ਕੇਕ ਕੱਟਿਆ ਗਿਆ। 
ਇਸ ਖੁਸ਼ੀ ਵਿੱਚ ਸ਼ਾਮਿਲ ਹੋਣ ਲਈ ਦਰਸ਼ਨ ਬੁੱਟਰ, ਤਰਸੇਮ ਬਰਨਾਲਾ,ਸੰਤੋਖ ਸੁੱਖੀ,ਸਤਪਾਲ ਭੀਖੀ, ਦੀਪਕ ਦਲੇਵਾਂ, ਬਲਵਿੰਦਰ ਭੱਟੀ, ਲਕਸ਼ਮੀ ਨਰਾਇਣ ਭੀਖੀ, ਡਾਕਟਰ ਕੁਲਦੀਪ ਚੌਹਾਨ, ਕਾਲਾ ਕਲਵਾਨੂੰ, ਅਰਵਿੰਦਰ ਕੌਰ ਕਾਕੜਾ, ਨਰਿੰਦਰਪਾਲ ਕੌਰ, ਸਤਨਾਮ ਚੌਹਾਨ,ਕਮਲ ਸੇਖੋਂ, ਰਮਨਦੀਪ ਕੌਰ ਵਿਰਕ, ਸੁਖਜੀਵਨ, ਨਵਦੀਪ ਮੁੰਡੀ, ਡਾ. ਜਸਵਿੰਦਰ ਸੱਗੂ, ਡਾ.ਮਨਪ੍ਰੀਤ ਮਹਿਨਾਜ਼, ਡਾ ਰਵਿੰਦਰ ਘੁੰਮਣ, ਮਨਪ੍ਰੀਤ ਅਚਾਨਕ, ਤਰਸੇਮ ਡਕਾਲਾ, ਪ੍ਰਿੰਸੀਪਲ ਰੇਨੂੰ, ਬਲਵਿੰਦਰ ਬੱਗਾ ਅਤੇ ਯੂਨੀਵਰਸਿਟੀ ਦੇ ਬਹੁਤ ਸਾਰੇ ਵਿਦਿਆਰਥੀਆਂ ਸ਼ਾਮਿਲ ਹੋਏ। ਸਟੇਜ ਸਕੱਤਰ ਦੀ ਜ਼ਿੰਮੇਵਾਰੀ ਅਰਵਿੰਦਰ ਕੌਰ ਨੇ ਬਾਖ਼ੂਬੀ ਨਿਭਾਈ। ਅੰਤ ਵਿੱਚ ਸੁਖਵਿੰਦਰ ਨੇ   ਆਈਆਂ ਸਾਰੀਆਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ।