ਸਾਹਿਬਜ਼ਾਦਾ ਅਜੀਤ ਸਿੰਘ ਨਗਰ, 25 ਜਨਵਰੀ, 2025: ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਆਸ਼ਿਕਾ ਜੈਨ ਅਨੁਸਾਰ ਕਮਿਸ਼ਨਰ ਗੁਰੂਦੁਆਰਾ ਇਲੈਕਸ਼ਨ, ਪੰਜਾਬ ਦੀਆਂ ਹਦਾਇਤਾਂ ਅਨੁਸਾਰ ਸਿੱਖ ਗੁਰੂਦੁਆਰਾ ਬੋਰਡ ਚੋਣ ਨਿਯਮ, 1959 ਦੇ ਨਿਯਮ 6 ਤੋਂ 12 ਅਨੁਸਾਰ ਵੋਟਰ ਸੂਚੀ ਤਿਆਰੀ ਸਬੰਧੀ ਪ੍ਰੋਗਰਾਮ ਮਿਤੀ 03, ਜਨਵਰੀ, 2025 ਤੋਂ ਦਾਅਵੇ ਅਤੇ ਇਤਰਾਜ਼ ਪ੍ਰਾਪਤ ਕੀਤੇ ਜਾ ਰਹੇ ਹਨ।
ਹੁਣ ਦਾਅਵੇ/ਇਤਰਾਜ਼ ਪ੍ਰਾਪਤ ਕਰਨ ਦੀ ਤਾਰੀਖ ਮਿਤੀ 24.01.25 ਤੋਂ ਵਧਾ ਕੇ ਮਿਤੀ 10.03.2025 ਕਰ ਦਿੱਤੀ ਗਈ ਹੈ। ਇਹ ਦਾਅਵੇ/ਇਤਰਾਜ਼ 10.03.25 ਤੱਕ ਰਿਵਾਇਜਿੰਗ ਅਥਾਰਟੀ ਅਫ਼ਸਰਾਂ (ਐੱਸ ਡੀ ਐੱਮ) ਕੋਲ ਜਮ੍ਹਾ ਕਰਵਾਏ ਜਾ ਸਕਦੇ ਹਨ।
ਐੱਸ ਜੀ ਪੀ ਸੀ ਚੋਣਾਂ ਦੀ ਵੋਟਰ ਸੂਚੀ ਲਈ ਦਾਅਵੇ ਅਤੇ ਇਤਰਾਜ਼ ਪ੍ਰਾਪਤ ਕਰਨ ਦੀ ਆਖਰੀ ਮਿਤੀ ਚ ਵਾਧਾ
