ਚੰਡੀਗੜ੍ਹ, 30 ਜਨਵਰੀ:- ਹਰਿਆਣਾ ਸਰਕਾਰ ਨੇ ਜਨਸਿਹਤ ਇੰਜੀਨੀਅਰਿੰਗ ਵਿਭਾਗ ਵਿੱਚ ਏਕਸਇਨ ਦੇ ਅਹੁਦੇ 'ਤੇ ਕੰਮ ਕਰ ਰਹੇ ਸ੍ਰੀ ਸੂਰਿਆਕਾਂਤ ਨੂੰ ਤੁਰੰਤ ਪ੍ਰਭਾਵ ਨਾਲ ਸਸਪੈਂਡ ਕਰ ਦੱਿਤਾ ਹੈ। ਏਕਸਇਨ ਦੇ ਕੋਲ ਪੀਐਚਡੀ ਨੰਬਰ 1, ਭਿਵਾਨੀ ਦਾ ਵੱਧ ਕਾਰਜਭਾਰ ਵੀ ਸੀ।
          ਇਹ ਕਾਰਵਾਈ ਹਰਿਆਣਾ ਸਿਵਲ ਸੇਵਾ (ਸਜਾ ਅਤੇ ਅਪੀਲ) ਨਿਯਮ, 2016 ਦੇ ਨਿਯਮ-5 ਤਹਿਤ ਕੀਤੀ ਗਈ ਹੈ। ਅਧਿਕਾਰੀ ਵਿਰੁੱਧ ਕੁੱਲ 6 ਚਾਰਜਸ਼ੀਟ ਜਾਰੀ ਹੋਈਆਂ ਸਨ, ਜਿਨ੍ਹਾਂ ਵਿੱਚੋਂ ਚਾਰਜਸ਼ੀਟ ਤਹਿਤ ਲੱਗੇ ਦੋਸ਼ ਸਹੀ ਪਾਏ ਗਏ ਹਨ। ਅਜਿਹੇ ਵਿੱਚ ਹਰਿਆਣਾ ਸਿਵਲ ਸੇਵਾ (ਸਜਾ ਅਤੇ ਅਪੀਲ) ਨਿਯਮ-7 ਤਹਿਤ ਕਾਰਵਾਈ ਕੀਤੀ ਗਈ ਹੈ।
          ਚਾਰਜਸ਼ੀਟ ਵਿੱਚ ਕਿਹਾ ਗਿਆ ਹੈ ਕਿ ਅਧਿਕਾਰੀ ਸ੍ਰੀ ਸੂਰਿਆਕਾਂਤ ਨੇ ਡਿਊਟੀ ਦੌਰਾਨ ਅਨੁਸਾਸ਼ਨਹੀਨਤਾ ਵਰਤੀ ਹੈ। ਇਸ ਤੋਂ ਇਲਾਵਾ ਪ੍ਰਸਾਸ਼ਨਿਕ ਅਨਿਯਮਤਤਾਵਾਂ, ਜਨਤਾ ਦੀ ਸ਼ਿਕਾਇਤਾਂ ਦੀ ਅਣਦੇਖੀ ਕਰਨਾ, ਸੀਐਮ ਵਿੰਡੋਂ ਅਤੇ ਜਨਸੰਵਾਦ ਤੋਂ ਪ੍ਰਾਪਤ ਸ਼ਿਕਾਇਤਾਂ ਦੇ ਹੱਲ ਵਿੱਚ ਲਾਪ੍ਰਵਾਹੀ ਅਤੇ ਵੱਖ-ਵੱਖ ਪਰਿਯੋਜਨਾਵਾਂ ਦੇ ਸਮੂਚੇ ਸੁਪਰਵਿਜਨ ਵਿੱਚ ਕਮੀ ਸ਼ਾਮਿਲ ਹੈ।
          ਇਸ ਤੋਂ ਇਲਾਵਾ ਇਹ ਵੀ ਪਾਇਆ ਗਿਆ ਕਿ 26 ਜਨਵਰੀ, 2026 ਨੂੰ, ਜਦੋਂ ਲੋਕ ਨਿਰਮਾਣ ਅਤੇ ਜਨ ਸਿਹਤ ਇੰਜੀਨੀਅਰਿੰਗ ਮੰਤਰੀ ਸ੍ਰੀ ਰਣਬੀਰ ਗੰਗਵਾ ਭਿਵਾਨੀ ਦੌਰੇ 'ਤੇ ਸਨ ਅਤੇ ਆਮ ਜਨਤਾ ਦੀ ਸ਼ਿਕਾਇਤਾਂ ਸੁਣੀਆਂ ਜਾਣੀਆਂ ਸਨ, ਉਸ ਦੌਰਾਨ ਸਬੰਧਿਤ ਅਧਿਕਾਰੀ ਡਿਊਟੀ ਤੋਂ ਗੈਰਹਾਜਰ ਪਾਇਆ ਗਿਆ। ਭਿਵਾਨੀ ਵਿੱਚ ਪਬਲਿਕ ਹੈਲਥ ਨਾਲ ਸਬੰਧਿਤ ਜਨ ਸ਼ਿਕਾਇਤਾਂ ਨੂੰ ਗੰਭੀਰਤਾ ਨਾਲ ਨਾ ਲੈੈਣ ਦੀ ਸ਼ਕਾਇਤਾਂ ਵੀ ਸਾਹਮਣੇ ਆਈਆਂ ਹਨ।