ਪਟਿਆਲਾ:- ਅਜ ਦੇ ਸਮੇਂ ਵਿੱਚ ਸਿਖਿਆ ਦੇ ਨਾਲ ਨਾਲ ਵਿਦਿਆਰਥੀਆਂ ਨੂੰ ਸੁਰੱਖਿਆ, ਸਿਹਤ, ਤੰਦਰੁਸਤੀ, ਹਾਦਸਿਆਂ, ਦੁਰਘਟਨਾਵਾਂ ਤੋਂ ਬਚਾਉ ਅਤੇ ਐਮਰਜੈਂਸੀ ਦੌਰਾਨ ਪੀੜਤਾਂ ਦੀ ਸਹਾਇਤਾ ਕਰਨ ਦੀ ਟ੍ਰੇਨਿੰਗਾਂ ਅਭਿਆਸ, ਰਾਹੀਂ ਵਿਦਿਆਰਥੀਆਂ ਨੂੰ ਭਵਿੱਖ ਦੀਆਂ ਚਨੋਤੀਆ ਲਈ ਤਿਆਰ ਕੀਤਾ ਜਾ ਸਕਦਾ ਹੈ, ਇਹ ਵਿਚਾਰ ਪਟਿਆਲਾ ਦੇ ਨਾਮੀ ਵੀਰ ਹਕੀਕਤ ਰਾਏ ਮਾਡਲ ਸੀਨੀਅਰ ਸੈਕੰਡਰੀ ਸਕੂਲ ਪਟਿਆਲਾ ਦੇ ਪ੍ਰਿੰਸੀਪਲ ਸ਼੍ਰੀਮਤੀ ਸਰਲਾ ਭਟਨਾਗਰ ਵਲੋਂ ਡੈਡੀਕੇਟਿਡ ਬ੍ਰਦਰਜ਼ ਗਰੁੱਪ ਦੇ ਪ੍ਰਧਾਨ ਡਾਕਟਰ ਰਾਕੇਸ਼ ਵਰਮੀ ਅਤੇ ਫਸਟ ਏਡ, ਸੇਫਟੀ, ਸਿਹਤ ਜਾਗਰੂਕਤਾ ਮਿਸ਼ਨ ਦੇ ਚੀਫ ਟ੍ਰੇਨਰ ਸ਼੍ਰੀ ਕਾਕਾ ਰਾਮ ਵਰਮਾ ਦਾ ਸਕੂਲ ਵਿਖੇ ਕਾਇਮ ਕੀਤੇ ਜਾਗ੍ਰਿਤੀ ਕਲੱਬ ਦੇ ਸ਼ੁਭ ਆਰੰਭ ਮੌਕੇ ਧੰਨਵਾਦ ਕਰਦੇ ਹੋਏ ਪ੍ਰਗਟ ਕੀਤੇ।
ਡਾਕਟਰ ਰਾਕੇਸ਼ ਵਰਮੀ ਅਤੇ ਕਾਕਾ ਰਾਮ ਵਰਮਾ ਨੇ ਦੱਸਿਆ ਭਾਰਤ ਅਤੇ ਪੰਜਾਬ ਸਰਕਾਰ ਵਲੋਂ ਵਿਦਿਆਰਥੀਆਂ ਨੂੰ ਨਸ਼ਿਆਂ, ਅਪਰਾਧਾਂ, ਸਾਇਬਰ ਕਰਾਇਮ, ਹਾਦਸਿਆਂ, ਬਿਮਾਰੀਆਂ ਲਾਲਚਾਂ, ਸਵਾਦਾਂ, ਫੈਸਨਾ ਰਾਹੀਂ ਹੋਣ ਵਾਲੇ ਨੁਕਸਾਨਾਂ ਅਤੇ ਐਮਰਜੈਂਸੀ ਦੌਰਾਨ ਕੀਮਤੀ ਜਾਨਾਂ ਅਤੇ ਪ੍ਰਾਪਰਟੀਆਂ ਨੂੰ ਬਚਾਉਣ ਲਈ ਆਫ਼ਤ ਪ੍ਰਬੰਧਨ, ਸਿਵਲ ਡਿਫੈਂਸ, ਫਸਟ ਏਡ, ਸੀ ਪੀ ਆਰ, ਜ਼ਖਮੀਆਂ ਦੀ ਸੇਵਾ ਸੰਭਾਲ, ਫਾਇਰ ਸੇਫਟੀ ਸਿਲੰਡਰਾਂ ਦੀ ਵਰਤੋਂ, ਆਵਾਜਾਈ ਨਿਯਮਾਂ ਕਾਨੂੰਨਾਂ ਅਸੂਲਾਂ ਆਦਿ ਬਾਰੇ, ਜਾਗਰੂਕ ਕੀਤਾ ਜਾਵੇ ਇਸ ਲਈ ਸਮਾਜਿਕ ਜੁਮੇਵਾਰੀ ਸਮਝਦੇ ਹੋਏ ਸਕੂਲਾਂ ਵਿਖੇ ਜਾਗ੍ਰਿਤੀ ਕਲੱਬ ਬਣਾ ਕੇ, ਸਮੇਂ ਸਮੇਂ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ ਜਾਵੇਗੀ।
ਇਸ ਤੋਂ ਇਲਾਵਾ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਜਾਗਰੂਕਤਾ ਦਿਹਾੜਿਆ ਮੌਕੇ ਇਨ੍ਹਾਂ ਜਾਗ੍ਰਿਤੀ ਕਲੱਬਾਂ ਦੇ ਸਕੂਲਾਂ ਵਿਖੇ ਅੰਤਰ ਸਕੂਲ ਮੁਕਾਬਲੇ ਵੀ ਕਰਵਾਏ ਜਾਣਗੇ। ਆਵਾਜਾਈ ਸਿੱਖਿਆ ਸੈਲ ਦੇ ਏ ਐਸ ਆਈ ਰਾਮ ਸਰਨ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਸਕੂਲਾਂ ਵਿਖੇ ਵਾਰ ਵਾਰ ਟ੍ਰੇਨਿੰਗਾਂ ਅਭਿਆਸ ਕਰਕੇ, ਵਿਦਿਆਰਥੀਆਂ ਨੂੰ ਪੀੜਤਾਂ ਦੇ ਮਦਦਗਾਰ ਫ਼ਰਿਸ਼ਤਿਆਂ ਅਤੇ ਜੁਮੇਵਾਰ, ਵਫ਼ਾਦਾਰ, ਇਮਾਨਦਾਰ, ਨਾਗਰਿਕ ਵਜੋਂ ਤਿਆਰ ਕੀਤਾ ਜਾ ਸਕਦਾ ਹੈ, ਜਾਗ੍ਰਿਤੀ ਕਲੱਬ ਦੇ ਸਕੱਤਰ ਸ੍ਰੀਮਤੀ ਸਚਨਾ ਸ਼ਰਮਾ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਸਕੂਲ ਅਤੇ ਵਿਦਿਆਰਥੀਆਂ ਨੂੰ ਲੋੜੀਂਦੀ ਜਾਣਕਾਰੀ ਲੈਣ ਲਈ ਬਹੁਤ ਸਨਮਾਨਿਤ ਅਵਸਰ ਹਨ। ਉਨ੍ਹਾਂ ਦੇ ਸਕੂਲ ਵਿਖੇ ਪਹਿਲਾਂ ਤੋਂ ਐਨ ਸੀ ਸੀ, ਐਨ ਐਸ ਐਸ ਅਤੇ ਸਕਾਊਟ ਗਾਈਡ ਗਤੀਵਿਧੀਆਂ ਲਗਾਤਾਰ ਚਲ ਰਹੀਆਂ ਹਨ।
ਵੀਰ ਹਕੀਕਤ ਰਾਏ ਸਕੂਲ ਵਿਖੇ ਜਾਗ੍ਰਿਤੀ ਕਲੱਬ ਦੀ ਸਥਾਪਨਾ ਭਵਿੱਖ ਵਿੱਚ ਸੇਫਟੀ ਸਿਹਤ ਮਦਦ ਲਈ ਲਾਭਦਾਇਕ ਪ੍ਰਿੰਸੀਪਲ ਸਰਲਾ ਭਟਨਾਗਰ
