ਚੰਡੀਗੜ੍ਹ, 27 ਦਸੰਬਰ:- ਹਰਿਆਣਾ ਦੇ ਊਰਜਾ, ਟ੍ਰਾਂਸਪੋਰਟ ਅਤੇ ਕਿਰਤ ਮੰਤਰੀ ਸ੍ਰੀ ਅਨਿਲ ਵਿਜ ਨੇ ਦਿੱਲੀ ਵਿੱਚ ਕੰਮ ਕਰ ਰਹੇ ਰਾਜਸਥਾਨ ਪੱਤ੍ਰਿਕਾ ਦੇ ਸੀਨੀਅਰ ਪੱਤਰਕਾਰ ਗਣੇਸ਼ ਸਿੰਘ ਚੌਹਾਨ ਦੀ ਮਾਤਾਜੀ ਸ੍ਰੀਮਤੀ ਸੁਮਨ ਦੇਵੀ (70) ਦੇ ਨਿਧਨ 'ਤੇ ਡੁੰਘਾ ਸੋਗ ਵਿਅਕਤ ਕੀਤਾ ਹੈ। ਸ੍ਰੀ ਵਿਜ ਨੇ ਸੋਗ ਸੰਦੇਸ਼ ਵਿੱਚ ਕਿਹਾ ਕਿ ਸ੍ਰੀਮਤੀ ਸੁਮਨੀ ਦੇਵੀ ਦਾ 26 ਦਸੰਬਰ ਨੂੰ ਸੁਰਗਵਾਸ ਹੋਣਾ ਬਹੁਤ ਦੁਖਦ ਸਮਾਚਾਰ ਹੈ।
          ਊਰਜਾ ਮੰਤਰੀ ਨੇ ਕਿਹਾ ਕਿ ਮਾਂ ਦਾ ਪਰਣਾਂਵਾਂ ਜੀਵਨ ਦਾ ਸੱਭ ਤੋਂ ਵੱਡਾ ਸਹਾਰਾ ਹੁੰਦਾ ਹੈ ਅਤੇ ਉਨ੍ਹਾਂ ਦਾ ਜਾਣਾ ਪਰਿਵਾਰ ਲਈ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਹੈ। ਸ੍ਰੀਮਤੀ ਸੁਮਨੀ ਦੇਵੀ ਇੱਕ ਪਿਆਰ ਕਰਨ ਵਾਲੀ, ਸੰਸਕਾਰੀ ਅਤੇ ਪਰਿਵਾਰ-ਪੱਖੀ ਵਾਲੀ ਸਖਸ਼ੀਅਤ ਸੀ। ਉਨ੍ਹਾਂ ਦੇ ਵੱਲੋਂ ਦਿੱਤੇ ਗਏ ਸੰਸਕਾਰ ਸਦਾ ਪਰਿਵਾਰ ਲਈ ਮਾਰਗਦਰਸ਼ਕ ਰਹਿਣਗੇ।
          ਸ੍ਰੀ ਅਨਿਲ ਵਿਜ ਨੇ ਇਸ਼ਵਰ ਤੋਂ ਪ੍ਰਾਰਥਨਾ ਕੀਤੀ ਕਿ ਵਿਛੜੀ ਰੂਤ ਨੂੰ ਆਪਣਾ ਚਰਣਾ ਵਿੱਚ ਸਥਾਨ ਦਵੇ ਅਤੇ ਦੁਖੀ ਪਰਿਵਾਰ ਨੂੰ ਇਸ ਅਸਹਿ ਦੁੱਖ ਨੁੰ ਸਹਿਣ ਕਰਨ ਦੀ ਸ਼ਕਤੀ ਪ੍ਰਦਾਨ ਕਰੇ। ਉਨ੍ਹਾਂ ਨੇ ਗਣੇਸ਼ ਸਿੰਘ ਚੌਹਾਨ ਅਤੇ ਉਨ੍ਹਾਂ ਦੇ ਪਰਿਵਾਰ ਦੇ ਪ੍ਰਤੀ ਆਪਣੀ ਡੁੰਘੀ ਸੰਵੇਦਨਾ ਪ੍ਰਗਟ ਕੀਤੀ।