ਨਵਾਂਸ਼ਹਿਰ- ਸਥਾਨਕ ਸਮਾਜ ਸੇਵੀ ਸੰਸਥਾ ਉਪਕਾਰ ਕੋਆਰਡੀਨੇਸ਼ਨ ਸੋਸਾਇਟੀ ਨੇ ਆਪਣੀ ਵਿਸ਼ੇਸ਼ ਰੀਵੀਊ ਮੀਟਿੰਗ ਗੁਰੂ ਨਾਨਕ ਨਗਰ ਸਥਿੱਤ “ਗਿਰਨ ਭਵਨ” ਵਿਖੇ ਆਯੋਜਿਤ ਕੀਤੀ। ਮੀਟਿੰਗ ਦੀ ਪ੍ਰਧਾਨਗੀ ਪ੍ਰਧਾਨ ਜੇ.ਐਸ.ਗਿੱਦਾ ਨੇ ਕੀਤੀ ਜਦ ਕਿ ਮੀਟਿੰਗ ਦਾ ਸੰਚਾਲਨ ਜਨਰਲ ਸਕੱਤਰ ਪ੍ਰਿੰਸੀਪਲ ਪਰਵਿੰਦਰ ਸਿੰਘ ਜੱਸੋਮਜਾਰਾ ਤੇ ਸਕੱਤਰ ਦੇਸ ਰਾਜ ਬਾਲੀ ਨੇ ਕੀਤਾ।
 ਕੈਸ਼ੀਅਰ ਬੀਰਬੱਲ ਤੱਖੀ ਵਲੋਂ ਹੜ੍ਹ ਰਲੀਫ ਫੰਡ ਪ੍ਰਾਪਤੀ ਅਤੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਲੋੜਵੰਦਾਂ ਦੀ ਤਿੰਨ ਲੱਖ ਰੁਪਏ ਨਾਲ਼ ਕੀਤੀ ਨਗਦ ਮਦਦ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ । ਉਹਨਾਂ ਹਾਊਸ ਨਾਲ਼ ਪ੍ਰਾਪਤ ਡੋਨੇਸ਼ਨ ਵੇਰਵਾ ਅਤੇ ਲੋੜਵੰਦਾਂ ਨੂੰ ਕੀਤੀਆਂ ਅਦਾਇਗੀਆਂ ਦਾ ਵਾਊਚਰ ਵਾਈਜ਼ ਅਧਾਰਿਤ ਅਦਾਇਗੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ। ਉਹਨਾਂ ਦੱਸਿਆ ਕਿ ਮਦਦ ਲਈ ਲੋੜਵੰਦ ਵਿਦਿਆਰਥੀਆਂ ਨੂੰ ਮਦਦ , ਫ਼ਸਲਾਂ ਦੇ ਨੁਕਸਾਨ ਬਦਲੇ ਮਦਦ, ਘਰਾਂ ਦੇ ਨੁਕਸਾਨ ਬਦਲੇ ਮਦਦ ਅਤੇ  ਪਿਓ-ਬਾਹਰੀ ਇੱਕ ਧੀ ਦੇ ਵਿਆਹ ਲਈ ਕੀਤੀ ਮਦਦ ਆਦਿ ਵਾਰੇ  ਜਾਣਕਾਰੀ ਸਾਂਝੀ ਕੀਤੀ । 
ਹਾਊਸ ਵਲੋਂ ਸਰਵਸੰਮਤੀ ਨਾਲ਼ ਅਪਣਾਈ ਗਈ ਵਿੱਤੀ ਪ੍ਰਾਦਰਸ਼ਤਾ ਪ੍ਰਣਾਲੀ ਦੀ ਪ੍ਰਸ਼ੰਸਾ ਕੀਤੀ ਗਈ। ਪ੍ਰਧਾਨ ਵਲੋਂ ਹਾਊਸ ਨੂੰ ਜਾਣੂੰ ਕਰਵਾਇਆ ਗਿਆ ਕਿ ਦੇਸ-ਪ੍ਰਦੇਸ ਤੋਂ ਹੜ੍ਹ ਰਲੀਫ-ਫੰਡ ਵਿੱਚ ਯੋਗਦਾਨ ਪਾਉਣ ਦੀਆਂ ਪੇਸ਼ਕਸ਼ਾਂ ਉਤਸ਼ਾਹਜਨਕ ਹਨ ਇਸ ਤੋਂ ਪਤਾ ਲੱਗਦਾ ਹੈ ਕਿ ਗੁਰੂਆਂ, ਪੀਰਾਂ, ਫ਼ਕੀਰਾਂ ਦੁਆਰਾ ਸਰਬੱਤ ਦੇ ਭਲੇ ਦੀ ਸਿੱਖਿਆ ਸਾਡੇ ਵਿਰਸੇ ਵਿੱਚ ਵਸੀ ਹੋਈ ਹੈ। ਜਲਦੀ ਹੀ ਹੜ੍ਹ ਰਲੀਫ ਕਮੇਟੀ ਅਗੋਂ ਕੀਤੀ ਜਾਣ ਵਾਲੀ  ਮਦਦ ਸਬੰਧੀ  ਮੀਟਿੰਗ ਕਰਕੇ ਤਜਵੀਜ ਸਾਂਝੀ ਕਰੇਗੀ। 
ਮੀਟਿੰਗ ਵਲੋਂ ਸ੍ਰੀ ਅੰਮ੍ਰਿਤਸਰ ਜਿਲ੍ਹੇ ਦੇ ਅਧਿਆਪਕ ਆਗੂਆਂ ਤੇ ਸਮਾਜ ਸੇਵੀਆਂ ਵਲੋਂ ਸੋਸਾਇਟੀ ਨੂੰ ਦਿੱਤੇ ਸਹਿਯੋਗ ਤੇ ਅਗਵਾਈ ਲਈ ਧੰਨਵਾਦ ਕੀਤਾ ਗਿਆ। ਮੀਟਿੰਗ ਵਿੱਚ ਜੇ ਐਸ ਗਿੱਦਾ, ਸੁਰਜੀਤ ਕੌਰ ਡੂਲਕੂ, ਪ੍ਰਿੰਸੀਪਲ ਪਰਵਿੰਦਰ ਸਿੰਘ ਜੱਸੋਮਜਾਰਾ, ਦੇਸ ਰਾਜ ਬਾਲੀ, ਬੀਰਬਲ ਤੱਖੀ, ਡਾ.ਅਵਤਾਰ ਸਿੰਘ ਦੇਣੋਵਾਲ੍ਹ ਕਲਾਂ, ਪ੍ਰਿੰਸੀਪਲ ਬਿਕਰਮਜੀਤ ਸਿੰਘ, ਮੈਡਮ ਰਾਜਿੰਦਰ ਕੌਰ ਗਿੱਦਾ, ਮੈਡਮ ਸੁੱਖਵਿੰਦਰ ਕੌਰ ਸੁੱਖੀ ਅਤੇ ਪਰਮਜੀਤ ਸਿੰਘ ਹਾਜਰ ਸਨ।