ਚੰਡੀਗੜ੍ਹ:- ਡਾਕਟਰ ਰਵੀਦਿੱਤ ਸਿੰਘ ਵਲੋਂ ਲਿਖੀ ਕਿਤਾਬ 'ਮਹਿੰਦਰ ਸਿੰਘ ਰੰਧਾਵਾ' ਉਨ੍ਹਾਂ ਦੀ ਬੇਟੀ ਆਸ਼ਾ ਅਤੇ ਪੰਜਾਬੀ ਇੰਡਸਟਰੀ ਦੇ ਸਿਰਮੌਰ ਕਲਾਕਾਰ ਅਤੇ ਗਾਇਕ ਸਤਿੰਦਰ ਸਰਤਾਜ ਵਲੋਂ ਚੰਡੀਗੜ੍ਹ ਵਿਖ਼ੇ ਉਨ੍ਹਾਂ ਦੀ ਰਿਹਾਇਸ ਤੇ ਕੀਤੀ ਲੋਕ ਅਰਪਣ ਕੀਤੀ ਗਈ।
ਇਸ ਕਿਤਾਬ ਵਿਚ ਮਹਿੰਦਰ ਸਿੰਘ ਰੰਧਾਵਾ ਦੇ ਸਾਰੇ ਕੰਮਾਂ ਨੂੰ ਇਕ ਖੋਜ ਰਾਹੀਂ ਇੱਕਠਾ ਕੀਤਾ ਗਿਆ ਹੈ| ਡਾ. ਰੰਧਾਵਾ ਅਜਾਦ ਭਾਰਤ ਵਿਚ ਦਿੱਲੀ ਦੇ ਪਹਿਲੇ ਚੀਫ ਕਮਿਸ਼ਨਰ ਸਨ ਜਿਨ੍ਹਾਂ ਨੇ ਲਾਲ ਕਿਲੇ ਤੋਂ ਅਜਾਦ ਭਾਰਤ ਦੀ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੇ ਵਲੋਂ ਦਿਤੇ ਜਾਣ ਵਾਲੇ ਭਾਸ਼ਣ ਦਾ ਪ੍ਰਬੰਧ ਆਪਣੀ ਦੇਖ ਰੇਖ ਵਿਚ ਕਰਵਾਇਆ ਸੀ| ਹਰੀ ਕ੍ਰਾਂਤੀ ਅਤੇ ਡੇਅਰੀ ਫਾਰਮ ਨੂੰ ਪ੍ਰਫ਼ੁੱਲਤ ਕਰਨ ਦਾ ਵੀ ਕੰਮ ਕੀਤਾ| ਸੋਭਾ ਸਿੰਘ ਦੇ ਚਿੱਤਰਾਂ ਦੀ ਪ੍ਰਦਸ਼ਰਨੀ ਹੋਵੇ ਭਾਵੇਂ ਅੰਮ੍ਰਿਤਾ ਪ੍ਰੀਤਮ ਵਰਗੀ ਸਾਹਿਤਕਾਰ ਦੀ ਮਦਦ ਕਰਨੀ ਹੋਵੇ ਓਦੋ ਇਕੋ ਨਾਮ ਸੀ ਮਹਿੰਦਰ ਸਿੰਘ ਰੰਧਾਵਾ|
ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦਾ ਪਹਿਲਾ ਚੀਫ ਕਮਿਸ਼ਨਰ ਹੋਣ ਦੇ ਨਾਲ ਨਾਲ ਇਸ ਸ਼ਹਿਰ ਨੂੰ ਖੂਬਸੂਰਤ ਦਿੱਖ ਦੇਣ ਲਈ 100 ਤਰਾਂ ਦੇ ਗੁਲਾਬ ਅਤੇ ਅਮਲਤਾਸ ਵਰਗੇ ਸੋਹਣੇ ਬੂਟੇ ਲੁਆ ਕੇ ਸਹਿਰ ਨੂੰ ਖੂਬਸੂਰਤਬਣਾਇਆ| ਜਿਹੜੇ ਅੱਜ ਕੱਲ ਅਸੀਂ ਆਰਟ ਗੈਲਰੀਆਂ ਦੇਖਦੇ ਆ ਉਹਨਾਂ ਨੂੰ ਸਿਰਜਣਵਾਲਾ ਵੀ ਐਮ ਐਸ ਰੰਧਾਵਾ ਹੀ ਸੀ|
ਪੰਜਾਬ, ਹਰਿਆਣਾ ਅਤੇ ਹਿਮਾਚਲ ਦੇ ਲੋਕ ਗੀਤਾਂ ਨੂੰ ਇਕੱਹਠਾ ਕਰਕੇ ਸਾਂਭਣ ਵਿਚ ਉਨ੍ਹਾਂ ਦਾ ਯੋਗਦਾਨ ਪ੍ਰਸਿੱਧ ਹੈ| ਇਕ ਉਹ ਸਖ਼ਸੀਅਤ ਜਿਸ ਨੇ ਖੇਤੀਬਾੜੀ, ਕਲਾ, ਲੋਕਾਂ ਗੀਤਾਂ, ਪੈਂਟਿੰਗਸ, ਸਾਇੰਸ, ਪ੍ਰਸਾਸ਼ਕ, ਇਤਿਹਾਸ, ਲਾਇਬ੍ਰੇਰੀ ਬਾਰੇ ਕੰਮ ਕੀਤਾ, ਕਿਵੇਂ ਇਕ ਬੰਦਾ ਇੰਨੇ ਕੰਮ ਕਰ ਸਕਦਾ ਹੈ|
ਡਾ ਰਵੀਦਿੱਤ ਨੇ ਰੰਧਾਵਾ ਸਾਹਿਬ ਦੀ ਬੇਟੀ ਅਤੇ ਉਹਨਾਂ ਦੇ ਪਰਿਵਾਰ ਦਾ ਧੰਨਵਾਦ ਕੀਤਾ। ਮੌਕੇ ਤੇ ਮੌਜੂਦ ਸਤਿੰਦਰ ਸਰਤਾਜ ਦਾ ਵੀ ਉਹਨਾਂ ਬਹੁਤ ਧੰਨਵਾਦ ਕੀਤਾ। ਸਤਿੰਦਰ ਸਰਤਾਜ ਖੁਦ ਡਾ ਰੰਧਾਵਾ ਦੇ ਪ੍ਰਸ਼ੰਸਕ ਹਨ। ਇਨ੍ਹਾਂ ਤੋਂ ਇਲਾਵਾ ਕੂਕੁ ਰੰਧਾਵਾ, ਪ੍ਰਿਤਪਾਲ ਸਿੰਘ ਸੋਨੀ, ਬੋਬੀ ਬੋਦਲਾ, ਸਤਿੰਦਰ ਸਿੰਘ ਬੋਦਲਾ, ਡਾ ਸ਼ਾਹਬਾਜ, ਜਸਰੀਤ ਯੂ ਐਸ ਏ, ਪ੍ਰੋ ਮਨਦੀਪ ਹੁਸ਼ਿਆਰਪੁਰ ਅਤੇ ਜਸਵਿੰਦਰ ਸਿੰਘ ਆਦਿ ਹਾਜ਼ਿਰ ਸਨ।
ਮਹਿੰਦਰ ਸਿੰਘ ਰੰਧਾਵਾ ਉੱਤੇ ਡਾ ਰਵੀਦਿੱਤ ਸਿੰਘ ਦੀ ਕਿਤਾਬ ਲੋਕ ਅਰਪਣ ਸਤਿੰਦਰ ਸਰਤਾਜ ਰਹੇ ਹਾਜ਼ਰ
