ਗੜ੍ਹਸ਼ੰਕਰ:- ਇਲਾਕੇ ਦੀ ਨਾਮਵਰ ਸੰਸਥਾ ਦੋਆਬਾ  ਸਾਹਿਤ ਸਭਾ (ਰਜਿ.) ਗੜ੍ਹਸ਼ੰਕਰ ਵਲੋਂ ਪੁਸਤਕ ਲੋਕ ਅਰਪਣ ਅਤੇ ਕਵੀ ਦਰਬਾਰ  ਹੋਟਲ ਪਿੰਕ ਰੋਜ਼ , ਚੰਡੀਗੜ੍ਹ ਰੋਡ ਗੜ੍ਹਸ਼ੰਕਰ ਵਿਖੇ ਕਰਵਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਸਭਾ ਦੇ ਪ੍ਰਧਾਨ ਡਾ. ਬਿੱਕਰ ਸਿੰਘ ਵਲੋਂ ਸਵਾਗਤੀ ਭਾਸ਼ਣ ਨਾਲ ਕੀਤੀ ਗਈ ।ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਦੇ ਜਨਰਲ ਸਕੱਤਰ ਪ੍ਰੋ. ਸੰਧੂ ਵਰਿਆਣਵੀ, ਉੱਘੇ ਸਿੱਖਿਆ ਸ਼ਾਸਤਰੀ ਅਤੇ ਨਾਮਵਰ ਲੇਖਿਕਾ ਡਾ. ਸੋਮਾ ਸਬਲੋਕ , ਪ੍ਰੋ . ਬਲਦੇਵ ਸਿੰਘ ਬੱਲੀ ਜ਼ਿਲਾ ਪ੍ਰਧਾਨ ਪ੍ਰਗਤੀਸੀਲ ਲੇਖਕ ਸੰਘ ਹੁਸ਼ਿਆਰਪੁਰ ,ਪ੍ਰਿੰਸੀਪਲ ਨਵਤੇਜ ਗੜ੍ਹਦੀਵਾਲਾ ,ਨਾਮਵਰ ਲੋਕ ਸ਼ਾਇਰ ਜਗਦੀਸ਼ ਰਾਣਾ , ਕੇ ਸਾਧੂ ਸਿੰਘ ਮੁੱਲਾਂਪੁਰ ਦਾਖਾਂ ਅਤੇ ਦੁਆਬਾ ਸਾਹਿਤ ਸਭਾ ਗੜ੍ਹਸ਼ੰਕਰ ਦੇ ਪ੍ਰਧਾਨ ਡਾ. ਬਿੱਕਰ ਸਿੰਘ ਪ੍ਰਧਾਨਗੀ ਮੰਡਲ ਵਿੱਚ ਸ਼ਾਮਲ ਹੋਏ । 
ਉੱਭਰਦੇ ਲੇਖਕਾਂ ਨੂੰ ਸਾਹਿਤ ਸਿਰਜਣਾ ਲਈ ਉਤਸਾਹਿਤ ਕਰਨ ਅਤੇ ਪਾਠਕਾਂ ਨਾਲ ਜੋੜਨ ਦੇ ਯਤਨ ਵਜੋਂ ਸਮਾਗਮ ਵਿੱਚ ਸਭਾ ਦੀ ਮੈਂਬਰ ਕਵਿੱਤਰੀ ਅਨੀਤਾ ‘ਨਵ’ ਵਸ਼ਿਸ਼ਟ , ਜੋ ਕਿ ਸਰਕਾਰੀ ਹਾਈ ਬਸਿਆਲਾ ਵਿੱਚ ਅੰਗਰੇਜ਼ੀ ਵਿਸ਼ੇ ਦੇ ਅਧਿਆਪਕਾ ਹਨ, ਦਾ ਪਲੇਠਾ ਕਾਵਿ ਸੰਗ੍ਰਹਿ “ਕਦੇ ਜਾਪੇ” ਨੂੰ ਲੋਕ ਅਰਪਣ ਕਰਨ ਉਪਰੰਤ ਡਾ. ਸੋਮਾ ਸਬਲੋਕ ,ਪ੍ਰੋ. ਸੰਧੂ ਵਰਿਆਣਵੀ, ਪ੍ਰੋ. ਬਲਦੇਵ ਸਿੰਘ ਬੱਲੀ, ਪ੍ਰਿੰ. ਨਵਤੇਜ ਗੜ੍ਹਦੀਵਾਲਾ ਅਤੇ ਲੋਕ  ਸ਼ਾਇਰ ਜਗਦੀਸ਼ ਰਾਣਾ ਵਲੋਂ ਕਵਿੱਤਰੀ ਅਨੀਤਾ ‘ਨਵ’ ਵਿਸ਼ਿਸ਼ਟ ਦੀ ਸਾਹਿਤ ਸਿਰਜਣਾ ਅਤੇ ਸਖ਼ਸ਼ੀਅਤ ਬਾਰੇ ਚਾਨਣਾ ਪਾਉਂਦਿਆਂ ਉਹਨਾਂ ਨੂੰ ਵਧਾਈ ਅਤੇ ਭਵਿੱਖ ਲਈ ਸ਼ੁਭ ਕਾਮਨਾਵਾਂ  ਦਿੱਤੀਆਂ ।
ਇਸ ਉਪਰੰਤ ਹੋਏ ਕਵੀ ਦਰਬਾਰ ਲਈ ਸਟੇਜ ਸਕੱਤਰ ਦੀ ਭੂਮਿਕਾ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਬਲਵੀਰ ਖਾਨਪੁਰੀ ਵੱਲੋਂ ਨਿਭਾਈ ਗਈ ਜਿਸ ਵਿੱਚ ਗੁਰਦੀਪ ਸੈਣੀ ,ਦੀਪ ਜਗਤਪੁਰੀ , ਸਿਤਾਰਾ ਸਿੰਘ ਗਿੱਲ, ਗੁਰਦੀਪ ਗਿੱਲ,ਤਾਰਾ ਸਿੰਘ ਚੇੜਾ ,ਜੋਗਾ ਸਿੰਘ ਭੰਮੀਆਂ, ਮਨੋਜ ਫਗਵਾੜਵੀ , ਸੁੱਚਾ ਰਾਮ ਜਾਡਲਾ ਸਾਬਕਾ ਬੀਪੀਈਓ, ਸੁਖਵਿੰਦਰ ਲੰਗੇਰੀ, ਹਰੀਸ਼ ਭੰਡਾਰੀ, ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਜ਼ਿਲਾ ਹੁਸ਼ਿਆਰਪੁਰ ਦੇ ਪ੍ਰਧਾਨ ਲੈਕਚਰਰ ਜਸਵਿੰਦਰ ਸਿੰਘ ਜੱਸੀ, ਦਰਪਣ ਸਾਹਿਤ ਸਭਾ ਤੋਂ ਰਣਜੀਤ ਪੋਸ਼ੀ, ਸ਼ਾਮ ਸੁੰਦਰ , ਸੋਹਣ ਸਿੰਘ ਸੂਨੀ , ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਦੇ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਪ੍ਰਧਾਨ ਅਤੇ ਪੰਜਾਬ ਸਾਹਿਤ ਸਭਾ ਨਵਾਂਸ਼ਹਿਰ ਦੇ ਜਨਰਲ ਸਕੱਤਰ ਦੇਸਰਾਜ ਬਾਲੀ, ਨਵਤੇਜ ਗੜ੍ਹਦੀਵਾਲਾ , ਜਗਦੀਸ਼ ਰਾਣਾ, ਪ੍ਰੋ. ਬਲਦੇਵ ਸਿੰਘ ਬੱਲੀ, ਕੇ ਸਾਧੂ ਸਿੰਘ ਮੁੱਲਾਂਪੁਰ ਦਾਖਾਂ ,  ਪਵਨ ਕੁਮਾਰ ਭੰਮੀਆਂ, ਅਮਰੀਕ ਹਮਰਾਜ, ਬਲਵੀਰ ਖਾਨਪੁਰੀ , ਸਰਵਣ ਸਿੱਧੂ , ਅਨੀਤਾ ‘ਨਵ’ ਵਸ਼ਿਸ਼ਟ  ਅਤੇ ਕਾਮਰੇਡ ਦਰਸ਼ਨ ਸਿੰਘ ਮੱਟੂ ਆਦਿ ਨੇ ਆਪਣੀਆ ਰਚਨਾਵਾਂ ਰਾਹੀਂ ਹਾਜ਼ਰੀ ਲਗਵਾਈ । 
ਸਮਾਗਮ ਦੌਰਾਨ ਪ੍ਰਿੰਸੀਪਲ ਦਲਵਾਰਾ ਰਾਮ , ਅਧਿਆਪਕ ਆਗੂ ਮੁਕੇਸ਼ ਕੁਮਾਰ , ਹੰਸ ਰਾਜ ਗੜ੍ਹਸ਼ੰਕਰ, ਕਾਮਰੇਡ  ਕੁਲਵਿੰਦਰ ਸੰਘਾ ਆਦਿ ਹਾਜ਼ਰ ਰਹੇ ।  ਕਵਿੱਤਰੀ ਅਨੀਤਾ ‘ਨਵ’ ਵਸ਼ਿਸ਼ਟ  ਨੂੰ ਹੱਲਾਸ਼ੇਰੀ ਦੇਣ ਲਈ ਪਤੀ ਵਿਨੋਦ ਕੁਮਾਰ , ਮਾਤਾ ਤ੍ਰਿਪਤਾ ਰਾਣੀ ਸਮੇਤ ਪਰਿਵਾਰ ਦੇ ਮੈਂਬਰ ਅਤੇ ਸ਼ੁਭਚਿੰਤਕ ਕੁਲਭੂਸ਼ਣ ਸੋਰੀ ਉੱਘੇ ਸਮਾਜ ਸੇਵਕ , ਮਨੀਸ਼ ਕੁਮਾਰ ਜਲੰਧਰ , ਰਵਿੰਦਰ ਕੁਮਾਰ ਜ਼ੀਰਕਪੁਰ , ਸੋਨੂੰ ਕੁਮਾਰ ਜ਼ੀਰਕਪੁਰ , ਅਵੀਨਵ ਵਸ਼ਿਸ਼ਟ, ਪੁਸ਼ਕਰ ਸ਼ਰਮਾ, ਸੰਜੀਵ ਰਾਣੀ, ਪੂਨਮ, ਪਿੰਕੀ, ਰੀਮਾ, ਮੈਡਮ ਰੁਪਿੰਦਰ ਕੌਰ ਅਤੇ ਲੈਕਚਰਰ ਮਨੋਜ ਬੰਗਾ ਆਦਿ ਵੀ ਮੌਜੂਦ ਰਹੇ ।
ਸਮਾਗਮ ਦੇ ਅੰਤ ਵਿੱਚ ਦੁਆਬਾ ਸਾਹਿਤ ਸਭਾ ਗੜ੍ਹਸ਼ੰਕਰ ਦੇ ਮੀਤ ਪ੍ਰਧਾਨ ਅਮਰੀਕ ਹਮਰਾਜ ਵਲੋਂ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ ।