ਗੜ੍ਹਸ਼ੰਕਰ:- ਪਿੰਕ ਰੋਜ ਹੋਟਲ ਚ ਦੋਆਬਾ ਸਾਹਿਤ ਸਭਾ ਵਲੋ ਜਸਵੀਰ ਸਿੰਘ ਬੇਗਮਪੁਰੀ ਦੀ ਅਗਵਾਈ ਲਗਾਏ ਗਏ ਸਾਹਿਤਿਕ ਕਿਤਾਬਾਂ ਦੇ ਲੰਗਰ ਵਿੱਚ ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਦੇ ਸੰਸਥਾਪਕ ਪ੍ਰਧਾਨ ਸਤੀਸ਼ ਕੁਮਾਰ ਸੋਨੀ, ਬਲਾਕ ਜੁਆਇੰਟ ਸਕੱਤਰ ਸੰਤੋਖ਼ ਸਿੰਘ, ਪ੍ਰੈਸ ਸਲਾਹਕਾਰ ਵਿਕਰਾਂਤ ਕਪੂਰ, ਫੂਲਾ ਸਿੰਘ ਬੀਰਮਪੁਰੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।
ਇਸ ਮੌਕੇ ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸਤੀਸ਼ ਕੁਮਾਰ ਸੋਨੀ ਨੇ ਕਿਹਾ ਕਿ ਇਹ ਇਕ ਬਹੁਤ ਹੀ ਸਲਾਘਾਯੋਗ ਕਦਮ ਹੈ, ਇਹੋ ਜਿਹੇ ਕੈਂਪ ਲਗਾਉਣਾ ਸਿੱਖਿਆ ਦੇ ਡਿੱਗ ਰਹੇ ਪੱਧਰ ਚ ਨਿਘਾਰ ਲਿਆਉਣ ਲਈ ਮੌਜੂਦਾ ਸਮੇਂ ਚ ਅਤਿ ਜਰੂਰੀ ਹੈ। ਉਹਨਾਂ ਕਿਹਾ ਕਿ ਸਕੂਲਾਂ ਚ ਬਾਕੀ ਵਿਸ਼ਿਆਂ ਦੇ ਨਾਲ ਨਾਲ ਪੁਰਾਤਨ ਕਾਵਿ ਦੇ ਸਾਹਿਤ ਨੂੰ ਵੀ ਜਰੂਰੀ ਵਿਸ਼ੇ ਦਾ ਤੌਰ ਤੇ ਸ਼ਾਮਿਲ ਕਰਨਾ ਚਾਹੀਦਾ ਹੈ।
ਇਸ ਮੌਕੇ ਦੋਆਬਾ ਸਾਹਿਤ ਸਭਾ(ਰਜਿ) ਦੇ ਆਹੁਦੇਦਾਰਾਂ ਮਾਸਟਰ ਹੰਸ ਰਾਜ, ਮਾਸਟਰ ਅਮਰਜੀਤ ਬੰਗੜ, ਮਾਸਟਰ ਗੁਰਮੇਲ ਸਿੰਘ, ਅਤੇ ਪ੍ਰਿੰਸੀਪਲ ਬਿੱਕਰ ਸਿੰਘ ਵਲੋਂ ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸਤੀਸ਼ ਕੁਮਾਰ ਸੋਨੀ ਨੂੰ ਸਾਹਿਤਿਕ ਕਿਤਾਬਾਂ ਦੇ ਸੈੱਟ ਨਾਲ ਸਨਮਾਨਿਤ ਕੀਤਾ ਗਿਆ।
