ਪਟਿਆਲਾ:- ਟੈਕਨੀਕਲ ਸਰਵਿਸ ਯੂਨੀਅਨ ਸਰਕਲ ਪਟਿਆਲਾ ਦੇ ਪ੍ਰਧਾਨ ਸ੍ਰੀ ਹਰਜੀਤ ਸਿੰਘ ਸੇਖੋਂ ਅਤੇ ਸਰਕਲ ਸਕੱਤਰ ਬਰੇਸ਼ ਕੁਮਾਰ ਨੇ ਸਾਂਝੇ ਬਿਆਨ ਰਾਹੀਂ ਦੱਸਿਆ ਕਿ ਪਟਿਆਲੇ ਦੀਆਂ ਲੋਕਲ ਡਵੀਜਨਾਂ ਵਲੋਂ ਸਰਕਲ ਪੱਧਰ ਤੇ ਧਰਨਾ ਦਿੱਤਾ ਗਿਆ। ਇਸ ਧਰਨੇ ਵਿੱਚ 200 ਤੋਂ ਵੱਧ ਕਾਮਿਆਂ ਵੱਲੋਂ ਸ਼ਮੂਲੀਅਤ ਕੀਤੀ ਗਈ। ਇਸ ਧਰਨੇ ਵਿੱਚ ਮੰਗ ਕੀਤੀ ਗਈ ਕਿ ਨਿਜੀਕਰਨ ਰੱਦ ਕੀਤਾ ਜਾਵੇ, ਕੱਚੇ ਕਾਮੇ, ਪੈਕਸੋ, ਐਨ.ਸੀ.ਸੀ./ ਸੀ.ਆਰ.ਸੀ. ਸਟੋਰ ਤੇ ਥਰਮਲਾਂ, ਹਾਈਡਲ ਮੀਟਰ ਰੀਡਰ ਸਾਰੇ ਕਾਮੇ ਪੱਕੇ ਕੀਤੇ ਜਾਣ, ਏ.ਐਲ.ਐਮ. ਨੂੰ 35400 ਦਾ ਸਕੇਲ ਦਿੱਤਾ ਜਾਵੇ।
 ਮਿਤੀ 17—07—2020 ਪੱਤਰ ਰੱਦ ਕੀਤਾ ਜਾਵੇ ਤੇ ਬਰਾਬਰ ਕੰਮ ਬਰਾਬਰ ਤਨਖਾਹ ਦਾ ਸਿਧਾਂਤ ਲਾਗੂ ਕੀਤਾ ਜਾਵੇ। ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ, ਮੁਲਾਜਮਾਂ ਦਾ 18 ਪ੍ਰਤੀਸ਼ਤ ਡੀ.ਏ. ਹਾਈਕੋਰਟ ਦੇ ਹੁਕਮਾਂ ਅਨੁਸਾਰ ਦਿੱਤਾ ਜਾਵੇ। ਬਨਾਰਸੀ ਦਾਸ ਜੇ.ਈ. ਨੂੰ ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਬਹਾਲ ਕੀਤਾ ਜਾਵੇ। ਇਸ ਧਰਨੇ ਨੂੰ ਸੰਬੋਧਨ ਕਰਦੇ ਹੋਏ ਕਰਮਜੀਤ ਸਿੰਘ, ਦਰਸ਼ਨ ਕੁਮਾਰ, ਭਗਵਾਨ ਸਿੰਘ, ਇੰਦਰਜੀਤ ਸਿੰਘ, ਗੁਰਦੀਪ ਸਿੰਘ, ਵਿਜੇ ਦੇਵ ਤੇ ਹਰਜੀਤ ਸਿੰਘ ਨੇ ਟੀ.ਐਸ.ਯੂ. ਵੱਲੋਂ ਸੰਬੋਧਨ ਕੀਤਾ ਗਿਆ। ਸੀ.ਐਚ.ਬੀ. ਯੂਨੀਅਨ ਵਲੋਂ ਦਿਲਪ੍ਰੀਤ ਸਿੰਘ, ਬਿਕਰ ਖਾਨ ਨੇ ਸੰਬੋਧਨ ਕੀਤਾ।
 ਪੈਸਕੋ ਵੱਲੋਂ ਸੰਦੀਪ ਖੱਤਰੀ ਨੇ ਸੰਬੋਧਨ ਕੀਤਾ, ਧਰਨੇ ਦੀ ਸਮਾਪਤੀ ਤੇ ਪਹਿਲਾਂ ਰਾਮ ਸਿੰਘ ਦੇ ਬਹਾਲ ਹੋਣ ਤੇ ਰਾਮ ਸਿੰਘ ਤੇ ਜੋਗਿੰਦਰ ਸਿੰਘ ਵਕੀਲ ਨੂੰ ਹਾਰ ਪਾ ਕੇ ਮਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ। ਧਰਨੇ ਦੀ ਸਮਾਪਤੀ ਤੇ ਆਏ ਸਾਥੀਆਂ ਨੂੰ ਹਰਜੀਤ ਸਿੰਘ ਵਲੋਂ ਧੰਨਵਾਦ ਕੀਤਾ ਗਿਆ।