ਬਟਾਲਾ, 25 ਦਸੰਬਰ:- ਸਿਵਲ ਡਿਫੈਂਸ ਦੀ ਵਾਰਡਨ ਸਰਵਿਸ ਬਟਾਲਾ, ਜੰਮੂ ਤੇ ਅਚਬੱਲ (ਅਨੰਤਨਾਗ) ਵਿਚਕਾਰ ਨਾਗਰਿਕ ਸੁਰੱਖਿਆ ਵਿਸ਼ੇ ‘ਤੇ ਵੀਚਾਰਾਂ ਹੋਈਆਂ। ਇਸ ਦੋਰਾਨ ਪੋਸਟ ਵਾਰਡਨ ਹਰਬਖਸ਼ ਸਿੰਘ ਬਟਾਲਾ ਤੇ ਨਵਨੀਤ ਸ਼ਰਮਾਂ ਦਾ ਵੱਖ-ਵੱਖ ਥਾਵਾਂ ਪਹੁੰਚਣ ‘ਤੇ, ਸਿਵਲ ਡਿਫੈਂਸ ਜੰਮੂ ਤੋ ਸੀਨੀਅਰ ਵਾਰਡਨ ਵਿਜੇ ਸ਼ਰਮਾਂ ਤੇ ਨੀਰਜ਼ ਸ਼ਰਮਾਂ ਤੇ ਟਾਉਨ ਅਚਬੱਲ (ਅਨੰਤਨਾਗ) ਤੋ ਡਿਪਟੀ ਡਿਵੀਜ਼ਨਲ ਵਾਰਡਨ ਮੁਹੰਮਦ ਇਕਬਾਲ ਵਾਨੀ ਤੇ ਫਾਇਰ ਸਟੇਸ਼ਨ ਇੰਚਾਰਜ ਗੁਲਾਮ ਹਸਨ, ਕਾਜ਼ੀਕੰਡ ਵਿਖੇ ਜੋਰਦਾਰ ਤੇ ਨਿੱਘਾ ਸਵਾਗਤ ਕਰਦੇ ਹੋਏੇ, ਜੀ ਆਇਆਂ ਕਿਹਾ।
ਇਸ ਦੋਰਾਨ ਆਪਸੀ ਵੀਚਾਰਾਂ ਦੋਰਾਨ ਸਿਵਲ ਡਿਫੈਂਸ ਬਟਾਲਾ, ਜੰਮੂ ਤੇ ਅਚਬੱਲ (ਅਨੰਤਨਾਗ) ਵਲੋ ਕੀਤੇ ਜਾ ਰਹੇ ਨਾਗਰਿਕ ਸੁਰੱਖਿਆ ਬਾਰੇ ਆਪਸੀ ਸਾਂਝ ਪਾਈ ਜਿਸ ਵਿਚ ਵਿਸ਼ੇਸ਼ ਤੋਰ ਅਪਰੇਸ਼ਨ ਸੰਦੂਰ ਅਤੇ ਸ਼ੀਲਡ ਦੋਰਾਨ ਕੀਤੀਆਂ ਗਈਆਂ ਨਿਸ਼ਕਾਮ ਸੇਵਾਵਾਂ ਦਾ ਜ਼ਿਕਰ ਕੀਤਾ ਕਿਉਕਿ ਸਿਵਲ ਡਿਫੈਂਸ ਦੇਸ਼ ਦੀ ਰੜ੍ਹੀ ਦੀ ਹੱਡੀ ਹੁੰਦੀ ਹੈ। ਸਿਵਲ ਡਿਫੈਂਸ ਦੇ ੳੇਦੇਸ਼ਾਂ ਦੀ ਪ੍ਰਾਪਤੀ ਲਈ ਵੱਧ ਤੋ ਵੱਧ ਸਕੂਲ ਦੇ ਬੱਚਿਆਂ ਨੂੰ ਕੈਂਪਾਂ ਰਾਹੀ ਜਾਗਰੂਕ ਕੀਤਾ ਜਾਵੇ।
ਇਸ ਦੇ ਨਾਲ ਹੀ ਹਰੇਕ ਨਾਗਰਿਕ ਨੂੰ ਰਾਸ਼ਟਰ ਦੀ ਨਿਸ਼ਕਾਮ ਸੇਵਾ ਕਰਨ ਲਈ ਸਿਵਲ ਡਿਫੈਂਸ ਦੇ ਮੈਂਬਰ ਬਨਣ ਲਈ ਪ੍ਰੇਰਿਤ ਕੀਤਾ ਜਾਵੇ ਤਾਂ ਜੋ ਕਿਸੇ ਵੀ ਕੁਦਰਤੀ ਜਾਂ ਗੈਰ ਕੁਦਰਤੀ ਆਫਤਾਂ ਨੂੰ ਨਿਜੱਠਣ ਲਈ ਹਰੇਕ ਨਾਗਰਿਕ ਆਪਣਾ ਬਣਦਾ ਫਰਜ਼ ਨਿਭਾ ਸਕੇ। ਇਸੇ ਦੋਰਾਨ ਰਾਸ਼ਟਰੀ ਰਾਜ ਮਾਰਗ-44 ਦੇ ਟੋਲ ਪਲਾਜ਼ਾ ਉਜਰੂ ਕਾਜ਼ੀਕੰਡ ਵਿਖੇ “ਘਟਨਾ ਪ੍ਰਬੰਧਨ ਪ੍ਰਣਾਲੀ”ਦੇ ਐਂਬੂਲੈਂਸ, ਰੀਕਵਰੀ ਤੇ ਪੈਟਰੋਲੀਅਮ ਟੀਮਾਂ ਲਈ ਕੈਂਪ ਲਗਾਇਆ ਗਿਆ।
ਨਾਗਰਿਕ ਸੁਰੱਖਿਆ ਵਿਸ਼ੇ ਤੇ ਹੋਈਆਂ ਵੀਚਾਰਾਂ ਸਿਵਲ ਡਿਫੈਂਸ ਬਟਾਲਾ ਜੰਮੂ ਤੇ ਅਚਬੱਲ ਅਨੰਤਨਾਗ ਵਿਚਕਾਰ ਹੋਈਆਂ ਵੀਚਾਰਾਂ
