ਹਰੋਲੀ/ਊਨਾ, 9 ਜੂਨ (ਰਾਜਵੀਰ ਚੋਪੜਾ):- ਤਪ ਅਸਥਾਨ ਸ੍ਰੀ ਖੁਰਾਲਗੜ੍ਹ ਸਾਹਿਬ ਨੂੰ ਰੇਲ ਮਾਰਗ ਨਾਲ ਜੋੜ ਕੇ ਰੇਲ ਸੇਵਾ ਤਪ ਅਸਥਾਨ ਸ੍ਰੀ ਖੁਰਾਲਗੜ੍ਹ ਸਾਹਿਬ ਤੱਕ ਕਰਨ ਦੀ ਮੰਗ ਨੂੰ ਲੈ ਕੇ ਬਾਬਾ ਕੇਵਲ ਸਿੰਘ ਸ੍ਰੀ ਖੁਰਾਲਗੜ੍ਹ ਵਾਲਿਆਂ ਨੇ  ਕੇਂਦਰੀ ਰੇਲ ਮੰਤਰੀ ਸ੍ਰੀ ਅਸ਼ਵਨੀ ਵੈਸਨਬ ਨੂੰ ਚਿੱਠੀ ਲਿੱਖ ਕਿ ਰੇਲ ਜੰਕਸਨ ਭਨੁੱਪਲੀ ਤੋਂ ਤਪ ਅਸਥਾਨ ਸ੍ਰੀ ਖੁਰਾਲਗੜ੍ਹ ਸਿਰਫ 12 ਕਿਲੋਮੀਟਰ ਦੂਰੀ ਤੇ ਸਥਿਤ ਹੈ। ਇਸ ਜੰਕਸਨ ਤੋਂ ਤਪ ਅਸਥਾਨ ਸ੍ਰੀ ਖੁਰਾਲਗੜ੍ਹ ਸਾਹਿਬ ਨਾਲ ਜੋੜਿਆ ਜਾਵੇ।
 ਜ਼ਿਕਰਯੋਗ ਹੈ ਕਿ ਪੂਰੇ ਭਾਰਤ ਤੋਂ ਸੰਗਤਾਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਤਪ ਅਸਥਾਨ ਸ੍ਰੀ ਖੁਰਾਲਗੜ੍ਹ ਵਿਖੇ ਦਰਸ਼ਨਾ ਨੂੰ ਆਉਂਦੀਆਂ ਹਨ। ਸੰਗਤਾਂ ਦੀ ਸਹੂਲਤ ਨੂੰ ਮੁੱਖ ਰੱਖ ਕੇ ਇਹ ਚਿੱਠੀ ਕੇਂਦਰੀ ਮੰਤਰੀ ਸਾਹਿਬ ਨੂੰ ਲਿੱਖੀ ਗਈ ਹੈ। ਤਾ ਜੋ ਵੱਖ ਵੱਖ ਸੂਬਿਆਂ ਤੋ ਆਉਣ ਵਾਲੀ ਸੰਗਤ ਨੂੰ ਸਹੂੱਲਤ  ਮਿਲ ਸਕੇ।