ਚੰਡੀਗੜ੍ਹ- ਚੰਡੀਗੜ੍ਹ ਬਹੁਜਨ ਸਮਾਜ ਪਾਰਟੀ ਪੰਜਾਬ ਦਾ ਇੱਕ ਵਫਦ ਅੱਜ ਪੰਜਾਬ ਦੇ ਗਵਰਨਰ ਮਾਨਯੋਗ ਸ੍ਰੀ ਗੁਲਾਬ ਚੰਦ ਕਟਾਰੀਆ ਨੂੰ ਮਿਲਿਆ ਵਫਦ ਦੀ ਅਗਵਾਈ ਬਸਪਾ ਸੂਬਾ ਪ੍ਰਧਾਨ ਡਾਕਟਰ ਅਵਤਾਰ ਸਿੰਘ ਕਰੀਮਪੁਰੀ ਨੇ ਕੀਤੀ। ਇਸ ਵਫਦ ਵਿੱਚ ਬਸਪਾ ਸੂਬਾ ਕੁਆਰਡੀਨੇਟਰ ਤੇ ਵਿਧਾਇਕ ਨਵਾਂ ਸ਼ਹਿਰ ਡਾ ਨਛੱਤਰ ਪਾਲ, ਸੂਬਾ ਕੋਆਰਡੀਨੇਟਰ ਸਰਦਾਰ ਪ੍ਰਜਾਪਤ ਅਜੀਤ ਸਿੰਘ ਭੈਣੀ ਸੂਬਾ ਕੁਆਰਡੀਨੇਟਰ ਤੀਰਥ ਸਿੰਘ ਮਹਿਰਾ ਰਾਜਪੁਰਾ ਸੂਬਾ ਕੋਆਰਡੀਨੇਟਰ ਚੌਧਰੀ ਗੁਰਨਾਮ ਸਿੰਘ ਤੇ ਸੂਬਾ ਜਨਰਲ ਸਕੱਤਰ ਐਡਵੋਕੇਟ ਬਲਵਿੰਦਰ ਕੁਮਾਰ ਸ਼ਾਮਿਲ ਸਨ।
ਇਸ ਮੌਕੇ ਤੇ ਬਸਪਾ ਆਗੂਆਂ ਨੇ ਮਾਨਯੋਗ ਗਵਰਨਰ ਸਾਹਿਬ ਤੋਂ ਏਡੀਜੀਪੀ ਹਰਿਆਣਾ ਆਈਪੀਐਸ ਅਫਸਰ ਵਾਈ ਪੂਰਨ ਕੁਮਾਰ ਦੀ ਮੌਤ ਦੇ ਮਾਮਲੇ ਵਿੱਚ ਨਿਰਪੱਖ ਉੱਚ ਪਧਰੀ ਜਾਂਚ ਤੇ ਪੀੜਿਤ ਪਰਿਵਾਰ ਨੂੰ ਇਨਸਾਫ ਦੇਣ ਦੀ ਮੰਗ ਕੀਤੀ। ਇਸ ਦੇ ਨਾਲ ਹੀ ਉਹਨਾਂ ਮਾਨਯੋਗ ਗਵਰਨਰ ਸਾਹਿਬ ਦੇ ਧਿਆਨ ਵਿੱਚ ਇਹ ਵੀ ਲਿਆਂਦਾ ਕੀ ਅਨੁਸੂਚਿਤ ਜਾਤੀਆਂ ਤੇ ਅੱਤਿਆਚਾਰ ਦੇ ਮਾਮਲੇ ਸਿਰਫ ਹਰਿਆਣਾ ਵਿੱਚ ਹੀ ਨਹੀਂ ਬਲਕਿ ਪੰਜਾਬ ਦੇ ਵਿੱਚ ਵੀ ਉਸ ਪੱਧਰ ਦੇ ਹੀ ਹੋ ਰਹੇ ਹਨ।
ਉਹਨਾਂ ਕਿਹਾ ਕਿ ਆਈਪੀਐਸ ਅਫਸਰ ਦੀ ਮੌਤ ਦੇ ਮਾਮਲੇ ਨੇ ਇਹਨਾਂ ਅੱਤਿਆਚਾਰਾਂ ਦੇ ਮਾਮਲਿਆਂ ਨੂੰ ਮੁੜ ਉਭਾਰਿਆ ਹੈ। ਇਸ ਕਰਕੇ ਲੋਕਾਂ ਵਿਚ ਤੇ ਖਾਸ ਕਰ ਐਸੀ ਵਰਗ ਵਿੱਚ ਕਾਫੀ ਰੋਸ ਹੈ। ਤੇ ਉਹ ਇਹਨਾਂ ਨੂੰ ਬਰਦਾਸ਼ਤ ਕਰਨ ਵਾਲੇ ਨਹੀਂ ਹਨ। ਉਹਨਾਂ ਕਿਹਾ ਕਿ ਪੰਜਾਬ ਵਿੱਚ ਆਪ ਦੀ ਸਰਕਾਰ ਵਿੱਚ ਸੱਤਾਧਾਰੀ ਧਿਰ ਤੇ ਪ੍ਰਸ਼ਾਸਨ ਵੱਲੋਂ ਆਮ ਲੋਕਾਂ ਦੇ ਨਾਲ ਐਸੀ ਵਰਗ ਤੇ ਵੀ ਵੱਡੇ ਪੱਧਰ ਤੇ ਅੱਤਿਆਚਾਰ ਕੀਤੇ ਜਾ ਰਹੇ ਹਨ।
ਤੇ ਇਸ ਤਰ੍ਹਾਂ ਦੇ ਮਾਮਲੇ ਸੂਬੇ ਦੇ ਹਰ ਜਿਲੇ ਵਿੱਚ ਹੀ ਸਾਹਮਣੇ ਆ ਰਹੇ ਹਾਂ ਦਸ ਭਾਗੋਆਂ ਨੇ ਦੱਸਿਆ ਕਿ ਪਟਿਆਲਾ ਦੇ ਪਿੰਡ ਬਸੋਈ ਕਲਾਂ ਵਿੱਚ ਐਸੀ ਵਰਗ ਦੇ ਲੋਕਾਂ ਨੇ ਪੰਚਾਇਤੀ ਜਮੀਨ ਦੇ ਐਸਸੀ ਲਈ ਰਾਖਵੇਂ 35 ਏਕੜ ਦੀ ਬੋਲੀ ਦਿੱਤੀ ਸੀ। ਇਸ ਦੇ ਲਈ ਉਹਨਾਂ ਵੱਲੋਂ ਪੰਚਾਇਤੀ ਵਿਭਾਗ ਨੂੰ ਕਰੀਬ ਸਾਢੇ ਗਿਆਰਾਂ ਲੱਖ ਜਮਾਂ ਵੀ ਕਰਵਾਏ ਸਨ। ਪਰ ਉਨਾਂ ਕੋਲੋਂ ਰੁਪਏ ਵੀ ਜਮਹਾਂ ਕਰਵਾ ਲਏ ਤੇ ਅੱਜ ਤੱਕ ਉਹਨਾਂ ਨੂੰ ਪੰਚਾਇਤੀ ਜਮੀਨ ਦਾ ਕਬਜ਼ਾ ਵੀ ਨਹੀਂ ਦਿੱਤਾ ਗਿਆ।
ਇਸ ਤੋਂ ਇਲਾਵਾ ਉਹਨਾਂ ਦੇ ਵਿਰੋਧੀ ਲੈਂਡ ਮਾਫੀਆ ਵੱਲੋਂ ਉਹਨਾਂ ਤੇ ਹਮਲਾ ਵੀ ਕੀਤਾ ਗਿਆ ਤੇ ਇਸ ਮਾਮਲੇ ਵਿੱਚ ਵੀ ਉਹਨਾਂ ਨੂੰ ਕੋਈ ਇਨਸਾਫ ਨਹੀਂ ਮਿਲਿਆ। ਇਸ ਤੋਂ ਇਲਾਵਾ ਜਿਲਾ ਹੁਸ਼ਿਆਰਪੁਰ ਵਿੱਚ ਵੀ ਐਸਸੀ ਵਰਗ ਦੇ ਦੋ ਸਰਪੰਚਾਂ ਤੇ ਹਮਲੇ ਕੀਤੇ ਗਏ। ਪਰ ਇਹਨਾਂ ਮਾਮਲਿਆਂ ਵਿੱਚ ਵੀ ਸੱਤਾਧਾਰੀ ਧਿਰ ਦੇ ਪ੍ਰਭਾਵ ਹੇਠ ਲੋੜੀਂਦੀ ਸਖਤ ਕਾਰਵਾਈ ਨਹੀਂ ਕੀਤੀ। ਇਸ ਤੋਂ ਇਲਾਵਾ ਐਸੀ ਵਰਗ ਦੇ ਲੋਕਾਂ ਨੂੰ ਝੂਠੇ ਪਰਚਿਆਂ ਵਿੱਚ ਵੀ ਫਸਾਇਆ ਜਾ ਰਿਹਾ ਆ ਤੇ ਉਹਨਾਂ ਨੂੰ ਨਜਾਇਜ਼ ਰੂਪ ਵਿੱਚ ਜੇਲ ਭੇਜਿਆ ਜਾ ਰਿਹਾ।
ਇਸ ਤਰ੍ਹਾਂ ਹੀ ਜਲੰਧਰ ਦੇ ਵਿੱਚ ਵੀ ਸੱਤਾਧਾਰੀ ਧਿਰ ਤੇ ਪੁਲਿਸ ਪ੍ਰਸ਼ਾਸਨ ਦੇ ਗਠਜੋੜ ਵੱਲੋਂ ਐਸਸੀ ਵਰਗ ਤੇ ਆਮ ਲੋਕਾਂ ਖਿਲਾਫ ਧੱਕੇਸ਼ਾਹੀਆਂ ਕੀਤੀਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਜਲੰਧਰ ਦੇ ਖਾਸ ਕਰ ਹਲਕਾ ਕਰਤਾਰਪੁਰ ਵਿੱਚ ਬਹੁਤ ਵੱਡੇ ਪੱਧਰ ਤੇ ਦਲਿਤਾਂ ਸਮੇਤ ਆਮ ਲੋਕਾਂ ਤੇ ਧੱਕੇਸ਼ਾਹੀ ਕੀਤੀ ਜਾ ਰਹੀ। ਉਹਨਾਂ ਕਿਹਾ ਕਿ ਜਲੰਧਰ ਦਿਹਾਤੀ ਦੇ ਮੌਜੂਦਾ ਐਸਐਸਪੀ ਦੇ ਕਾਰਜਕਾਲ ਵਿੱਚ ਹੀ ਥਾਣਾ ਲਾਂਬੜਾ ਪੁਲਿਸ ਵੱਲੋਂ ਚੋਰੀ ਦੇ ਝੂਠੇ ਮਾਮਲੇ ਵਿੱਚ ਲੋਕਾਂ ਨੂੰ ਨਜਾਇਜ਼ ਰੂਪ ਵਿੱਚ ਗ੍ਰਿਫਤਾਰ ਕਰਕੇ ਜੇਲ ਭੇਜਿਆ ਗਿਆ ਹੈ।
ਤੇ ਇੱਕ ਪਿੰਡ ਦੇ ਸਰਪੰਚ ਨੂੰ ਵੀ ਨਜਾਇਜ਼ ਰੂਪ ਵਿੱਚ ਪੁਲਿਸ ਘਰੋਂ ਚੱਕ ਕੇ ਲੈ ਗਿਆ। ਇਸ ਤੋਂ ਇਲਾਵਾ ਹੋਰ ਸਰਪੰਚਾਂ ਜਿਹੜੇ ਕਿ ਸੱਤਾ ਧਿਰ ਨਾਲ ਸੰਬੰਧਿਤ ਹੈ ਨਹੀਂ ਉਹਨਾਂ ਨਾਲ ਵੀ ਦਮਨ ਕੀਤਾ ਜਾ ਰਿਹਾ। ਇਸ ਤੋਂ ਇਲਾਵਾ ਝੂਠੇ ਪਰਚਿਆਂ ਚ ਬੇਗੁਨਾਹ ਕਰ ਦਿੱਤੇ ਗਏ ਲੋਕਾਂ ਦੇ ਚਲਾਨ ਪੇਸ਼ ਕੀਤੇ ਜਾ ਰਹੇ ਇਸ ਤੋਂ ਇਲਾਵਾ ਕਤਲ ਵਰਗਿਆਂ ਸੰਗੀਨ ਮਾਮਲਿਆਂ ਵਿੱਚ ਵੀ ਜਲਦ ਕਾਰਵਾਈ ਨਹੀਂ ਕੀਤੀ ਜਾ ਰਹੀ।
ਬਸਪਾ ਸੂਬਾ ਪ੍ਰਧਾਨ ਡਾਕਟਰ ਅਵਤਾਰ ਸਿੰਘ ਕਰੀਮਪੁਰੀ ਨੇ ਕਿਹਾ ਕਿ ਦਲਿਤਾਂ ਦੇ ਧਾਰਮਿਕ ਮਾਮਲਿਆਂ ਵਿੱਚ ਵੀ ਆਪ ਸਰਕਾਰ ਵੱਲੋਂ ਧੱਕੇਸ਼ਾਹੀ ਕੀਤੀ ਜਾ ਰਹੀ ਉਹਨਾਂ ਕਿਹਾ ਕਿ ਗੁਰੂ ਰਵਿਦਾਸ ਮਹਾਰਾਜ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਸ਼ਰਾਬ ਦੇ ਠੇਕੇ ਖੋਲੇ ਗਏ ਹਨ ਤੇ ਇਸ ਤੋਂ ਇਲਾਵਾ ਸ਼ਰਾਬ ਦੀਆਂ ਨਜਾਇਜ਼ ਬਰਾਂਚਾਂ ਵੀ ਖੋਲੀਆਂ ਗਈਆਂ ਹੁਸ਼ਿਆਰਪੁਰ ਦੇ ਹੀ ਪਿੰਡ ਚਾਂਗ ਬਸੋਈ ਦੇ ਗੁਰੂ ਰਵਿਦਾਸ ਗੁਰੂ ਘਰ ਗੁਰੂ ਘਰ ਨੂੰ ਪੰਚਾਇਤ ਘਰ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ
ਇਸ ਤੋਂ ਇਲਾਵਾ ਹਲਕਾ ਫਿਲੌਰ ਦੇ ਪਿੰਡ ਧਲੇਤਾਂ ਵਿੱਚ ਗੁਰੂ ਰਵਿਦਾਸ ਗੁਰੂ ਘਰ ਦੀਆਂ ਕੰਧਾਂ ਨੂੰ ਤੋੜਿਆ ਗਿਆ ਹਾਲਾਂਕਿ ਸਰਕਾਰ ਨੇ ਬਾਅਦ ਵਿੱਚ ਆਪਣੀ ਗਲਤੀ ਦਾ ਅਹਿਸਾਸ ਕੀਤਾ ਤੇ ਮੁੜ ਕੰਧਾਂ ਬਣਾਉਣ ਦੀ ਗੱਲ ਨੂੰ ਮੰਨਿਆ ਪਰ ਇਸ ਮਾਮਲੇ ਵਿੱਚ ਇਸ ਲਈ ਜਿੰਮੇਵਾਰ ਜਲੰਧਰ ਦੇ ਡੀਸੀ ਤੇ ਜਲੰਧਰ ਦਿਹਾਤੀ ਦੇ ਐਸਐਸਪੀ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ। ਇਹਨਾਂ ਖਿਲਾਫ ਵੀ ਕਾਨੂੰਨ ਮੁਤਾਬਕ ਲੋੜੀਦੀ ਕਾਰਵਾਈ ਕੀਤੀ ਜਾਵੇ।
ਇਸ ਦੇ ਨਾਲ ਹੀ ਸੂਬੇ ਦੇ ਮੁੱਖ ਮੰਤਰੀ ਇਸ ਮਾਮਲੇ ਵਿੱਚ ਮਾਫੀ ਮੰਗਣ ਇਸ ਤੋਂ ਇਲਾਵਾ ਹੜਾਂ ਦੇ ਮਾਮਲਿਆਂ ਵਿੱਚ ਵੀ ਸਰਕਾਰ ਵੱਲੋਂ ਕਿਸਾਨਾਂ ਦਲਿਤਾਂ ਮਜ਼ਦੂਰਾਂ ਨੂੰ ਜਰੂਰੀ ਮਦਦ ਨਹੀਂ ਕੀਤੀ ਗਈ ਕਾਨੂੰਨ ਵਿਵਸਥਾ ਦੀ ਸਥਿਤੀ ਵੀ ਕਾਫੀ ਖਰਾਬ ਹੋ ਰਹੀ ਹੈ ਹੈ ਜਿਸ ਨੂੰ ਤੁਰੰਤ ਸਧਾਰਨ ਦੀ ਲੋੜ ਹੈ ਇਸ ਤੋਂ ਇਲਾਵਾ ਸਰਕਾਰ ਦੇ ਦਾਅਵਿਆਂ ਦੇ ਬਾਵਜੂਦ ਅਜੇ ਵੀ ਨਸ਼ੇ ਬਹੁਤ ਵੱਡੇ ਪੱਧਰ ਤੇ ਫੈਲੇ ਹੋਏ ਹਨ ਤੇ ਲੋਕਾਂ ਦੀਆਂ ਮੌਤਾਂ ਹੋ ਰਹੀਆਂ ਹਨ ਇਸ ਬੁਰਾਈ ਨੂੰ ਖਤਮ ਕਰਨ ਦੀ ਵੀ ।ਸਖਤ ਲੋੜ ਹੈ
ਪੂਰਨ ਕੁਮਾਰ ਦੇ ਮਾਮਲੇ ਵਿਚ ਪੀੜਤ ਪਰਿਵਾਰ ਨੂੰ ਇਨਸਾਫ ਤੇ ਪੰਜਾਬ ਵਿੱਚ ਵੀ ਦਲਿਤਾਂ ਤੇ ਅਤਿਆਚਾਰਾਂ ਨੂੰ ਰੋਕਣ ਦੀ ਕੀਤੀ ਮੰਗ
