ਰਾਹੋਂ:- ਮਹਾਨ ਕ੍ਰਾਂਤੀਕਾਰੀ ਰਹਿਬਰ, ਬੇਗਮਪੁਰਾ ਦੇ ਸੁਪਨਸਾਜ਼, ਸਾਹਿਬ-ਏ-ਕਮਾਲ ਸ਼੍ਰੋਮਣੀ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਮਹਾਨ ਗੁਰਪੁਰਬ ਨੂੰ ਸਮੱਰਪਿਤ ਅਤੇ ਸਵਰਗਵਾਸੀ ਸਮਾਜ ਸੇਵਿਕਾ ਸ਼੍ਰੀ ਮਤੀ ਨਵਜੋਤ ਕੌਰ ਭਾਰਤੀ ਜੀ ਦੀ ਨਿੱੱਘੀ ਯਾਦ ਵਿੱਚ 'ਜੋਤ ਸੋਸ਼ਲ ਅਵੇਅਰਨੈੱਸ ਐਂਡ ਵੈੱਲਫੇਅਰ ਸੁਸਾਇਟੀ' ਵੱਲੋਂ ਨੈਸ਼ਨਲ ਲੇਬਰ ਔਰਗੇਨਾਈਜੇਸ਼ਨ (ਐੱਨ ਐੱਲ ਓ) ਦੇ ਸਹਿਯੋਗ ਨਾਲ ਨਿਸ਼ਕਾਮ ਸੇਵਾਵਾਂ ਨਿਭਾਉਦਿਆਂ 'ਜਨ ਹਿੱਤ ਜਾਗਰੂਕਤਾ ਮੁਹਿੰਮ' ਤਹਿਤ ਵੱਖ ਵੱਖ ਥਾਵਾਂ ਤੇ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ।
ਇਸ ਲੜੀ ਤਹਿਤ ਬੀਤੇ ਦਿਨੀਂ ਸੁਸਾਇਟੀ ਦੀ ਡਾਕੂਮੈਂਟੇਸ਼ਨ ਅਫ਼ਸਰ ਕੁਮਾਰੀ ਸਿਮਰਨਜੋਤ ਕੌਰ ਭਾਰਤੀ ਅਤੇ ਚੀਫ਼ ਵਲੰਟੀਅਰ ਹਰਸ਼ਦੀਪ ਉਆਣ ਦੀ ਰਹਿਨੁਮਾਈ ਹੇਠ ਕਮਿਊਨਿਟੀ ਹਾਲ ਪਿੰਡ ਉਸਮਾਨਪੁਰ ਵਿਖੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਮੌਕੇ ਤੇ ਨੈਸ਼ਨਲ ਲੇਬਰ ਔਰਗੇਨਾਈਜੇਸ਼ਨ (ਐੱਨ ਐੱਲ ਓ) ਦੇ ਕਨਵੀਨਰ ਬਲਦੇਵ ਭਾਰਤੀ ਸਟੇਟ ਐਵਾਰਡੀ ਵੱਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ।
ਉਨ੍ਹਾਂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਮਨੁੱਖਤਾਵਾਦੀ ਗੁਰਬਾਣੀ ਦੇ ਸੰਦੇਸ਼ ਅਨੁਸਾਰ ਦੱਸਿਆ ਕਿ ਆਪਣੇ ਫ਼ਰਜ਼ਾਂ ਅਤੇ ਅਧਿਕਾਰਾਂ ਦੀ ਜਾਣਕਾਰੀ ਹੋਣਾ ਹੀ ਆਪਣੀ ਅਸਲੀ ਸ਼ਕਤੀ ਹੁੰਦੀ ਹੈ। ਇਸ ਕੈਂਪ ਦੌਰਾਨ ਹਾਜ਼ਰ ਹੋਏ ਲੋੜਵੰਦ ਪਿੰਡ ਵਾਸੀਆਂ ਨੂੰ ਜ਼ਮੀਨੀ ਤੌਰ ਤੇ ਆਰਥਿਕ ਪੱਖੋਂ ਮਜ਼ਬੂਤ ਕਰਨ ਲਈ ਵੱਖ ਵੱਖ ਪਹਿਲੂਆਂ ਤੋਂ ਜਾਣਕਾਰੀ ਦਿੱਤੀ ਗਈ।
ਇਸ ਮੌਕੇ ਤੇ 28 ਮਨਰੇਗਾ ਮਜ਼ਦੂਰਾਂ ਵੱਲੋਂ ਰੁਜ਼ਗਾਰ ਲੈਣ ਲਈ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਨਵਾਂਸ਼ਹਿਰ ਨੂੰ ਅਰਜ਼ੀਆਂ ਵੀ ਭੇਜੀਆਂ ਗਈਆਂ। ਇਸ ਮੌਕੇ ਤੇ ਸਮਾਜ ਸੇਵੀ ਡਾ ਮਨਜੀਤ, ਸ਼੍ਰੀ ਮਤੀ ਕਮਲੇਸ਼ ਰਾਣੀ ਸਰਪੰਚ, ਰਜਨੀ ਬਾਲਾ ਅਤੇ ਕੁਲਜੀਤ ਕੌਰ ਮੇਟ ਮਨਰੇਗਾ, ਨਿਰਮਲਾ ਕੁਮਾਰੀ, ਨਿਰਮਲ ਬੰਗੜ, ਸੁਰਿੰਦਰ ਕੂਮਾਰ ਹੀਰ, ਕੁਲਦੀਪ ਸਿੰਘ ਆਦਿ ਵਿਸ਼ੇਸ਼ ਤੌਰ ਤੇ ਮੌਜੂਦ ਸਨ।
ਕੌਂਸਲਰ ਨਵਜੋਤ ਕੌਰ ਭਾਰਤੀ ਦੀ ਨਿੱੱਘੀ ਯਾਦ ਨੂੰ ਸਮਰਪਿਤ ਜੋਤ ਸੋਸ਼ਲ ਅਵੇਅਰਨੈਸ ਐਂਡ ਵੈਲਫੇਅਰ ਸੁਸਾਇਟੀ ਨੇ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ
