ਪਟਿਆਲਾ:- ਡੈਡੀਕੇਟਿਡ ਬ੍ਰਦਰਜ਼ ਗਰੁੱਪ ਰਜਿ: ਪੰਜਾਬ ਪਟਿਆਲਾ ਵੱਲੋਂ ਡਾ.ਰਾਕੇਸ਼ ਵਰਮੀ ਸੰਸਥਾਪਕ ਅਤੇ ਪ੍ਰਧਾਨ ਦੀ ਸਰਪ੍ਰਸਤੀ ਹੇਠ ਸ਼ਵੇਤਾ ਜਿੰਦਲ ਦੇ ਸਹਿਯੋਗ ਨਾਲ ਪਿੰਡ ਮਿਰਜਾਪੁਰ ਵਿੱਖੇ ਅੱਖਾਂ ਅਤੇ ਹੱਡੀਆਂ ਦਾ ਮੁਫ਼ਤ ਨਿਰੀਖਣ ਕੈਂਪ, ਮੁਫਤ ਦਵਾਈਆਂ ਦੇਣ ਅਤੇ ਅੱਖਾਂ ਦੇ ਮੁਫਤ ਅਪਰੇਸ਼ਨ ਕਰਨ ਦਾ ਕੈਂਪ ਲਗਾਇਆ।
ਕੈਂਪ ਵਿੱਚ ਹੱਡੀਆਂ ਅਤੇ ਜੋੜਾਂ ਦੇ ਮਾਹਿਰ ਡਾ. ਹਰੀ ਓਮ ਅਗਰਵਾਲ ਸਾਬਕਾ ਮੁੱਖੀ ਹੱਡੀਆਂ ਦਾ ਵਿਭਾਗ ਰਜਿੰਦਰਾ ਹਸਪਤਾਲ ਪਟਿਆਲਾ ਅਤੇ ਅੱਖਾਂ ਦੇ ਮਸ਼ਹੂਰ ਡਾ. ਜਗਜੀਤ ਸਿੰਘ ਦੰਦੀਵਾਲ ਦੀ ਟੀਮ ਨੇ ਰੋਗੀਆਂ ਦੀਆਂ ਬਿਮਾਰੀਆਂ ਦੀ ਜਾਂਚ ਕੀਤੀ ਤੇ ਮੁਫਤ ਦਵਾਈਆਂ ਦਿੱਤੀਆਂ।
ਲਗਭਗ 110 ਮਰੀਜਾਂ ਨੇ ਇਸ ਕੈਂਪ ਦਾ ਲਾਭ ਪ੍ਰਾਪਤ ਕੀਤਾ। ਹੋਰਨਾਂ ਤੋਂ ਇਲਾਵਾ ਨੋਜਵਾਨ ਸਭਾ ਪਿੰਡ ਮਿਰਜਾਪੁਰ ਦੇ ਸਮੂਹ ਮੈਂਬਰ, ਪਿੰਡ ਦੇ ਸਰਪੰਚ ਅਮਨਪ੍ਰੀਤ ਸਿੰਘ ਵਿਰਕ, ਮਸੂਰਾਮ, ਵਿੱਕੀ , ਸ਼ਿੰਦਾ, ਰੁਪਿੰਦਰ ਕੌਰ, ਗੋਲਡੀ, ਗੁਰਪ੍ਰੀਤ ਕੌਰ  ਖ਼ਾਸ ਤੌਰ ‘ਤੇ ਮੌਜੂਦ ਰਹੇ। ਡੈਡੀਕੇਟਿਡ ਬ੍ਰਦਰਜ਼ ਗਰੁੱਪ ਦੇ ਅਮਨਇੰਦਰ ਸਿੰਘ ਸੈਣੀ ਅਤੇ ਪ੍ਰਬੰਧਕਾਂ ਨੇ ਇਸ ਕੈਂਪ ਨੂੰ ਕਾਮਯਾਬ ਕਰਨ ਲਈ ਆਪਣਾ ਸਹਿਯੋਗ ਦਿੱਤਾ। 
ਡਾ.ਹਰੀ ਓਮ ਅਗਰਵਾਲ, ਡਾ.ਰਾਕੇਸ਼ ਵਰਮੀ ਅਤੇ ਸ਼ਵੇਤਾ ਜਿੰਦਲ ਨੇ ਕਿਹਾ ਕਿ ਮਾਨਵਤਾ ਦੀ ਸੇਵਾ ਹੀ ਸਾਡਾ ਮੁੱਖ ਉਦੇਸ਼ ਹੈ। ਇਹ ਜਾਣਕਾਰੀ ਅਮਨਇੰਦਰ ਸਿੰਘ ਸੈਣੀ ਨੇ ਦਿੱਤੀ।