ਐਸ.ਏ.ਐਸ.ਨਗਰ, 29 ਅਕਤੂਬਰ, 2024: ਪਰਾਲੀ ਸਾੜਨ ਦੇ ਮਾਮਲਿਆਂ 'ਤੇ ਨਜ਼ਰ ਰੱਖਣ ਲਈ ਸਬ ਡਵੀਜ਼ਨਾਂ ਦੇ ਨੋਡਲ ਅਫ਼ਸਰ ਇੰਚਾਰਜਾਂ ਦੀਆਂ ਜ਼ਿੰਮੇਵਾਰੀਆਂ ਨੂੰ ਮੁੜ ਤਹਿ ਕਰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਨੇ ਏ.ਡੀ.ਸੀ.(ਜ) ਵਿਰਾਜ ਐਸ ਤਿੜਕੇ ਦੀ ਛੁੱਟੀ ਸਮੇਂ ਦੌਰਾਨ ਡਿਊਟੀ ਦੇ ਹੁਕਮਾਂ ਨੂੰ ਸੋਧੇ ਰੂਪ ਵਿੱਚ ਜਾਰੀ ਕੀਤਾ ਹੈ।
      ਸੋਧੇ ਹੋਏ ਹੁਕਮ ਜਾਰੀ ਕਰਦਿਆਂ ਡਿਪਟੀ ਕਮਿਸ਼ਨਰ ਜੈਨ ਨੇ ਕਿਹਾ ਕਿ ਹੁਣ ਖਰੜ ਸਬ ਡਵੀਜ਼ਨ ਦੀ ਨਿਗਰਾਨੀ ਬਤੌਰ ਨੋਡਲ ਅਫ਼ਸਰ ਸੋਨਮ ਚੌਧਰੀ ਏ.ਡੀ.ਸੀ.(ਡੀ), ਡੇਰਾਬੱਸੀ ਸਬ ਡਵੀਜ਼ਨ ਦੀ ਦੇਖ-ਰੇਖ ਨਗਰ ਨਿਗਮ ਕਮਿਸ਼ਨਰ ਟੀ ਬੈਨੀਥ ਅਤੇ ਸੰਯੁਕਤ ਕਮਿਸ਼ਨਰ ਦੀਪਾਂਕਰ ਗਰਗ ਕਰਨਗੇ ਜਦਕਿ ਮੁਹਾਲੀ ਸਬ ਡਿਵੀਜ਼ਨ ਦੀ ਨਿਗਰਾਨੀ ਐਸ ਡੀ ਐਮ ਦਮਨਦੀਪ ਕੌਰ ਕਰਨਗੇ।
     ਇਹ ਨੋਡਲ ਅਫਸਰ ਜ਼ਿੰਮੇਵਾਰ ਵਿਅਕਤੀਆਂ ਵਿਰੁੱਧ ਕਾਰਵਾਈ ਕਰਨ ਲਈ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਉਪਬੰਧਾਂ ਅਨੁਸਾਰ ਕਾਰਵਾਈ ਕਰਨਾ ਯਕੀਨੀ ਬਣਾਉਣਗੇ। ਇਸ ਤੋਂ ਇਲਾਵਾ, ਇਹ ਨੋਡਲ ਅਫ਼ਸਰ ਕਿਸਾਨਾਂ ਨੂੰ ਪਰਾਲੀ ਸਾੜਨ ਦੇ ਖ਼ਤਰਿਆਂ ਬਾਰੇ ਵੀ ਜਾਗਰੂਕ ਕਰਨਗੇ। ਪਰਾਲੀ ਸਾੜਨ ਦੀਆਂ ਘਟਨਾਵਾਂ ਦੀ ਰੋਕਥਾਮ ਲਈ ਤਾਇਨਾਤ ਸਾਰੇ ਅਧਿਕਾਰੀਆਂ ਅਤੇ ਵਿਭਾਗਾਂ ਨੂੰ ਨੋਡਲ ਅਫਸਰ ਇੰਚਾਰਜਾਂ ਨਾਲ ਸਹਿਯੋਗ ਕਰਨ ਲਈ ਕਿਹਾ ਗਿਆ ਹੈ।