ਗੜ੍ਹਸ਼ੰਕਰ, 06 ਸਤੰਬਰ:- ਅੱਜ ਇੱਥੇ ਸੀ ਪੀ ਆਈ ਐਮ ਤਹਿਸੀਲ ਕਮੇਟੀ ਦੀ ਮੀਟਿੰਗ ਕੁਲਵਿੰਦਰ ਸਿੰਘ ਸੰਘਾ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਗੁਰਨੇਕ ਸਿੰਘ ਭੱਜਲ, ਦਰਸ਼ਨ ਸਿੰਘ ਮੱਟੂ, ਸੁਭਾਸ਼ ਮੱਟੂ, ਮਹਿੰਦਰ ਕੁਮਾਰ ਬੱਡੋਆਣ, ਨੀਲਮ ਬੱਡੋਆਣ, ਗੁਰਬਖ਼ਸ਼ ਕੌਰ, ਜਸਵਿੰਦਰ ਬੋੜਾ, ਰਵਿੰਦਰ ਕੁਮਾਰ ਨੀਟਾ ਅਤੇ ਅੱਛਰ ਸਿੰਘ ਹਾਜ਼ਰ ਹੋਏ।
ਇਸ ਮੀਟਿੰਗ ਦੇ ਫੈਸਲਿਆਂ ਬਾਰੇ ਤਹਿਸੀਲ ਸਕੱਤਰ ਮਹਿੰਦਰ ਕੁਮਾਰ ਬੱਡੋਆਣ ਨੇ ਪ੍ਰੈਸ ਨੂੰ ਦੱਸਦਿਆਂ ਕਿਹਾ ਕਿ 16 ਸਤੰਬਰ ਨੂੰ ਕਨਵੈਨਸ਼ਨ ਯੋਕੋਹਾਮਾ ਹੋਟਲ ਬੰਗਾ ਰੋਡ ਗੜ੍ਹਸ਼ੰਕਰ ਵਿਖੇ ਹੋਵੇਗੀ। ਪੰਜਾਬ ਦੀਆਂ ਸਾਰੀਆਂ ਜ਼ਿਲ੍ਹਾ ਕਮੇਟੀਆਂ ਅਤੇ ਹੋਰ ਸਾਥੀ ਇਸ ਕਨਵੈਨਸ਼ਨ ਵਿੱਚ ਸ਼ਾਮਲ ਹੋਣਗੇ। ਇਸ ਕਨਵੈਨਸ਼ਨ ਵਿੱਚ 2 ਮੁੱਖ ਮੁੱਦਿਆਂ 'ਤੇ ਵਿਚਾਰ ਚਰਚਾ ਹੋਵੇਗੀ; ਪਹਿਲਾ ਮੁੱਦਾ ਮੋਦੀ ਸਰਕਾਰ ਵੱਲੋਂ ਮਜ਼ਦੂਰਾਂ ਦੇ 29 ਕਾਨੂੰਨ ਖ਼ਤਮ ਕਰਕੇ ਬਾਕੀ ਬਚਦੇ ਕਾਨੂੰਨਾਂ ਨੂੰ 4 ਕੋਡਾਂ ਵਿੱਚ ਬਦਲਣਾ, ਅਤੇ ਦੂਜਾ ਮੁੱਦਾ ਮਨਰੇਗਾ ਦਾ ਨਾਂ ਬਦਲਣਾ ਅਤੇ ਇਸ ਨੂੰ ਖ਼ਤਮ ਕਰਨਾ ਹੈ। ਇਸ ਕਨਵੈਨਸ਼ਨ ਵਿੱਚ ਕੇਂਦਰ ਤੋਂ ਕਾਮਰੇਡ ਵਿਕਰਮ ਸਿੰਘ, ਕੇ. ਐਨ. ਉਮੇਸ਼ ਅਤੇ ਪਾਰਟੀ ਦੇ ਪੰਜਾਬ ਦੇ ਸਕੱਤਰ ਸੁਖਵਿੰਦਰ ਸਿੰਘ ਸੇਖੋਂ ਵਿਸ਼ੇਸ਼ ਤੌਰ 'ਤੇ ਪੁੱਜ ਰਹੇ ਹਨ, ਜਿਸ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।
7 ਸਤੰਬਰ ਨੂੰ ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਦੇ ਹੱਕ ਵਿੱਚ ਐਸ.ਡੀ.ਐਮ. ਦਫ਼ਤਰ ਗੜ੍ਹਸ਼ੰਕਰ ਵਿਖੇ ਲਗਾਏ ਜਾ ਰਹੇ ਧਰਨੇ ਬਾਰੇ ਵੀ ਚਰਚਾ ਕੀਤੀ ਗਈ ਅਤੇ ਧਰਨੇ ਨੂੰ ਸਫ਼ਲ ਬਣਾਉਣ ਲਈ ਸਾਰੇ ਸਾਥੀਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ। ਮੀਟਿੰਗ ਦੌਰਾਨ ਪਿਛਲੇ ਕੰਮਾਂ ਦਾ ਲੇਖਾ-ਜੋਖਾ ਕੀਤਾ ਗਿਆ ਅਤੇ ਉਨ੍ਹਾਂ 'ਤੇ ਤਸੱਲੀ ਪ੍ਰਗਟ ਕੀਤੀ ਗਈ। ਪਾਰਟੀ ਸੂਬਾ ਫੰਡ ਲਈ ਜ਼ੋਨ ਵਾਰ ਕੋਟੇ ਤੈਅ ਕੀਤੇ ਗਏ, ਜੋ ਜਲਦੀ ਸੂਬਾ ਕਮੇਟੀ ਨੂੰ ਸੌਂਪੇ ਜਾਣਗੇ। ਅੰਤ ਵਿੱਚ ਆਏ ਸਾਰੇ ਸਾਥੀਆਂ ਦਾ ਧੰਨਵਾਦ ਕੁਲਵਿੰਦਰ ਸਿੰਘ ਸੰਘਾ ਨੇ ਕੀਤਾ।
ਸੀ ਪੀ ਆਈ ਐਮ ਤਹਿਸੀਲ ਕਮੇਟੀ ਗੜ੍ਹਸ਼ੰਕਰ ਦੀ ਮੀਟਿੰਗ ਹੋਈ 16 ਸਤੰਬਰ ਦੀ ਕਨਵੈਨਸ਼ਨ ਯੋਕੋਹਾਮਾ ਹੋਟਲ ਬੰਗਾ ਰੋਡ ਗੜ੍ਹਸ਼ੰਕਰ ਵਿਖੇ ਹੋਵੇਗੀ
 Tehsil Committee meeting----2.webp)