ਐਸ.ਏ.ਐਸ. ਨਗਰ, 31 ਮਈ- ਪੰਥਕ ਅਕਾਲੀ ਲਹਿਰ ਦੇ ਮੁਹਾਲੀ ਤੋਂ ਮੁੱਖ ਸੇਵਾਦਾਰ ਹਰਮਿੰਦਰ ਸਿੰਘ ਪਾਤੋਂ ਨੇ ਕਿਹਾ ਹੈ ਕਿ ਪਿਛਲੇ ਦਿਨੀਂ ਪੀਲੀਭੀਤ ਦੇ ਪਿੰਡ ਟਾਟਰਗੰਜ ਵਿੱਚ ਕੁਝ ਸਿੱਖ ਪਰਿਵਾਰਾਂ ਵੱਲੋਂ ਧਰਮ ਤਬਦੀਲ ਕਰਕੇ ਇਸਾਈ ਬਣਨ ਦੀਆਂ ਖਬਰਾਂ ਨੇ ਪੂਰੇ ਵਿਸ਼ਵ ਵਿੱਚ ਇੱਕ ਚਰਚਾ ਛੇੜ ਦਿੱਤੀ ਹੈ ਕਿ ਸਿੱਖ ਧਰਮ ਤੋਂ ਬੇਮੁੱਖ ਹੋ ਕੇ ਲੋਕ ਇਸਾਈ ਕਿਉਂ ਬਣ ਰਹੇ ਹਨ।
ਉਹਨਾਂ ਕਿਹਾ ਕਿ ਇਸ ਦਾ ਮੁੱਖ ਕਾਰਨ ਉਹਨਾਂ ਦੀ ਗਰੀਬੀ ਜਾਂ ਸਾਡੇ ਧਰਮ ਦੇ ਪ੍ਰਚਾਰ ਦੀ ਕਮੀ ਹੈ ਅਤੇ ਇਸ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਗੁਜ਼ਾਰੀ ਤੇ ਹੀ ਸਵਾਲ ਉੱਠ ਰਹੇ ਹਨ।
ਉਹਨਾਂ ਕਿਹਾ ਕਿ ਜਿਹਨਾਂ ਦਾ ਕੰਮ ਆਪਣੀ ਕੌਮ ਨੂੰ ਸੰਭਾਲਣ ਦਾ ਸੀ, ਉਹ ਇੱਕ ਪਰਿਵਾਰ ਦੀ ਬੇੜੀ ਨੂੰ ਡੁੱਬਣ ਤੋਂ ਬਚਾਉਣ ਵਿੱਚ ਲੱਗੇ ਹੋਏ ਹਨ ਜਿਸ ਕਰਕੇ ਸਾਡੀ ਕੌਮ ਬਿਨਾਂ ਕਿਸੇ ਅਗਵਾਈ ਖੇਰੂ-ਖੇਰੂ ਹੋਈ ਪਈ ਹੈ, ਜੋ ਕਿ ਸਿੱਖ ਧਰਮ ਲਈ ਬਹੁਤ ਸ਼ਰਮਨਾਕ ਗੱਲ ਹੈ।
ਸਿੱਖਾਂ ਦੀ ਧਰਮ ਤਬਦੀਲੀ ਨਾਲ ਸ਼੍ਰੋਮਣੀ ਕਮੇਟੀ ਦੀ ਕਾਰਗੁਜ਼ਾਰੀ ਤੇ ਉੱਠੇ ਸਵਾਲ - ਹਰਮਿੰਦਰ ਸਿੰਘ ਪਾਤੋਂ
