ਗੜ੍ਹਸ਼ੰਕਰ, 11 ਜੂਨ- ਪਿੰਡ ਸ਼ਾਹਪੁਰ ਤੋਂ ਠੇਕੇਦਾਰ ਨਾਜਰ ਸਿੰਘ ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ 3 ਜੂਨ ਨੂੰ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਸਨ। ਉਨਾਂ ਨਮਿਤ ਰੱਖੇ ਪਾਠ ਦਾ ਭੋਗ ਤੇ ਅੰਤਿਮ ਅਰਦਾਸ 13 ਜੂਨ ਨੂੰ ਦੁਪਹਿਰ 12 ਵਜੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਹਿਬ ਪਿੰਡ ਸ਼ਾਹਪੁਰ ਵਿੱਚ ਹੋਵੇਗੀ। 
ਦੱਸਣਯੋਗ ਹੈ ਕਿ ਠੇਕੇਦਾਰ ਨਾਜਰ ਸਿੰਘ ਜੋ ਕਿ ਸਮਾਜ ਸੇਵਾ ਦੇ ਕੰਮ ਵਿੱਚ ਹਮੇਸ਼ਾ ਅੱਗੇ ਹੋ ਕੇ ਸੇਵਾ ਕਰਦੇ ਹਨ, ਉਨ੍ਹਾਂ ਦਾ ਗੜਸ਼ੰਕਰ ਟਰੱਕ ਯੂਨੀਅਨ ਨਜ਼ਦੀਕ ਆਪਣਾ ਲੱਕੜ ਦੇ ਆਰੇ ਦਾ ਕਾਰੋਬਾਰ ਸੀ।