ਐਸ ਏ ਐਸ ਨਗਰ, 6 ਜੂਨ - ਬੀਤੀ 4 ਜੂਨ ਨੂੰ ਆਏ ਚੋਣ ਨਤੀਜਿਆਂ ਵਿੱਚ ਸੈਕਟਰ 68 ਦੇ ਵਾਰਡ ਨੰਬਰ 27 ਦੇ ਤਿੰਨੇ ਬੂਥਾਂ ਵਿੱਚ ਕਾਂਗਰਸ ਪਾਰਟੀ ਨੇ ਲੀਡ ਕੀਤੀ। ਸੀਨੀਅਰ ਕਾਂਗਰਸੀ ਆਗੂ ਸz. ਕੁਲਵਿੰਦਰ ਸਿੰਘ ਸੰਜੂ ਨੇ ਦੱਸਿਆ ਕਿ ਬੂਥ ਨੰਬਰ 219, 220 ਅਤੇ 221 ਵਿੱਚ ਕਾਂਗਰਸ ਪਾਰਟੀ ਨੂੰ 183 ਵੋਟਾਂ ਦੀ ਲੀਡ ਹਾਸਿਲ ਹੋਈ।
ਉਹਨਾਂ ਦੱਸਿਆ ਕਿ ਇਹਨਾਂ ਤਿੰਨ ਬੂਥਾਂ ਵਿੱਚ ਕਾਂਗਰਸ ਨੂੰ 563, ਭਾਜਪਾ ਨੂੰ 380, ਆਮ ਆਦਮੀ ਪਾਰਟੀ ਨੂੰ 379 ਅਤੇ ਅਕਾਲੀ ਦਲ ਨੂੰ 97 ਵੋਟਾਂ ਹਾਸਿਲ ਹੋਈਆਂ।
ਸੈਕਟਰ 68 ਵਿੱਚ ਵਾਰਡ ਨੰਬਰ 27 ਦੇ ਸਾਰੇ ਬੂਥਾਂ ਤੇ ਜਿੱਤੀ ਕਾਂਗਰਸ
