ਗੜ੍ਹਸ਼ੰਕਰ- ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਇਕਾਈ ਗੜ੍ਹਸ਼ੰਕਰ ਵਲੋਂ ਕੇਂਦਰ ਸਰਕਾਰ ਵਲੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਢਾਂਚੇ ਵਿਚ ਸਾਜਿਸ਼ੀ ਤਬਦੀਲੀ ਕਰਕੇ ਇਸਨੂੰ ਮੁਕੰਮਲ ਰੂਪ ਵਿਚ ਆਪਣੇ ਅਧਿਕਾਰ ਵਿਚ ਲੈਣ ਦੀਆਂ ਪੰਜਾਬ ਅਤੇ ਸਿੱਖਿਆ ਵਿਰੋਧੀ ਕੋਝੀਆਂ ਚਾਲਾਂ ਦੀ ਸਖ਼ਤ ਨਿਖੇਧੀ ਕੀਤੀ ਹੈ।
ਫੈਡਰੇਸ਼ਨ ਵਲੋਂ ਸੂਬਾਈ ਆਗੂ ਅਮਰੀਕ ਸਿੰਘ,ਬਲਾਕ ਪ੍ਰਧਾਨ ਸ਼ਾਮ ਸੁੰਦਰ ਕਪੂਰ ਅਤੇ ਸਕੱਤਰ ਜੀਤ ਸਿੰਘ ਦੀ ਅਗਵਾਈ ਵਿਚ ਗਾਂਧੀ ਪਾਰਕ ਗੜ੍ਹਸ਼ੰਕਰ ਵਿਖੇ ਕੇਂਦਰ ਸਰਕਾਰ ਦੇ ਇਸ ਕਦਮ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕਰਕੇ ਰੋਸ ਜਤਾਇਆ। ਆਗੂਆਂ ਕਿਹਾ ਕਿ ਯੂਨੀਵਰਸਿਟੀ ਦੇ ਵਿਦਿਆਰਥੀਆਂ ਅਤੇ ਪੰਜਾਬੀਆਂ ਦੇ ਸਖ਼ਤ ਵਿਰੋਧ ਨੂੰ ਦੇਖਦੇ ਹੋਏ ਭਾਵੇਂ ਕੇਂਦਰ ਸਰਕਾਰ ਨੇ ਇਆਪਣੇੋ ਅਧਿਕਾਰ ਖੇਤਰ ਆਪਣੇਟੀਫਿਕੇਸ਼ਨ ਤੇ ਰੋਕ ਲਗਾ ਦਿੱਤੀ ਲੇਕਿਨ ਇਸਨੂੰ ਮੁਕੰਮਲ ਰੂਪ ਵਿਚ ਵਾਪਿਸ ਨਹੀਂ ਲਿਆ ਹੈ।
ਜੇਕਰ ਆਉਣ ਵਾਲੇ ਸਮੇਂ ਵਿੱਚ ਕੇਂਦਰ ਸਰਕਾਰ ਇਸ ਤਾਨਾਸ਼ਾਹੀ ਨੋਟੀਫਿਕੇਸ਼ਨ ਨੂੰ ਵਾਪਿਸ ਨਹੀਂ ਲੈਂਦੀ ਜਾਂ ਪੰਜਾਬ ਦੀ ਸ਼ਾਨ ਇਸ ਯੂਨੀਵਰਸਿਟੀ ਦੇ ਰੁਤਬੇ ਨੂੰ ਨੁਕਸਾਨ ਪਹੁੰਚਾਣ ਦੀ ਯਤਨ ਕਰਦੀ ਤਾਂ ਪੰਜਾਬ ਦੇ ਲੋਕ ਇਸ ਦਾ ਡਟਵਾਂ ਵਿਰੋਧ ਕਰਨਗੇ ਅਤੇ ਕੇਂਦਰ ਦੀਆਂ ਲੋਕ ਮਾਰੂ ਤਾਨਾਸ਼ਾਹੀ, ਸਿੱਖਿਆ ਵਿਰੋਧੀ ਤੇ ਕਾਰਪੋਰੇਟ ਪੱਖੀ ਨੀਤੀਆਂ ਨੂੰ ਭਾਂਜ ਦੇਣਗੇ।
ਆਗੂਆਂ ਕਿਹਾ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਵੱਡੇ ਰੋਹ ਕਾਰਣ ਵਾਈਸ ਚਾਂਸਲਰ ਵਲੋਂ ਵਿਦਿਅਰਥੀਆਂ ਦੀ ਜ਼ੁਬਾਨ ਬੰਦੀ ਕਰਨ ਵਾਲਾ ਪੱਤਰ ਵਾਪਿਸ ਲੈਣਾ ਵੀ ਵਿਦਿਆਰਥੀ ਜਥੇਬੰਦੀਆਂ ਤੇ ਜ਼ਮਹੂਰੀਅਤ ਦੇ ਵੱਡੀ ਜਿੱਤ ਹੈ। ਇਸ ਸਮੇਂ ਪਵਨ ਕੁਮਾਰ ਬਿਲਰੋਂ, ਗੁਰਨਾਮ ਹਾਜ਼ੀਪੁਰ,ਜਗਦੀਸ਼ ਲਾਲ, ਪਵਨ ਕੁਮਾਰ ਗੜ੍ਹੀ, ,ਸ਼ਰਮੀਲਾ ਰਾਣੀ,ਜਸਵਿੰਦਰ ਕੌਰ, ਹਰਜਿੰਦਰ ਸੁੰਨੀ, ਬਲ ਭੱਦਰ ਸਿੰਘ,ਮਨਜੀਤ ਅਤੇ ਸੰਤੋਖ ਕੁਮਾਰ ਹਾਜ਼ਿਰ ਸਨ
ਕੇਂਦਰ ਸਰਕਾਰ ਵੱਲੋ ਪੰਜਾਬ ਯੂਨਵਰਸਿਟੀ ਚੰਡੀਗੜ੍ਹ ਦੇ ਢਾਂਚੇ ਵਿੱਚ ਸਾਜ਼ਿਸ਼ੀ ਤਬਦੀਲੀ ਕਰਕੇ ਆਪਣੇ ਅਧਿਕਾਰ ਵਿੱਚ ਲੈਣ ਦੀਆ ਕੋਝੀਆ ਚਾਲਾ ਦੀ ਨਿਖੇਧੀ
