ਪਟਿਆਲਾ- ਦੇਸ਼ ਵਿੱਚ ਮਣਾਏ ਜਾ ਰਹੇ ਰਾਸ਼ਟਰੀ ਫਾਇਰ ਸੇਫਟੀ ਸਪਤਾਹ ਦੇ ਸਬੰਧ ਵਿੱਚ ਫਸਟ ਏਡ ਸੇਫਟੀ ਸਿਹਤ ਜਾਗਰੂਕਤਾ ਮਿਸ਼ਨ ਵਲੋਂ ਵਿਦਿਆਰਥੀਆਂ ਨੂੰ ਅੱਗਾਂ, ਗੈਸਾਂ, ਬਿਜਲੀ ਸ਼ਾਟ ਸਰਕਟ ਅਤੇ ਪੀੜਤਾਂ ਨੂੰ ਰੈਸਕਿਯੂ, ਫਸਟ ਏਡ, ਸੀ ਪੀ ਆਰ, ਵੈਟੀਲੈਟਰ ਬਣਾਉਟੀ ਸਾਹ ਕਿਰਿਆ ਕਰਕੇ ਮਰਦਿਆਂ ਨੂੰ ਬਚਾਉਣ ਦੇ ਮੁਕਾਬਲੇ ਵੀਰ ਹਕੀਕਤ ਰਾਏ ਮਾਡਲ ਸੀਨੀਅਰ ਸੈਕੰਡਰੀ ਸਕੂਲ ਪਟਿਆਲਾ ਵਿਖੇ ਪ੍ਰਿੰਸੀਪਲ ਸ਼੍ਰੀਮਤੀ ਸਰਲਾ ਭਟਨਾਗਰ ਦੀ ਅਗਵਾਈ ਹੇਠ, ਕਾਕਾ ਰਾਮ ਵਰਮਾ ਵਲੋਂ ਕਰਵਾਏ ਗਏ।
ਪ੍ਰਿੰਸੀਪਲ ਸ਼੍ਰੀਮਤੀ ਸਰਲਾ ਭਟਨਾਗਰ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿੱਚ ਜੂਨੀਅਰ ਟੀਮਾਂ ਨੂੰ ਘਰਾਂ ਵਿੱਚ ਗੈਸ ਲੀਕ ਹੋਣ, ਮਾਤਾ ਜੀ ਦੇ ਗੈਸ ਕਾਰਨ ਬੇਹੋਸ਼ ਹੋਣ ਤੇ ਪੰਜਵੀਂ ਤੋਂ ਸੱਤਵੀਂ ਜਮਾਤਾਂ ਦੇ ਬੱਚਿਆਂ ਵਲੋਂ ਗੈਸ ਬੰਦ ਕਰਨ, ਪੀੜਤ ਨੂੰ ਪੇਟ ਭਾਰ ਲਿਟਾ ਕੇ ਵੈਟੀਲੈਟਰ ਕਰਕੇ ਗੈਸ, ਸਾਹ ਨਾਲੀ ਵਿੱਚੋ ਬਾਹਰ ਕੱਢਣ ਅਤੇ ਸੇਫਰ ਢੰਗ ਨਾਲ ਬਣਾਉਟੀ ਸਾਹ ਦੇਣ ਦੇ ਪ੍ਰਦਰਸ਼ਨ ਕਰਕੇ, ਦਿਖਾਏ। ਸੀਨੀਅਰ ਟੀਮਾਂ ਅਤੇ ਐਨ ਸੀ ਸੀ ਕੇਡਿਟਜ ਵਲੋਂ ਘਰ ਦੇ ਬਾਹਰ ਖੜੀ ਗੱਡੀ ਨੂੰ ਅੱਗ ਲਗਣ ਤੇ ਸਿਲੰਡਰਾਂ ਦੀ ਵਰਤੋਂ ਬਾਰੇ, ਬੇਹੋਸ਼ ਡਰਾਈਵਰ ਨੂੰ ਏ ਬੀ ਸੀ ਡੀ ਰਿਕਵਰੀ ਪੁਜੀਸ਼ਨ ਅਤੇ ਸੀ ਪੀ ਆਰ ਕਰਕੇ, ਬਚਾਉਣ ਦੇ ਪ੍ਰਦਰਸ਼ਨ ਕੀਤੇ।
ਪ੍ਰੋਫੈਸਰ ਮਿਗਲਾਨੀ, ਗੁਰਜਾਪ ਸਿੰਘ, ਉਪਕਾਰ ਸਿੰਘ ਅਤੇ ਏ ਐਸ ਆਈ ਰਾਮ ਸਰਨ ਨੇ ਜੱਜਮੈਟ ਕੀਤੀ ਅਤੇ ਕਿਹਾ ਬੱਚਿਆਂ ਨੇ ਬਹੁਤ ਵਧੀਆ ਪ੍ਰਦਰਸ਼ਨ ਕੀਤੇ ਜਿਸ ਸਦਕਾ ਦੂਸਰੇ ਵਿਦਿਆਰਥੀਆਂ ਅਧਿਆਪਕਾਂ ਨੂੰ ਵੀ ਫਾਇਰ ਸੇਫਟੀ ਫਸਟ ਏਡ ਦੀ ਜਾਣਕਾਰੀ ਮਿਲੀ ਹੈ।
ਕਾਕਾ ਰਾਮ ਵਰਮਾ ਨੇ ਦੱਸਿਆ ਕਿ ਜੂਨੀਅਰ ਟੀਮਾਂ ਵਿੱਚ, ਸੋਨੀ ਪਬਲਿਕ ਸਕੂਲ ਅਤੇ ਸੀਨੀਅਰ ਟੀਮ ਵਿੱਚ ਵੀਰ ਹਕੀਕਤ ਰਾਏ ਮਾਡਲ ਸੀਨੀਅਰ ਸੈਕੰਡਰੀ ਸਕੂਲ ਪਹਿਲੇ, ਦੂਜੇ ਨੰਬਰ ਤੇ ਸੋਨੀ ਪਬਲਿਕ ਸਕੂਲ ਅਤੇ ਡੈਫੋਡਿਲਜ ਪਬਲਿਕ ਸਕੂਲ ਦੂਜੇ ਜਦਕਿ ਤੀਸਰੇ ਨੰਬਰ ਤੇ ਨਿਯੂ ਡੈਡੀਕੇਟਿਡ ਪਬਲਿਕ ਸਕੂਲ ਅਤੇ ਵੀਰ ਹਕੀਕਤ ਰਾਏ ਸਕੂਲ ਰਿਹਾ।
ਅੱਗਾਂ ਬੁਝਾਉਣ, ਪੀੜਤਾਂ ਨੂੰ ਬਚਾਉਣ ਦੇ ਮੁਕਾਬਲੇ ਕਰਵਾਏ।
