ਪਟਿਆਲਾ:- ਗਿਆਨ ਜਯੋਤੀ ਐਜੂਕੇਸ਼ਨ ਸੁਸਾਇਟੀ ਪਟਿਆਲਾ ਵੱਲੋ ਸਮੇਂ ਸਮੇਂ ਅਲੱਗ ਅਲੱਗ ਜਿਵੇ " ਹਰ ਮਨੁੱਖ ਲਾਵੇ ਦੋ ਰੁੱਖ "ਕਰੋਨਾ, ਸਵੱਛਤਾ ਅਭਿਅਨ, ਨਸਿਅਂ ਵਿਰੁੱਧ, ਤੀਆ ਦਾ ਵਿਰਾਸਤੀ ਤਿਉਹਾਰ, ਸੰਵਿਧਾਨ ਦਿਵਸ, ਟ੍ਰੈਫਿਕ ਦੇ ਨਿਯਮਾ, ਫਸਟ ਏਡ, ਮੈਡੀਕਲ ਕੈਂਪ, ਅੱਖਾ ਦਾ ਕੈਂਪ ਆਦਿ ਇਸ ਸੁਸਾਇਟੀ ਵਲੋ ਚਲਾਈਆ ਮੁਹਿੰਮ ਹਨ। "ਪਾਣੀ ਬਚਾਓ" "ਸਵੱਛ ਜਲ, ਸਵੱਛ ਮਨ" ਮੁਹਿੰਮ ਤਹਿਤ ਸਰਕਾਰੀ ਸੀਨੀਅਰ ਸਕੈੰਡਰੀ ਸਕੁਲ ਮਾਡਲ ਟਾਉਨ ਪਟਿਆਲਾ ਵਿੱਚ ਸੁਰੂ ਕੀਤੀ।
ਇਸ ਸਮੇ ਸੁਸਾਇਟੀ ਪ੍ਰਧਾਨ ਉਪਕਾਰ ਸਿੰਘ ਨੇ ਦੱਸਿਆ ਸਾਡਾ ਮਕਸ ਪਾਣੀ ਨੂੰ ਬਚਾਉਣਾ ਹੈ। ਇਹ ਸਨੇਹਿ ਘਰ ਘਰ ਬੱਚਿਉ ਤੁਸੀ ਪਹੁਚਾਉਣਾ ਹੈ। ਤਹਾਡੇ ਤੋ ਵੱਧ ਇਹ ਜਾਣਕਾਰੀ ਕੋਈ ਦੇਹ ਨਹੀ ਸਕਦਾ। "ਸਵੱਛ ਜਲ ਸਵੱਛ ਮਨ" ਜੋ ਜਲ ਸੰਭਾਲ ਅਤੇ ਸਵੱਛਤਾ ਲ ਈ ਇਤਿਹਾਸਕ ਯਤਨ ਸਾਬਤ ਹੋਵੇਗੀ। ਭਗਵਾਨ ਦਾਸ ਗੁਪਤਾ ਉਘੇ ਸਮਾਜ ਸੇਵੀ ਨੇ ਕਿਹਾ ਇਸ ਪਹਿਲ ਦਾ ਮੁੱਖ ਉਦੇਸ ਲੋਕਾ ਨੂੰ ਪਾਣੀ ਦੀ ਮਹੱਤਤਾਂ ਬਾਰੇ ਜਾਗੂਰਕ ਕਰਨਾ ਹੈ।
ਕਾਕਾ ਰਾਮ ਵਰਮਾ ਨੇ ਦੱਸਿਆ ਪਾਣੀ ਨੂੰ ਇਕ ਅਨਮੋਲ ਖਜਾਨਾ ਸਮਝਦੇ ਹੋਏ। ਇਸ ਦੀ ਸੰਭਾਲ ਲ ਈ ਪ੍ਰੇਰਿਤ ਕਰਨਾ ਹੈ। ਸੁਸਾਇਟੀ ਦਾ ਮੰਨਣਾ ਹੈ ਕਿ "ਸਵੱਛ ਜਲ ਨਾਲ ਹੀ ਸਵੱਛ ਮਨ ਅਤੇ ਸਿਹਤਮੰਦ ਸਮਾਜ ਦਾ ਨਿਰਮਾਣ ਸੰਭਵ ਹੈ"।
ਸਵੱਛ ਜੱਲ ਸਵੱਛ ਮਨ ਜੱਲ ਸੰਭਾਲ ਅਤੇ ਸਵੱਛਤਾ ਲ ਈ ਲੋਕ ਅੱਗੇ ਆਉਣ ਸਮਾਜ ਸੇਵੀ ਉਪਕਾਰ ਸਿੰਘ
