ਚੰਡੀਗੜ੍ਹ, 3 ਜੂਨ:- ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਬੁੱਧਵਾਰ ਨੂੰ ਆਦਮਪੁਰ ਹਿਸਾਰ ਪਹੁੰਚ ਕੇ ਸੂਬੇ ਦੇ ਸਾਬਕਾ ਮੁੱਖ ਮੰਤਰੀ ਸਵਰਗੀ ਚੌਧਰੀ ਭਜਨ ਲਾਲ ਦੀ ਬਰਸੀ 'ਤੇ ਉਨ੍ਹਾਂ ਨੂੰ ਨਿੱਘੀ ਸ਼ਰਧਾਂਜਲੀ ਭੇਟ ਕੀਤੀ।
ਉਨ੍ਹਾਂ ਨੇ ਸਵਰਗੀ ਚੌਧਰੀ ਭਜਨ ਲਾਲ ਦੇ ਜਨ ਪ੍ਰੇਰਨਾ ਸਥਲ (ਸਮਾਧੀ ਸਥਲ) 'ਤੇ ਪਹੁੰਚ ਕੇ ਪਰਿਕਰਮਾ ਕੀਤੀ ਅਤੇ ਉਨ੍ਹਾਂ ਦੇ ਬੁੱਤ 'ਤੇ ਫੁੱਲ ਮਾਲਾਵਾਂ ਅਰਪਿਤ ਕੀਤੀਆਂ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਸਮਾਧੀ ਸਥਲ ਕੰਪਲੈਕਸ ਵਿੱਚ ਪੌਦੇ ਵੀ ਲਗਾਏ। ਇਸ ਮੌਕੇ 'ਤੇ ਕੈਬਨਿਟ ਮੰਤਰੀ ਰਣਬੀਰ ਗੰਗਵਾ, ਸਾਬਕਾ ਸੰਸਦ ਮੈਂਬਰ ਕੁਲਦੀਪ ਬਿਸ਼ਨੋਈ, ਨਲਵਾ ਤੋਂ ਵਿਧਾਇਕ ਰਣਧੀਰ ਪਨਿਹਾਰ, ਸਾਬਕਾ ਵਿਧਾਇਕ ਦੂੜਾਰਾਮ, ਸਾਬਕਾ ਵਿਧਾਇਕ ਰੇਣੁਕਾ ਬਿਸ਼ਨੋਈ, ਸਾਬਕਾ ਵਿਧਾਇਕ ਭਵਿਆ ਬਿਸ਼ਨੋਈ ਸਮੇਤ ਕਈ ਮਾਣਯੋਗ ਅਤੇ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਮੌਜ਼ੂਦ ਸਨ।
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸਵਰਗੀ ਚੌਧਰੀ ਭਜਨ ਲਾਲ ਦੀ ਬਰਸੀ ਤੇ ਦਿੱਤੀ ਸ਼ਰਧਾਂਜਲੀ
