ਚੰਡੀਗੜ੍ਹ, 20 ਅਗਸਤ:- ਵੀਰਵਾਰ ਨੂੰ ਆਪਣੇ ਕੈਥਲ ਦੌਰੇ ਦੌਰਾਨ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਪਿੰਡ ਅਰਨੈਚਾ ਵਿੱਚ ਸੜਕ ਉੱਤੇ ਇੱਕ ਸਕੂਲੀ ਬੱਸ ਵਿੱਚ ਸਵਾਰ ਹੋ ਕੇ ਸਕੂਲੀ ਬੱਚਿਆਂ ਨੂੰ ਮਿਲਣ ਲੱਗੇ। ਮੁੱਖ ਮੰਤਰੀ ਨੂੰ ਆਪਣੇ ਵਿੱਚਕਾਰ ਦੇਖ ਕੇ ਸਾਰੇ ਬੱਚੇ ਹੈਰਾਨ ਰਹਿ ਗਏ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਬੱਚਿਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨਾਲ ਹੱਥ ਮਿਲਾਇਆ ਤਾਂ ਬੱਚੇ ਗਦਗਦ ਨਜ਼ਰ ਆਏ।
ਦਰਅਸਲ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਕੈਥਲ ਦੇ ਪਿੰਡ ਜੜੌਲਾ ਵਿੱਚ ਆਯੋਜਿਤ ਸੰਤ ਗੁਰੂ ਰਵਿਦਾਸ ਜੀ ਦੀ ਮੂਰਤੀ ਸਥਾਪਨਾ ਸਮਾਰੋਹ ਵਿੱਚ ਹਿੱਸਾ ਲੈਣ ਤੋਂ ਬਾਅਦ ਵਾਪਸ ਜਾਂਦੇ ਸਮੇਂ ਪਿੰਡ ਅਰਨੈਚਾ ਵਿੱਚ ਇੱਕ ਵਰਕਰ ਦੇ ਘਰ ਗਏ ਸਨ। ਇੱਥੇ ਇੱਕ ਸਕੂਲੀ ਬੱਸ ਉਨ੍ਹਾਂ ਦੇ ਕਾਫ਼ਲੇ ਕੋਲ ਪਹੁੰਚੀ ਤਾਂ ਮੁੱਖ ਮੰਤਰੀ ਉਸ ਸਕੂਲ ਬੱਸ ਵਿੱਚ ਬੱਚਿਆਂ ਨੂੰ ਮਿਲਣ ਲਈ ਸਵਾਰ ਹੋ ਗਏ। ਅਚਾਨਕ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ ਆਪਣੇ ਵਿਚ ਦੇਖ ਕੇ ਬੱਚੇ ਗਦਗਦ ਹੋ ਗਏ।
ਮੁੱਖ ਮੰਤਰੀ ਨੂੰ ਮਿਲਦੇ ਸਮੇਂ ਬੱਚਿਆਂ ਦੀ ਖ਼ੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ। ਮੁੱਖ ਮੰਤਰੀ ਬੱਚਿਆਂ ਨਾਲ ਹੱਥ ਮਿਲਾਉਣ ਲੱਗੇ ਤਾਂ ਬੱਚੇ ਹੋਰ ਵੀ ਖ਼ੁਸ਼ ਹੋ ਗਏ। ਮੁੱਖ ਮੰਤਰੀ ਨੇ ਕਈ ਬੱਚਿਆਂ ਨਾਲ ਗੱਲਬਾਤ ਵੀ ਕੀਤੀ। ਸਾਰੇ ਬੱਚਿਆਂ ਨੂੰ ਮਿਲਣ ਤੋਂ ਬਾਅਦ ਮੁੱਖ ਮੰਤਰੀ ਬੱਸ ਤੋਂ ਹੇਠਾਂ ਉਤਰੇ ਤਾਂ ਬੱਚੇ ਹੱਥ ਹਿਲਾਉਂਦੇ ਨਜ਼ਰ ਆਏ।
ਬੱਚਿਆਂ ਨੂੰ ਮਿਲਣ ਸਕੂਲ ਬੱਸ ਚ ਚੜ੍ਹੇ ਮੁੱਖ ਮੰਤਰੀ ਸੀਐਮ ਨਾਲ ਹੱਥ ਮਿਲਾ ਕੇ ਗਦਗਦ ਹੋਏ ਬੱਚੇ
