ਪਟਿਆਲਾ:- ਦੇਸ਼ ਵਿੱਚ ਹਰ ਸਾਲ ਲੱਖਾਂ ਬੱਚੇ, ਨਾਬਾਲਗ ਅਤੇ ਨੋਜਵਾਨ ਆਵਾਜਾਈ ਹਾਦਸਿਆਂ, ਬਿਮਾਰੀਆਂ ਅਤੇ ਅਪਰਾਧਾਂ ਦੇ ਸ਼ਿਕਾਰ ਹੋ ਰਹੇ ਹਨ ਕਿਉਂਕਿ ਮਾਪਿਆਂ ਵਲੋਂ ਬੱਚਿਆਂ ਨੂੰ ਖੁਸ਼ ਰੱਖਣ ਲਈ ਲੋੜ ਤੋਂ ਵੱਧ ਸਹੂਲਤਾਂ, ਆਜ਼ਾਦੀ, ਧੰਨ ਦੌਲਤ, ਵ੍ਹੀਕਲ ਅਤੇ ਮਾੜੀਆਂ ਆਦਤਾਂ ਦਿੱਤੀਆਂ ਜਾ ਰਹੀਆਂ ਹਨ ਜਿਨ੍ਹਾਂ ਕਰਕੇ ਬਚਪਨ ਅਤੇ ਜਵਾਨੀ ਤਬਾਹੀਆਂ ਵਲ ਵਧ ਰਹੇ ਹਨ, ਇਹ ਵਿਚਾਰ ਗ੍ਰੀਨ ਲੈਂਡ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਫਸਟ ਏਡ, ਸੇਫਟੀ, ਸਿਹਤ, ਜਾਗਰੂਕਤਾ ਮਿਸ਼ਨ ਦੇ ਚੀਫ ਟ੍ਰੇਨਰ ਸ਼੍ਰੀ ਕਾਕਾ ਰਾਮ ਵਰਮਾ ਨੇ, ਵਿਦਿਆਰਥੀਆਂ ਵਲੋਂ ਪੇਸ਼ ਕੀਤੀ ਸਕਿੱਟ ਦੇਖਕੇ, ਬੱਚਿਆਂ ਨੂੰ ਇਨਾਮ ਦੇਕੇ ਸਨਮਾਨਿਤ ਕਰਦੇ ਹੋਏ ਪ੍ਰਗਟ ਕੀਤੇ।
 ਕਾਕਾ ਰਾਮ ਵਰਮਾ ਨੇ ਕਿਹਾ ਕਿ ਨਾਬਾਲਗਾਂ ਨੂੰ ਸਮਝਾਉਣ ਅਤੇ ਬਚਾਉਣ ਲਈ ਜੰਗੀ ਪੱਧਰ ਤੇ ਯਤਨ ਕਰਨੇ ਬਹੁਤ ਜ਼ਰੂਰੀ ਹਨ।  ਹਿਮਾਚਲ ਪ੍ਰਦੇਸ਼ ਟਰਾਂਸਪੋਰਟ ਵਿਭਾਗ ਵਲੋਂ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਨੂੰ ਜਾਗਰੂਕ ਕਰਨ ਲਈ ਰਾਸ਼ਟਰੀ ਪੱਧਰ ਦੀਆਂ ਡਾਕੂਮੈਂਟਰੀਆ ਤਿਆਰ ਕਰਨ ਵਾਸਤੇ ਆਵਾਜਾਈ ਸੁਰੱਖਿਆ, ਪੀੜਤਾਂ ਦੀ ਜਾਨਾਂ ਬਚਾਉਣ ਲਈ ਫਸਟ ਏਡ, ਸੀ ਪੀ ਆਰ,    ਦੀਆਂ ਵੀਡੀਓਜ਼ ਮੰਗੀਆਂ ਹਨ। 
ਗ੍ਰੀਨ ਲੈਂਡ ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਮੰਜੂ ਗਰਗ ਵਲੋਂ ਵਿਦਿਆਰਥੀਆਂ ਨੂੰ ਸਕਿੱਟ ਲਈ ਤਿਆਰ ਕੀਤਾ, ਸਕਿੱਟ ਰਾਹੀਂ ਦਰਸਾਇਆ ਗਿਆ ਕਿ ਇੱਕ ਬੈਂਕ ਮੈਨੇਜਰ ਦੇ 16 ਸਾਲਾਂ ਨਾਬਾਲਗ ਲੜਕੇ ਨੂੰ  ਕਾਰ ਸਿਖਾਈ, ਕਾਰ ਲੈਕੇ ਦਿੱਤੀ, ਕਾਰ ਚਲਾਉਂਦੇ ਹੋਏ ਨਾਬਾਲਗ ਨੇ ਇੱਕ ਨਾਬਾਲਗ ਨੂੰ ਟਕਰ ਮਾਰੀ ਅਤੇ ਦੋਵਾਂ ਦੀ ਮੌਤ ਹੋ ਗਈ।  ਅਦਾਲਤ ਵਲੋਂ ਬੈਂਕ ਮੈਨੇਜਰ ਨੂੰ ਦੋ ਨਾਬਾਲਗਾਂ ਦੇ ਕਾਤਲ ਕਰਾਰ ਦਿੰਦੇ ਹੋਏ ਪੰਜ ਸਾਲ ਦੀ ਕੈਦ ਅਤੇ ਮਾਰੇ ਗਏ ਬੱਚੇ ਦੇ ਪਰਿਵਾਰ ਨੂੰ ਬੈਂਕ ਮੈਨੇਜਰ ਵਲੋ ਆਪਣਾ ਮਕਾਨ ਵੇਚ ਕੇ 50 ਲੱਖ ਰੁਪਏ ਹਰਜਾਨਾ ਦੇਣ ਦੇ ਹੁਕਮ ਦਿੱਤੇ। 
ਕਾਕਾ ਰਾਮ ਵਰਮਾ ਨੇ ਦੱਸਿਆ ਕਿ ਸਰਕਾਰਾਂ, ਪੁਲਿਸ, ਸਿਖਿਆ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਨਾਲ ਨਾਬਾਲਗਾਂ ਨੂੰ ਨਸ਼ਿਆਂ, ਅਪਰਾਧਾਂ, ਬਿਮਾਰੀਆਂ ਅਤੇ ਹਾਦਸਿਆਂ ਤੋਂ ਬਚਾਉਣ ਲਈ ਡੈਡੀਕੇਟਿਡ ਬ੍ਰਦਰਜ਼ ਗਰੁੱਪ ਦੇ ਪ੍ਰਧਾਨ ਡਾਕਟਰ ਰਾਕੇਸ਼ ਵਰਮੀ ਦੇ ਸਹਿਯੋਗ ਨਾਲ, ਕਾਕਾ ਰਾਮ ਵਰਮਾ ਵਲੋਂ ਜਾਗ੍ਰਿਤੀ ਕਲੱਬ ਬਣਾਕੇ ਵਿਦਿਆਰਥੀਆਂ, ਅਧਿਆਪਕਾਂ, ਮਾਪਿਆਂ ਨੂੰ ਆਵਾਜਾਈ ਸੁਰੱਖਿਆ, ਆਫ਼ਤ ਪ੍ਰਬੰਧਨ, ਫਸਟ ਏਡ, ਸੀ ਪੀ ਆਰ, ਫਾਇਰ ਸੇਫਟੀ, ਨਸ਼ਿਆਂ, ਅਪਰਾਧਾਂ, ਕਿਡਨੈਪਿੰਗ, ਸਾਇਬਰ ਕਰਾਇਮ, ਐਸ਼ ਪ੍ਰਸਤੀਆ, ਆਵਾਰਾਗਰਦੀ, ਸਿਹਤ ਤੰਦਰੁਸਤੀ, ਦਿਲ ਦੇ ਦੌਰੇ, ਕਾਰਡੀਅਕ ਅਰੈਸਟ, ਘਰੈਲੂ ਸੁਰੱਖਿਆ, ਬਚਾਓ, ਮਦਦ ਦੀਆਂ ਟ੍ਰੇਨਿੰਗਾਂ ਦੇਕੇ, ਨਾਬਾਲਗਾਂ ਨੂੰ ਜੁਮੇਵਾਰ ਵਫ਼ਾਦਾਰ ਨਾਗਰਿਕ ਅਤੇ ਪੀੜਤਾਂ ਦੇ ਮਦਦਗਾਰ ਫ਼ਰਿਸ਼ਤੇ ਬਨਾਉਣ ਲਈ ਯਤਨ ਕੀਤੇ ਜਾ ਰਹੇ ਹਨ। 
ਕੀਮਤੀ ਜਾਨਾਂ ਬਚਾਉਣ ਵਾਲੇ ਯਤਨਸ਼ੀਲ ਵਿਦਿਆਰਥੀਆਂ ਨੂੰ ਭਾਰਤ ਅਤੇ ਪੰਜਾਬ ਸਰਕਾਰ ਦੀ ਤਰਾਂ ਡੈਡੀਕੇਟਿਡ ਬ੍ਰਦਰਜ਼ ਗਰੁੱਪ ਵੱਲੋਂ ਸਨਮਾਨਿਤ ਕੀਤਾ ਜਾਂਦਾ ਹੈ। ਸਕੂਲ ਵਿਖੇ ਜਾਗ੍ਰਿਤੀ ਕਲੱਬ ਦੀ ਸਥਾਪਨਾ ਕਰਕੇ ਪ੍ਰਿੰਸੀਪਲ ਸ਼੍ਰੀਮਤੀ ਮੰਜੂ ਗਰਗ ਨੂੰ ਕਲੱਬ ਪ੍ਰਧਾਨ ਅਤੇ ਸਰਬਜੀਤ ਕੌਰ ਨੂੰ ਸਕੱਤਰ ਬਣਾਇਆ ਗਿਆ ਹੈ।