ਹੁਸ਼ਿਆਰਪੁਰ- ਸਾਬਕਾ ਕੈਬਿਨੇਟ ਮੰਤਰੀ ਅਤੇ ਸੀਨੀਅਰ ਭਾਜਪਾ ਨੇਤਾ ਤੀਕਸ਼ਨ ਸੂਦ ਨੇ ਜਾਰੀ ਕੀਤੇ ਪ੍ਰੈਸ ਨੋਟ ਵਿੱਚ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਦੌਰਾਨ ਪ੍ਰੈਸ ਦੀ ਆਜ਼ਾਦੀ ‘ਤੇ ਪੂਰੀ ਤਰ੍ਹਾਂ ਡਾਕਾ ਮਾਰਿਆ ਜਾ ਰਿਹਾ ਹੈ। ਸ਼ੁਰੂ ਤੋਂ ਹੀ ਸਰਕਾਰੀ ਵਿਗਿਆਪਨ ਦੇਣ ਦੇ ਬਦਲੇ ਪ੍ਰਿੰਟ ਅਤੇ ਇਲੈਕਟ੍ਰਾਨਿਕ ਮੀਡੀਆ ‘ਤੇ ਦਬਾਅ ਬਣਾਉਣ ਦੀ ਨੀਤੀ ਅਪਣਾਈ ਗਈ ਹੈ।
ਹਰ ਮੀਡੀਆ ਸੰਸਥਾਨ ‘ਤੇ ਆਮ ਆਦਮੀ ਪਾਰਟੀ ਦੁਆਰਾ ਨਿਯੁਕਤ ਲੋਕ ਨਿਗਰਾਨੀ ਕਰ ਰਹੇ ਹਨ। ਜੋ ਅਖ਼ਬਾਰ ਜਾਂ ਚੈਨਲ ਸਰਕਾਰ ਦੇ ਖ਼ਿਲਾਫ ਬੋਲਦੇ ਹਨ, ਉਨ੍ਹਾਂ ਨੂੰ ਧਮਕਾਇਆ ਜਾਂਦਾ ਹੈ ਅਤੇ ਸਰਕਾਰੀ ਵਿਗਿਆਪਨ ਵੀ ਕੱਟੇ ਜਾਂਦੇ ਹਨ।ਸੂਦ ਨੇ ਕਿਹਾ ਕਿ ਅਜ਼ਾਦ ਭਾਰਤ ਵਿੱਚ ਇਸ ਤੋਂ ਪਹਿਲਾਂ ਕੇਵਲ ਉਸ ਸਮੇਂ ਐਸਾ ਦੌਰ ਦੇਖਣ ਨੂੰ ਮਿਲਿਆ ਸੀ ਜਦੋਂ ਸ਼੍ਰੀਮਤੀ ਇੰਦਰਾ ਗਾਂਧੀ ਨੇ ਐਮਰਜੈਂਸੀ ਲਗਾਈ ਸੀ ਅਤੇ ਜੋ ਵੀ ਅਖ਼ਬਾਰ ਉਨ੍ਹਾਂ ਦੇ ਖ਼ਿਲਾਫ ਲਿਖਦਾ ਸੀ, ਉਸ ਨਾਲ ਜੁੜੇ ਲੋਕਾਂ ਨੂੰ ਪੀੜਤ ਕੀਤਾ ਜਾਂਦਾ ਸੀ।
ਉਸ ਦੌਰ ਵਿੱਚ ਪੰਜਾਬ ਕੇਸਰੀ ਪੱਤਰ ਸਮੂਹ ਨੂੰ ਸਰਕਾਰੀ ਜ਼ਿਆਦਤੀਆਂ ਕਾਰਨ ਬਿਜਲੀ ਕੱਟੀ ਜਾਣ ਮੌਕੇ ਟ੍ਰੈਕਟਰਾਂ ਨਾਲ ਪ੍ਰੈਸ ਚਲਾਉਣੀ ਪਈ ਸੀ, ਜੋ ਆਪਣੇ ਆਪ ਵਿੱਚ ਵਿਲੱਖਣ ਉਦਾਹਰਨ ਸੀ। ਤੀਖ਼ਣ ਸੂਦ ਨੇ ਦੋਸ਼ ਲਗਾਇਆ ਕਿ ਦੋ ਦਿਨ ਪਹਿਲਾਂ ਮਾਨ ਸਰਕਾਰ ਨੇ ਪੰਜਾਬ ਦੇ ਸਾਰੇ ਅਖ਼ਬਾਰਾਂ ਦੀਆਂ ਵੰਡ ਗੱਡੀਆਂ ਨੂੰ ਰੋਕ ਕੇ ਸੈਂਸਰ ਕੀਤਾ।
ਕਿਉਂਕਿ ਇਨ੍ਹਾਂ ਅਖ਼ਬਾਰਾਂ ਨੇ ਸਵਾਤੀ ਮਾਲੀਵਾਲ ਦੇ ਉਸ ਬਯਾਨ ਨੂੰ ਛਾਪਿਆ ਸੀ ਜਿਸ ਵਿੱਚ ਉਸ ਨੇ ਦੋਸ਼ ਲਗਾਇਆ ਸੀ ਕਿ ਚੰਡੀਗੜ੍ਹ ਵਿਚ ਕੇਜਰੀਵਾਲ ਲਈ ਸ਼ੀਸ਼ ਮਹਲ ਤਿਆਰ ਕੀਤਾ ਜਾ ਰਿਹਾ ਹੈ। ਇਸ ਕਾਰਵਾਈ ਨਾਲ ਸਰਕਾਰ ਨੇ ਅਖ਼ਬਾਰਾਂ ਨੂੰ ਸਾਫ਼ ਸਨੇਹਾ ਦਿੱਤਾ ਕਿ ਉਨ੍ਹਾਂ ਨੂੰ ਸਰਕਾਰ ਖ਼ਿਲਾਫ ਖ਼ਬਰ ਛਾਪਣ ਦੀ ਇਜਾਜ਼ਤ ਨਹੀਂ।
ਉਹਨਾਂ ਕਿਹਾ ਕਿ ਅਘੋਸ਼ਿਤ ਐਮਰਜੈਂਸੀ ਲਗਾ ਕੇ ਮਾਨ ਸਰਕਾਰ ਨੇ ਬੋਲਣ ਤੇ ਵਿਚਾਰ ਪ੍ਰਗਟ ਕਰਨ ਦੇ ਲੋਕਤਾਂਤਰਿਕ ਅਧਿਕਾਰਾਂ ਦਾ ਹਨਨ ਕੀਤਾ ਹੈ ਅਤੇ ਇਹ ਲੋਕਤੰਤਰ ਦੇ ਚੌਥੇ ਸਤੰਭ ਪ੍ਰੈਸ ‘ਤੇ ਸਿੱਧਾ ਹਮਲਾ ਹੈ। ਸੂਦ ਨੇ ਚੇਤਾਵਨੀ ਦਿੱਤੀ ਕਿ ਜਿਵੇਂ ਕਾਂਗਰਸ ਨੂੰ ਇਸ ਤਰ੍ਹਾਂ ਦੀਆਂ ਕਾਰਵਾਈਆਂ ਦਾ ਖ਼ਮਿਆਜ਼ਾ ਭੁਗਤਣਾ ਪਿਆ ਸੀ, ਓਹੋ ਜਿਹੀ ਸਿੱਖਿਆ ਹੁਣ ਲੋਕ ਆਮ ਆਦਮੀ ਪਾਰਟੀ ਨੂੰ ਦੇਣਗੇ।
ਪ੍ਰੈਸ ਦੀ ਆਜ਼ਾਦੀ ਤੇ ਡਾਕਾ ਮਾਰ ਕੇ ਆਮ ਆਦਮੀ ਪਾਰਟੀ ਵੀ ਚਲ ਪਈ ਕਾਂਗਰਸ ਵਾਲੀ ਤਾਨਾਸ਼ਾਹੀ ਦੀ ਰਾਹ ਤੇ ਤੀਕਸ਼ਨ ਸੂਦ
