ਹੁਸ਼ਿਆਰਪੁਰ- ਹਲਕਾ ਚੱਬੇਵਾਲ ਦੇ ਨੌਜਵਾਨ ਵਿਧਾਇਕ ਦੁਆਰਾ ਹਲਕੇ ਵਿਚ ਵਿਕਾਸ ਕਾਰਜਾਂ ਦੀ ਹਨੇਰੀ ਚਲਾਈ ਜਾ ਰਹੀ ਹੈ ਅਤੇ ਇਸੀ ਕੜੀ ਵਿਚ ਪਿੰਡ ਬੁਗਰਾ ਦੇ ਵਿਕਾਸ ਕਾਰਜਾਂ ਲਈ ਵੀ ਲਗਭਗ 1.30 ਕਰੋੜ ਦੀਆਂ ਗਰਾਂਟਾਂ ਜਾਰੀ ਕੀਤੀਆਂ ਗਈਆਂ ਜਿਸ ਵਿਚ ਦੋ ਮੁੱਖ ਸੜਕਾਂ ਵੀ ਸ਼ਾਮਿਲ ਹਨ | ਇਹਨਾਂ ਵਿਕਾਸ ਕਾਰਜਾਂ ਵਿੱਚੋ ਇਕ ਕਮਿਊਨਿਟੀ ਸੈਂਟਰ ਦਾ ਕੰਮ ਪੂਰਾ ਹੋਣ 'ਤੇ ਹਲਕਾ ਚੱਬੇਵਾਲ ਦੇ ਵਿਧਾਇਕ ਡਾ. ਇਸ਼ਾਂਕ ਕੁਮਾਰ ਨੇ ਇਸ ਦਾ ਉਦਘਾਟਨ ਕਰ ਇਸਨੂੰ ਪਿੰਡ ਵਾਸੀਆਂ ਨੂੰ ਸਮਰਪਿਤ ਕੀਤਾ। ਇਸ ਮੌਕੇ ਪਿੰਡ ਵਾਸੀਆਂ ਵੱਲੋਂ ਵਿਧਾਇਕ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ |
ਇਸ ਮੌਕੇ 'ਤੇ ਡਾ. ਇਸ਼ਾਂਕ ਕੁਮਾਰ ਨੇ ਕਿਹਾ ਕਿ ਪਿੰਡ ਬੁਗਰਾ ਦੀ ਪੰਚਾਇਤ ਦਾ ਸਰਬਸੰਮਤੀ ਨਾਲ ਚੁਣਿਆ ਜਾਣਾ ਪਿੰਡ ਦੀ ਏਕਤਾ ਅਤੇ ਭਾਈਚਾਰੇ ਦੀ ਮਿਸਾਲ ਹੈ। ਇਸ ਕਾਰਨ ਬੁਗਰਾ ਦੀ ਪੰਚਾਇਤ ਨੂੰ ਵਿਸ਼ੇਸ਼ 5 ਲੱਖ ਦੀ ਗ੍ਰਾਂਟ ਵਿਕਾਸ ਕਾਰਜਾਂ ਲਈ ਦਿੱਤੀ ਗਈ ਜਿਸ ਤਹਿਤ ਗਲੀਆਂ ਅਤੇ ਡਰੇਨਾਂ, ਕਮਿਊਨਿਟੀ ਸੈਂਟਰ ਦੀ ਫਲੋਰਿੰਗ ਅਤੇ ਸਟ੍ਰੀਟ ਲਾਈਟਾਂ ਦੇ ਕੰਮ ਕਰਵਾਏ ਗਏ । ਇਸ ਤੋਂ ਇਲਾਵਾ ਸੋਲਰ ਸਟ੍ਰੀਟ ਲਾਈਟਾਂ ਲਈ ₹1.93 ਲੱਖ ਅਤੇ ਸ਼ਮਸ਼ਾਨ ਘਾਟ ਸ਼ੈੱਡ ਲਈ ₹3 ਲੱਖ ਦੀ ਰਕਮ ਵੀ ਜਾਰੀ ਕੀਤੀ ਗਈ ਹੈ।
ਵਿਧਾਇਕ ਨੇ ਦੱਸਿਆ ਕਿ ਇਲਾਕੇ ਵਿੱਚ ਸੜਕਾਂ ਦੇ ਸੁਧਾਰ ਲਈ ਵੀ ਵੱਡੇ ਪੱਧਰ ’ਤੇ ਕੰਮ ਚੱਲ ਰਹੇ ਹਨ। ਐਮਾ ਜੱਟਾਂ ਤੋਂ ਸੂਨੀ, ਰੀਹਲਾ, ਮਹਿਰੋਵਾਲ ਅਤੇ ਬੁਗਰਾ ਤੱਕ 5.10 ਕਿਲੋਮੀਟਰ ਲੰਬੀ ਸੜਕ ਦਾ ਕੰਮ ₹1.05 ਕਰੋੜ ਦੀ ਲਾਗਤ ਨਾਲ ਜਾਰੀ ਹੈ, ਜਦਕਿ ਬੁਗਰਾ ਤੋਂ ਢਾਡਾ- ਸੈਲਾ ਰੋਡ ਦੀ ਮਾਡਰਨਾਈਜ਼ੇਸ਼ਨ ਲਈ ₹13.10 ਲੱਖ ਦੀ ਗ੍ਰਾੰਟ ਨਾਲ ਕੰਮ ਕੀਤਾ ਜਾ ਰਿਹਾ ਹੈ।
ਇਸ ਮੌਕੇ 'ਤੇ ਸਰਪੰਚ ਅਮਨਦੀਪ ਕੌਰ ਨੇ ਵਿਧਾਇਕ ਦਾ ਧੰਨਵਾਦ ਕਰਦੇ ਹੋਏ ਪਿੰਡ ਵਾਸੀਆਂ ਵਲੋਂ ਖਾਸ ਧੰਨਵਾਦ ਕੀਤਾ ਕਿ ਪਿਛਲੇ ਸਮੇਂ ਦੌਰਾਨ ਆਏ ਹੜ੍ਹਾਂ ਕਾਰਨ ਪਿੰਡ ਨੂੰ ਹੋਏ ਨੁਕਸਾਨ ਦੀ ਭਰਪਾਈ ਲਈ ਵੀ ₹2 ਲੱਖ ਦੀ ਸਪੈਸ਼ਲ ਗ੍ਰਾੰਟ ਜਾਰੀ ਕੀਤੀ ਗਈ, ਤਾਂ ਜੋ ਪ੍ਰਭਾਵਿਤ ਥਾਵਾਂ ਦੀ ਮੁੜ ਬਹਾਲੀ ਕੀਤੀ ਜਾ ਸਕੇ।
ਡਾ. ਇਸ਼ਾਂਕ ਕੁਮਾਰ ਨੇ ਕਿਹਾ ਕਿ ਪਿੰਡਾਂ ਦਾ ਵਿਕਾਸ ਸਿਰਫ਼ ਢਾਂਚਾਗਤ ਸੁਵਿਧਾਵਾਂ ਤੱਕ ਸੀਮਿਤ ਨਹੀਂ, ਸਗੋਂ ਲੋਕਾਂ ਦੀ ਜ਼ਿੰਦਗੀ ਨੂੰ ਹੋਰ ਸੁਖਾਲਾ ਅਤੇ ਸੁਰੱਖਿਅਤ ਬਣਾਉਣਾ ਸਾਡਾ ਮਕਸਦ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਹਲਕਾ ਚੱਬੇਵਾਲ ਦੇ ਹਰ ਪਿੰਡ ਤੱਕ ਵਿਕਾਸ ਦੇ ਕੰਮ ਇਸੇ ਤਰ੍ਹਾਂ ਲਗਾਤਾਰ ਪਹੁੰਚਦੇ ਰਹਿਣਗੇ। ਇਸ ਮੌਕੇ 'ਤੇ ਗਿਆਨ ਚੰਦ ਪੰਚ, ਕਮਲਜੀਤ ਕੌਰ ਪੰਚ, ਲੰਬੜਦਾਰ ਕਸ਼ਮੀਰ ਸਿੰਘ, ਰੋਹਿਤ ਸਿੰਘ, ਸੁਰਜੀਤ ਸਿੰਘ, ਪਰਮਜੀਤ, ਹਰਜਿੰਦਰ ਕੁਮਾਰ, ਸੰਦੀਪ ਕੁਮਾਰ, ਅਵਤਾਰ ਸਿੰਘ ਅਤੇ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ ।
ਬੁਗਰਾ ਪਿੰਡ ਨੂੰ ਮਿਲੀ 130 ਕਰੋੜ ਦੇ ਵਿਕਾਸ ਕਾਰਜਾਂ ਦੀ ਸੌਗਾਤ ਵਿਧਾਇਕ ਡਾ ਇਸ਼ਾਂਕ ਕੁਮਾਰ
