ਪਟਿਆਲਾ 18 ਫਰਵਰੀ:- ਪ੍ਰਾਚੀਨ ਸ੍ਰੀ ਵਾਮਨ ਅਵਤਾਰ ਮੰਦਿਰ ਅਤੇ ਪਵਿੱਤਰ ਸਰੋਵਰ ਨੂੰ ਬਚਾਉਣ ਲਈ ਵੰਦੇ ਮਾਤਰਮ ਦਲ ਅਤੇ ਸ਼ਹਿਰ ਦੀਆਂ ਬਹੁਤ ਸਾਰੀਆਂ ਧਾਰਮਿਕ ਅਤੇ ਸਮਾਜ ਸੇਵੀ ਸੰਸਥਾਵਾਂ ਨੇ ਰਲ ਕੇ ਇੱਕ ਅੰਦੋਲਨ ਸ਼ੁਰੂ ਕੀਤਾ ਹੈ। ਜਿਸ ਵਿੱਚ 8 ਫਰਵਰੀ ਤੋਂ ਲਗਾਤਾਰ ਲੜੀਵਾਰ ਭੁੱਖ ਹੜਤਾਲ ਚੱਲ ਰਹੀ ਹੈ। ਇਸ ਅੰਦੋਲਨ ਨੂੰ ਬ੍ਰਾਹਮਣ ਸਮਾਜ ਵੈਲਫੇਅਰ ਫਰੰਟ ਪੰਜਾਬ ਦਾ ਪਹਿਲੇ ਦਿਨ ਤੋਂ ਹੀ ਪੂਰਨ ਸਹਿਯੋਗ ਹੈ। ਅਤੇ ਅੰਦੋਲਨ ਦੀ ਜੋ ਵੀ ਰੂਪ ਰੇਖਾ ਮੰਚ ਵੱਲੋਂ ਤਿਆਰ ਕੀਤੀ ਜਾਵੇਗੀ ਉਸ ਵਿੱਚ ਹਰ ਪੱਖ ਤੋਂ ਸਾਡੇ ਵੱਲੋਂ ਪੂਰਨ ਸਹਿਯੋਗ ਦਿੱਤਾ ਜਾਵੇਗਾ।
ਇਸ ਦੇ ਨਾਲ ਹੀ ਜਲਦ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਮਿਲ ਕੇ ਇੱਕ ਮੈਮੋਰੈਂਡਮ ਸੌਂਪਿਆ ਜਾਏਗਾ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਚਿੱਠੀ ਲਿਖ ਕੇ ਸਾਰੀ ਦਸ਼ਾ ਦੀ ਜਾਣਕਾਰੀ ਦੇ ਕੇ ਮੰਗ ਕੀਤੀ ਜਾਵੇਗੀ ਕਿ ਜਲਦ ਤੋਂ ਜਲਦ ਹਿੰਦੂ ਧਰਮ ਦੀ ਪ੍ਰਾਚੀਨ ਧਰੋਹਰ ਨੂੰ ਬਚਾਉਣ ਲਈ ਸਰਕਾਰ ਪ੍ਰਸ਼ਾਸਨ ਨੂੰ ਸਖਤੀ ਨਾਲ ਆਰਡਰ ਜਾਰੀ ਕਰੇ।
ਅੱਜ ਗਿਆਰਵੇਂ ਦਿਨ ਵਿੱਚ ਭੁੱਖ ਹੜਤਾਲ ਸ਼ਾਮਿਲ ਹੋ ਗਈ ਸਾਬਕਾ ਚੇਅਰਮੈਨ ਹਰਿੰਦਰ ਪਾਲ ਸ਼ਰਮਾ ਕੋਰਜੀਵਾਲਾ, ਪ੍ਰਧਾਨ ਬ੍ਰਾਹਮਣ ਸਮਾਜ ਵੈਲਫੇਅਰ ਫਰੰਟ ਪੰਜਾਬ ਆਪਣੀ ਟੀਮ ਜਿਸ ਵਿੱਚ ਭੂਸ਼ਣ ਸ਼ਰਮਾ, ਬ੍ਰਿਜ ਭੂਸ਼ਣ ਅਤਰੀ, ਸੁਨੀਤਾ ਅਤਰੀ, ਅਜੈ ਕੁਮਾਰ ਪ੍ਰਧਾਨ ਆਈ ਟੀ ਵਿੰਗ ਦੇਵੀਗੜ , ਚੰਨੂ ਪ੍ਰਧਾਨ ਦੇਵੀਗੜ , ਧਰਮਪਾਲ ਸ਼ਰਮਾ ਰਾਏਪੁਰ ਮੰਡਲਾਂ , ਗਿਆਨ ਚੰਦ, ਰਾਜਕੁਮਾਰ ਡਕਾਲਾ, ਮੋਹਨ ਲਾਲ ਬਾਂਸਲ ,ਰਾਣੀ, ਲਲਿਤ ਸ਼ਰਮਾ, ਜਨਕ ਰਾਜ ਸਿੰਗਲਾ, ਰਜਨੀਸ਼ ਸਿੰਗਲਾ, ਨੀਰਜ ਸਿੰਗਲਾ, ਦੇਵ ਪ੍ਰੀਆ ਮੁਖਰਜੀ , ਭਾਵਨਾ ਪਾਠਕ, ਸੰਜੀਵ ਸ਼ਰਮਾ ਰਾਏਪੁਰ ਮੰਡਲਾਂ, ਤਰਨਜੀਤ ਸ਼ਰਮਾ ਜੋੜੀਆਂ ਭੱਠੀਆਂ, ਵਿਨੋਦ ਭਟਨਾਗਰ, ਸੰਜੀਵ ਸ਼ਰਮਾ ਅਹਿਰੂ ਕਲਾਂ ਆਪਣੇ ਸਾਥੀਆਂ ਸਮੇਤ ਧਰਨੇ ਵਿੱਚ ਬਾਜ਼ਾਰ ਤੋਂ ਰੋਸ਼ ਮਾਰਚ ਕਰਦੇ ਹੋਏ ਪਹੁੰਚੇ।
ਅਤੇ ਜ਼ੋਰਦਾਰ ਭਾਸ਼ਣ ਨਾਲ ਹਰਿੰਦਰ ਪਾਲ ਸ਼ਰਮਾ ਨੇ ਜਿੱਥੇ ਭੁੱਖ ਹੜਤਾਲੀਆਂ ਦਾ ਹੌਸਲਾ ਵਧਾਇਆ ਉਥੇ ਹੀ ਪ੍ਰਧਾਨ ਅਨੁਰਾਗ ਸ਼ਰਮਾ ਨੂੰ ਥਾਪੜਾ ਦਿੰਦੇ ਹੋਏ ਕਿਹਾ ਕਿ ਜਿਸ ਤਰ੍ਹਾਂ ਮੰਚ ਕਹੇਗਾ ਉਸ ਤਰ੍ਹਾਂ ਬ੍ਰਾਹਮਣ ਸਮਾਜ ਪੂਰੇ ਪੰਜਾਬ ਵਿੱਚ ਤੁਹਾਡੇ ਸਮਰਥਨ ਵਿੱਚ ਆਏਗਾ। ਕਿਉਂਕਿ ਇਹ ਮੰਦਿਰ ਬਹੁਤ ਪ੍ਰਾਚੀਨ ਅਤੇ ਪ੍ਰਸਿੱਧ ਮੰਦਿਰ ਹੈ। ਇਸ ਦੀ ਮਾੜੀ ਦੂਰ ਦਸ਼ਾ ਦੇਖ ਦਿਲ ਰੋਂਦਾ ਹੈ। ਇਸ ਦੇ ਨਾਲ ਜਿੱਥੇ ਬ੍ਰਾਹਮਣ ਸਮਾਜ ਵਿੱਚ ਰੋਸ਼ ਹੈ ਉਥੇ ਹੀ ਸਮਸਤ ਸਨਾਤਨ ਸਮਾਜ ਵਿੱਚ ਵੀ ਭਾਰੀ ਰੋਸ ਦੇਖਿਆ ਜਾ ਰਿਹਾ ਹੈ।
ਸਨਾਤਨੀ ਹੋਣ ਦੇ ਨਾਤੇ ਅਸੀਂ ਮੰਦਿਰ ਨੂੰ ਬਚਾਉਣ ਲਈ ਪ੍ਰਾਣਾਂ ਦੀ ਅਹੂਤੀ ਤੱਕ ਦੇ ਦਿਆਂਗੇ ਪਰ ਮੰਦਰ ਬਣਵਾਵਾਂਗੇ ਚਾਹੇ ਸਾਨੂੰ ਮੁੱਖ ਮੰਤਰੀ ਗਵਰਨਰ ਜਾਂ ਪ੍ਰਧਾਨ ਮੰਤਰੀ ਤੱਕ ਪਹੁੰਚ ਕਰਨੀ ਪਵੇ। ਅਸੀਂ ਪ੍ਰਸ਼ਾਸਨ ਦੇ ਮਾੜੇ ਵਤੀਰੇ ਦੀ ਸੂਚਨਾ ਹਰ ਪਾਸੇ ਪਹੁੰਚਾਵਾਂਗੇ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਉਹ ਇਸ ਮਾਮਲੇ ਵਿੱਚ ਦਖਲ ਦੇਣ ਅਤੇ ਜਲਦ ਤੋਂ ਜਲਦ ਸਨਾਤਨ ਦੀ ਇਸ ਧਰੋਹਰ ਨੂੰ ਬਚਾਉਣ ਲਈ ਅੱਗੇ ਆਉਣ ।
ਬ੍ਰਾਹਮਣ ਸਮਾਜ ਵੈਲਫੇਅਰ ਫਰੰਟ ਪੰਜਾਬ ਦਾ ਵਾਮਨ ਅਵਤਾਰ ਮੰਦਿਰ ਬਚਾਓ ਸ਼ੰਘਰਸ਼ ਨੂੰ ਪੂਰਨ ਸਹਿਯੋਗ
