ਸਾਹਿਬਜ਼ਾਦਾ ਅਜੀਤ ਸਿੰਘ ਨਗਰ, 20 ਸਤੰਬਰ:- ਅੱਜ ਮਿਤੀ 20.09.2024 ਨੂੰ ਦਫਤਰ ਬਾਲ ਵਿਕਾਸ ਪ੍ਰੋਜੈਕਟ ਅਫਸਰ ਖਰੜ-2 ਵਿਖੇ ਨਵ ਜਨਮੀਆਂ ਬੱਚਿਆਂ ਨੂੰ ਕੰਬਲ ਦਿੱਤੇ ਗਏ ਹਨ। ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਵੱਲੋਂ ਬੇਟੀ ਪੜਾਓ ਬੇਟੀ ਬਚਾਓ ਸਕੀਮ ਤਹਿਤ 64 ਕੰਬਲ ਬਲਾਕ ਖਰੜ-2 ਨੂੰ ਉਪਲਬਧ ਕਰਵਾਏ ਗਏ ਹਨ।
ਜਿਨਾਂ ਦੀ ਵੰਡ ਅੱਜ ਸੁਹਾਣੇ ਵਿਖੇ ਯੋਗ ਲਾਭਪਾਤਰੀਆਂ ਨੂੰ ਕੀਤੀ ਗਈ ਹੈ। ਇਹ ਕੰਬਲ ਦੇ ਕੇ ਨਵਜੰਮੀਆਂ ਬੱਚਿਆਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਗਈ ਤੇ ਬੇਟੀਆਂ ਦੀ ਸਮਾਜ ਨੂੰ ਦੇਣ ਤੇ ਚਾਨਣਾ ਪਾਇਆ ਗਿਆ ਤੇ ਬੱਚਿਆਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ ਗਈ।
ਦਫਤਰ ਬਾਲ ਵਿਕਾਸ ਪ੍ਰੋਜੈਕਟ ਅਫਸਰ ਖਰੜ-2 ਵਿਖੇ ਬੇਟੀ ਪੜਾਓ ਬੇਟੀ ਬਚਾਓ ਅਧੀਨ ਨਵ ਜਨਮੀਆਂ ਬੱਚੀਆਂ ਨੂੰ ਦਿੱਤੇ ਗਏ ਕੰਬਲ
