ਗੜ੍ਹਸ਼ੰਕਰ: ਪੱਤਰਕਾਰ ਅਸ਼ਵਨੀ ਸਹਿਜਪਾਲ ਦੀ ਭਾਬੀ ਦਾ ਪਿਛਲੇ ਦਿਨੀਂ ਦਿਹਾਂਤ ਹੋ ਗਿਆ ਸੀ। ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਪਾਠ ਦਾ ਭੋਗ 9 ਨਵੰਬਰ ਨੂੰ ਪਾਇਆ ਜਾਵੇਗਾ। ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੀ ਬਲਾਚੌਰ ਤਹਿਸੀਲ ਦੇ ਕਸਬਾ ਸਦੋਆ ਵਿੱਚ ਸ਼ਿਵ ਮੰਦਰ ਦੇ ਵਿਹੜੇ ਵਿੱਚ ਰਸਮ ਪਗੜੀ ਸਮਾਗਮ ਕਰਵਾਇਆ ਜਾਵੇਗਾ।
 ਪੱਤਰਕਾਰ ਅਸ਼ਵਨੀ ਸਹਿਜਪਾਲ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਸਿਆਸੀ, ਸਮਾਜਿਕ ਅਤੇ ਧਾਰਮਿਕ ਖੇਤਰ ਦੇ ਲੋਕ ਕਸਬਾ ਸਦੋਆ ਪਹੁੰਚ ਰਹੇ ਹਨ। ਅੱਜ ਸਾਬਕਾ ਵਿਧਾਇਕ ਲਵ ਕੁਮਾਰ ਗੋਲਡੀ, ਸੀ.ਪੀ.ਐਮ ਆਗੂ ਦਰਸ਼ਨ ਸਿੰਘ ਮੱਟੂ, ਜਨਵਾਦੀ ਇਸਤਰੀ ਸਭਾ ਦੇ ਆਗੂ ਸੁਭਾਸ਼ ਮੱਟੂ, ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਪਵਨ ਕਟਾਰੀਆ, ਸਮਾਜ ਸੇਵੀ ਰਾਕੇਸ਼ ਕੁਮਾਰ ਸਿਮਰਨ, ਪ੍ਰੈੱਸ ਕਲੱਬ ਗੜ੍ਹਸ਼ੰਕਰ ਦੇ ਪ੍ਰਧਾਨ ਅਜੈਬ ਸਿੰਘ ਬੋਪਾਰਾਏ, ਭਾਜਪਾ ਦੇ ਵਿਜੇ ਕੁਮਾਰ ਬਿੱਲਾ, ਅਲੋਕ ਰਾਣਾ, ਡਾ. ਮਨੋਜ ਕੁਮਾਰ, ਪੱਤਰਕਾਰ ਰਾਮਪਾਲ ਭਾਰਦਵਾਜ, ਰਾਕੇਸ਼ ਸ਼ਰਮਾ, ਅਜਮੇਰ ਭਨੋਟ, ਸੰਜੀਵ ਕੁਮਾਰ, ਬਿੱਟੂ ਚੌਹਾਨ, ਡਾ: ਜੋਗਿੰਦਰ ਕੁੱਲੇਵਾਲ, ਹਰਦੀਪ ਬਾਸੀ ਆਦਿ ਨੇ ਪਹੁੰਚ ਕੇ ਸਹਿਜ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ |